ਨਵੀਂ ਦਿੱਲੀ: ਮੱਧ ਪ੍ਰਦੇਸ਼ ਦੇ ਰਾਜਨੀਤਿਕ ਸੰਕਟ ਪਿੱਛੇ ਭਾਜਪਾ ਨਾਲੋਂ ਜ਼ਿਆਦਾ ਕਾਂਗਰਸ ਦੇ ਅੰਦਰ ਕੁਝ ਨੇਤਾਵਾਂ ਦੀ ਹੀ ਸਾਜਿਸ਼ ਸੀ! ਕਾਂਗਰਸ ਨਾਲ ਜੁੜੇ ਸਰੋਤ ਇਸ ਤੋਂ ਇਨਕਾਰ ਨਹੀਂ ਕਰਦੇ। ਉਨ੍ਹਾਂ ਦਾ ਕਹਿਣਾ ਹੈ ਕਿ ਇੱਕ ਰਣਨੀਤੀ ਵਜੋਂ ਸਿੰਧੀਆ ਨੂੰ ਪਾਰਟੀ ਤੋਂ ਬਗਾਵਤ ਕਰਨ ਲਈ ਮਜਬੂਰ ਕੀਤਾ ਗਿਆ, ਨਹੀਂ ਤਾਂ ਸਿੰਧੀਆ ਨੇ ਅਜਿਹੀਆਂ ਸ਼ਰਤਾਂ ਨਹੀਂ ਰੱਖੀਆਂ ਸਨ ਜਿਨ੍ਹਾਂ ਨੂੰ ਪੂਰਾ ਨਾ ਕੀਤਾ ਜਾ ਸਕੇ।
ਸਿਆਸੀ ਸੰਕਟ ਨੂੰ ਦੂਰ ਕਰ ਸਕਦੇ ਸੀ ਕਮਲ ਨਾਥ ਅਤੇ ਦਿਗਵਿਜੈ
ਸੂਤਰਾਂ ਦਾ ਕਹਿਣਾ ਹੈ ਕਿ ਜੇ ਮੁੱਖ ਮੰਤਰੀ ਕਮਲ ਨਾਥ ਅਤੇ ਸਾਬਕਾ ਮੁੱਖ ਮੰਤਰੀ ਦਿਗਵਿਜੈ ਸਿੰਘ ਚਾਹੁੰਦੇ ਤਾਂ ਸਰਕਾਰ ਵਿੱਚ ਆਏ ਸੰਕਟ ਨੂੰ ਦੂਰ ਕਰ ਸਕਦੇ ਸਨ। ਸਵਾਲ ਇੱਕ ਰਾਜ ਸਭਾ ਸੀਟ ਦਾ ਹੀ ਤਾਂ ਸੀ। ਜੇ ਜੋਤੀਰਾਦਿੱਤਿਆ ਸਿੰਧੀਆ ਨੂੰ ਰਾਜ ਸਭਾ ਸੀਟ ਪਹਿਲਾਂ ਹੀ ਮਿਲ ਜਾਂਦੀ ਤਾਂ ਉਹ ਬਗਾਵਤ ਨਾ ਕਰਦੇ। ਪਰ ਇੱਕ ਵਾਰ ਫਿਰ ਦਿਗਵਿਜੈ ਸਿੰਘ ਇਸ ਸੀਟ ਤੋਂ ਖੜੇ ਹੋ ਗਏ, ਜਿਨ੍ਹਾਂ 'ਤੇ ਦੋਸ਼ ਲਗਦੇ ਰਹੇ ਹਨ ਕਿ ਉਨ੍ਹਾਂ ਨੇ ਸਿੰਧੀਆ ਨੂੰ ਸੂਬਾ ਪ੍ਰਧਾਨ ਵੀ ਨਹੀਂ ਬਣਨ ਦਿੱਤਾ।
ਸਿੰਧੀਆ ਨੂੰ ਨਹੀਂ ਮਿਲਣ ਦਿੱਤਾ ਸੋਨੀਆ ਗਾਂਧੀ ਨਾਲ
ਮੱਧ ਪ੍ਰਦੇਸ਼ ਦੇ ਰਾਜਨੀਤਿਕ ਸੰਕਟ ਨੂੰ ਵੇਖਦਿਆਂ ਰਾਜਨੀਤਕ ਮਾਹਿਰਾਂ ਨੂੰ ਅਜਿਹਾ ਲਗਦਾ ਹੈ ਕਿ ਕਮਲਨਾਥ ਨੇ ਸਰਕਾਰ ਨੂੰ ਬਚਾਉਣ ਦੀ ਕੋਸ਼ਿਸ਼ ਨਹੀਂ ਕੀਤੀ ਜੋ ਕਿ ਉਹ ਕਰ ਸਕਦੇ ਸੀ। ਸਿੰਧੀਆ ਨੂੰ ਸੋਨੀਆ ਗਾਂਧੀ ਨਾਲ ਵੀ ਮਿਲਣ ਨਹੀਂ ਦਿੱਤਾ ਗਿਆ।
ਸਿੰਧੀਆ ਨੂੰ ਕੀਤਾ ਗਿਆ ਜਲੀਲ
ਇਸ ਤੋਂ ਪਹਿਲਾਂ ਵੀ ਕਈ ਵਾਰ ਜੋਤੀਰਾਦਿੱਤਿਆ ਸਿੰਧੀਆ ਨੂੰ ਜਲੀਲ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਉਨ੍ਹਾਂ ਨੂੰ ਪਾਰਟੀ ਵਿੱਚ ਇਨ੍ਹਾਂ ਪ੍ਰੇਸ਼ਾਨ ਕੀਤਾ ਗਿਆ ਕਿ ਉਨ੍ਹਾਂ ਨੂੰ ਪਾਰਟੀ ਛੱਡਣ ਲਈ ਮਜਬੂਰ ਹੋਣਾ ਪਿਆ। ਜੋ ਕਦੇ ਗਾਂਧੀ ਪਰਿਵਾਰ ਵਿੱਚ ਖ਼ਾਸਕਰ ਰਾਹੁਲ ਗਾਂਧੀ ਦੇ ਬਹੁਤ ਕਰੀਬ ਸਨ, ਅਖੀਰ ਵਿੱਚ ਉਹ ਕਾਂਗਰਸ ਨੂੰ ਠੋਕਰ ਮਾਰਣ ਲਈ ਮਜਬੂਰ ਹੋ ਗਏ।
ਕਮਲ ਨਾਥ ਨੂੰ ਬਣਾਇਆ ਮੁੱਖ ਮੰਤਰੀ
ਪਾਰਟੀ ਦੇ ਸੂਤਰ ਦੱਸਦੇ ਹਨ ਕਿ ਕਾਂਗਰਸ ਨੇ ਦਸੰਬਰ 2018 ਵਿੱਚ ਵਿਧਾਨ ਸਭਾ ਚੋਣਾਂ ਜਿੱਤੀਆਂ ਸਨ, ਤਾਂ ਇਸ ਦਾ ਸਿਹਰਾ ਜੋਤੀਰਾਦਿੱਤਿਆ ਸਿੰਧੀਆ ਦੇ ਜ਼ਬਰਦਸਤ ਪ੍ਰਚਾਰ ਨੂੰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਸਿੰਧੀਆ ਨੂੰ ਮੁੱਖ ਮੰਤਰੀ ਦੇ ਅਹੁਦੇ ਲਈ ਮੁੱਖ ਦਾਅਵੇਦਾਰ ਵੀ ਮੰਨਿਆ ਜਾ ਰਿਹਾ ਸੀ। ਪਰ ਪਾਰਟੀ ਲੀਡਰਸ਼ਿਪ ਨੇ ਕਮਲਨਾਥ ਨੂੰ ਤਰਜੀਹ ਦਿੱਤੀ। ਜਿਸ ਤੋਂ ਬਾਅਦ ਸਿੰਧੀਆ ਦੀ ਨਜ਼ਰ ਸੂਬਾ ਪ੍ਰਧਾਨ ਦੇ ਅਹੁਦੇ 'ਤੇ ਟਿਕੀ ਹੋਈ ਸੀ। 'ਇੱਕ ਵਿਅਕਤੀ ਇੱਕ ਅਹੁਦੇ' ਦੀ ਪਰੰਪਰਾ ਦੇ ਅਨੁਸਾਰ, ਫਿਰ ਇਹ ਮੰਨਿਆ ਜਾਣ ਲਗਾ ਸੀ ਕਿ ਮੁੱਖ ਮੰਤਰੀ ਕਮਲ ਨਾਥ ਸਿੰਧੀਆ ਲਈ ਸੂਬਾ ਪ੍ਰਧਾਨ ਦਾ ਅਹੁਦਾ ਛੱਡ ਸਕਦੇ ਹਨ। ਮਹੀਨਿਆਂ ਦੇ ਇੰਤਜ਼ਾਰ ਦੇ ਬਾਅਦ ਵੀ ਉਹ ਦਿਨ ਨਹੀਂ ਆਇਆ।
ਸਿੰਧੀਆ ਦੀ ਕੋਸ਼ਿਸ਼ ਨਹੀਂ ਹੋਣ ਦਿੱਤੀ ਗਈ ਸਫਲ
ਸਿੰਧੀਆ ਸਮਰਥਕਾਂ ਨੇ ਮਹਿਸੂਸ ਕੀਤਾ ਕਿ ਗਵਾਲੀਅਰ ਦੇ 'ਮਹਾਰਾਜ' ਦੇ ਹੱਥ ਰਾਜ ਦੀ ਸੱਤਾ ਜੇ ਆ ਜਾਂਦੀ ਹੈ ਤਾਂ ਉਹ ਕਮਲਨਾਥ' ਤੇ ਦਬਾਅ ਬਣਾਉਣ ਵਿੱਚ ਸਫ਼ਲ ਹੋ ਸਕਦੇ ਸਨ। ਦਿਗਵਿਜੈ ਅਤੇ ਕਮਲਨਾਥ ਨੂੰ ਇਹ ਵੀ ਪਤਾ ਸੀ ਕਿ ਸਿੰਧੀਆ ਦੇ ਸੂਬਾ ਪ੍ਰਧਾਨ ਬਣਨ ਤੋਂ ਬਾਅਦ ਉਨ੍ਹਾਂ ਨੂੰ ਸੰਗਠਨ ਦੇ ਦਬਾਅ ਹੇਠ ਸਰਕਾਰ ਚਲਾਉਣੀ ਪਏਗੀ। ਅਜਿਹੀ ਸਥਿਤੀ ਵਿੱਚ ਸਿੰਧੀਆ ਦੀ ਕੋਸ਼ਿਸ਼ ਸਫਲ ਨਹੀਂ ਹੋਣ ਦਿੱਤੀ ਗਈ।
ਰਚੀ ਗਈ ਸਾਜ਼ਿਸ਼
ਸੂਤਰ ਦੱਸਦੇ ਹਨ ਕਿ ਕਮਲਨਾਥ ਅਤੇ ਦਿਗਵਿਜੈ ਦੀ ਸੇਵਾਮੁਕਤੀ ਤੋਂ ਬਾਅਦ, ਸਿੰਧੀਆ ਦਾ ਰਸਤਾ ਮੱਧ ਪ੍ਰਦੇਸ਼ ਵਿੱਚ ਹਮੇਸ਼ਾ ਲਈ ਖੁੱਲ੍ਹ ਜਾਣਾ ਸੀ ਅਤੇ ਇਸ ਦਾ ਅਸਰ ਦੋਵਾਂ ਨੇਤਾਵਾਂ ਦੇ ਪੁੱਤਰਾਂ 'ਤੇ ਪੈ ਸਕਦਾ ਹੈ, ਜੋ ਕਿ ਸਰਕਾਰ ਵਿੱਚ ਹਨ। ਇਸ ਲਈ ਦਿਗਵਿਜੈ ਅਤੇ ਕਮਲ ਨਾਥ ਨੇ ਸਿੰਧੀਆ ਦੀ ਵਿਦਾਈ ਲਈ ਸਾਜਿਸ਼ ਰਚੀ।