ETV Bharat / bharat

ਨਾਭਾ ਜੇਲ ਬ੍ਰੇਕ ਮਾਸਟਰਮਾਈਂਡ ਨੂੰ ਲਿਆਂਦਾ ਜਾਵੇਗਾ ਭਾਰਤ, ਹਾਂਗਕਾਂਗ ਅਦਾਲਤ ਨੇ ਦਿੱਤੀ ਹਵਾਲਗੀ

ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਦੇ ਸਾਂਝੇ ਯਤਨਾਂ ਸਦਕਾ ਹਾਂਗਕਾਂਗ ਦੀ ਅਦਾਲਤ ਨੇ ਨਾਭਾ ਜੇਲ ਤੋੜਣ ਦੇ ਮੁੱਖ ਸਾਜ਼ਿਸ਼ਕਾਰ ਅਤੇ ਹੋਰ ਕਈ ਵੱਡੇ ਜ਼ੁਰਮਾਂ ਵਿੱਚ ਸ਼ਾਮਲ ਭਗੌੜੇ ਰਮਨਜੀਤ ਸਿੰਘ ਉਰਫ਼ ਰੋਮੀ ਦੀ ਹਵਾਲਗੀ ਦੇ ਹੱਕ ਵਿੱਚ ਫੈਸਲਾ ਦਿੱਤਾ ਹੈ।

ਫ਼ੋਟੋ
author img

By

Published : Nov 20, 2019, 3:49 AM IST

ਚੰਡੀਗੜ੍ਹ: ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਦੇ ਸਾਂਝੇ ਯਤਨਾਂ ਨੂੰ ਸਫ਼ਲਤਾ ਮਿਲ ਰਹੀ ਹੈ। ਇਨ੍ਹਾਂ ਦੇ ਚੱਲਦਿਆਂ ਹਾਂਗਕਾਂਗ ਦੀ ਅਦਾਲਤ ਨੇ ਨਾਭਾ ਜੇਲ ਤੋੜਣ ਦੇ ਮੁੱਖ ਸਾਜ਼ਿਸ਼ਕਾਰ ਅਤੇ ਹੋਰ ਕਈ ਵੱਡੇ ਜ਼ੁਰਮਾਂ ਵਿੱਚ ਸ਼ਾਮਲ ਭਗੌੜੇ ਰੋਮੀ ਦੀ ਹਵਾਲਗੀ ਦੀ ਆਗਿਆ ਦੇ ਦਿੱਤੀ ਹੈ। ਰੋਮੀ ਨਸ਼ਿਆਂ ਦੇ ਕਾਰੋਬਾਰ ਮਾਮਲੇ ਵਿੱਚ ਅਤਿ ਸੁਰੱਖਿਅਤ ਜੇਲ ਤੋੜਣ ਵਰਗੀ ਸਾਜਿਸ਼ 'ਚ ਲੋੜੀਂਦਾ ਹੈ। ਹਾਂਗਕਾਂਗ ਅਦਾਲਤ ਵਲੋਂ ਹੁਣ ਹਵਾਲਗੀ ਦੀ ਪ੍ਰਵਾਨਗੀ ਤੋਂ ਬਾਅਦ ਪੰਜਾਬ ਪੁਲਿਸ ਉਸ ਨੂੰ ਭਾਰਤ ਲੈ ਕੇ ਆਵੇਗੀ।

extradition request granted by hong kong court
ਧੰਨਵਾਦ ਟਵਿੱਟਰ

ਰੋਮੀ ਨਸ਼ਿਆਂ ਦੇ ਕਾਰੋਬਾਰ ਦਾ ਉਹ ਵੱਡਾ ਮੁਲਜ਼ਮ ਹੈ ਜੋ 27 ਨਵੰਬਰ, 2016 ਨੂੰ ਅਤਿ ਸੁਰੱਖਿਅਤ ਨਾਭਾ ਜੇਲ ਨੂੰ ਤੋੜਣ ਵਿੱਚ ਸਾਜਿਸ਼ ਰੱਚਣ ਵਰਗੇ ਘਿਨਾਉਣੇ ਜ਼ੁਰਮਾਂ ਦੇ ਮਾਮਲਿਆਂ ਵਿੱਚ ਲੋੜੀਂਦਾ ਹੈ।

ਪੰਜਾਬ ਪੁਲਿਸ ਵੱਲੋਂ ਰੋਮੀ ਵਿਰੁੱਧ 20 ਦੋਸ਼ ਲਗਾਏ ਗਏ ਜਿਸ ਵਿੱਚੋਂ ਅਦਾਲਤ ਨੇ 18 'ਤੇ ਮੋਹਰ ਲਗਾ ਦਿੱਤੀ ਹੈ। ਹਾਂਗਕਾਂਗ ਦੀ ਅਦਾਲਤ ਨੇ ਰੋਮੀ ਦੀ ਹਵਾਲਗੀ ਦੀ ਇਜਾਜ਼ਤ ਦੇ ਦਿੱਤੀ ਹੈ, ਪਰ ਰੋਮੀ ਕੋਲ ਕਾਨੂੰਨੀ ਤੌਰ 'ਤੇ ਅਗਲੇ 30 ਦਿਨ ਹਨ। ਜੇਕਰ ਉਹ ਉਪਰਲੀ ਅਦਾਲਤ ਵਿੱਚ ਇਸ ਫ਼ੈਸਲੇ ਨੂੰ ਚੁਣੌਤੀ ਦਿੰਦੇ ਹਨ, ਤਾਂ ਮਾਮਲਾ ਹੋਰ ਲਟਕ ਸਕਦਾ ਹੈ।

ਜ਼ਿਕਰਯੋਗ ਹੈ ਕਿ ਫ਼ਰਵਰੀ 2018 ਵਿੱਚ ਰਮਨਜੀਤ ਸਿੰਘ ਰੋਮੀ ਨੂੰ ਹਾਂਗਕਾਂਗ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਤੋਂ ਬਾਅਦ ਪੰਜਾਬ ਪੁਲਿਸ ਵੱਲੋਂ ਰੋਮੀ ਦੀ ਹਵਾਲਗੀ ਮੰਗੀ ਗਈ ਸੀ। ਨਾਭਾ ਜੇਲ੍ਹ ਬ੍ਰੇਕ ਕਾਂਡ ਵਿੱਚ ਰੋਮੀ ਦਾ ਨਾਂਅ ਮੁੱਖ ਦੋਸ਼ੀਆਂ ਵਿੱਚ ਆਉਣ ਤੋਂ ਬਾਅਦ ਗ੍ਰਹਿ ਮੰਤਰਾਲੇ ਨੇ ਰੈੱਡ ਕਾਰਨਰ ਨੋਟਿਸ ਵੀ ਜਾਰੀ ਕੀਤਾ ਸੀ।

Intro:Body:

Nabha jail break mastermind's extradition request granted by hong kong court

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.