ETV Bharat / bharat

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸੱਸ ਦੀ ਸਿਹਤ ਵਿਗੜੀ, ਆਈਜੀਐਮਸੀ 'ਚ ਦਾਖ਼ਲ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸੱਸ ਨੂੰ ਸਾਹ ਲੈਣ ਵਿੱਚ ਤਕਲੀਫ਼ ਅਤੇ ਢਿੱਡ 'ਚ ਦਰਦ ਹੋਣ ਕਾਰਨ ਆਈਜੀਐਮਸੀ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਡਾਕਟਰਾਂ ਨੇ ਆਈਜੀਐਮਸੀ ਪਹੁੰਚਦੇ ਹੀ ਉਨ੍ਹਾਂ ਇਲਾਜ ਸ਼ੁਰੂ ਕਰ ਦਿੱਤਾ।

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸੱਸ ਦੀ ਸਿਹਤ ਵਿਗੜੀ

author img

By

Published : Oct 5, 2020, 10:17 PM IST

ਸ਼ਿਮਲਾ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸੱਸ ਨੂੰ ਸਾਹ ਲੈਣ ਵਿੱਚ ਤਕਲੀਫ਼ ਅਤੇ ਢਿੱਡ 'ਚ ਦਰਦ ਹੋਣ ਕਾਰਨ ਆਈਜੀਐਮਸੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਸੋਮਵਾਰ ਸਵੇਰੇ ਸਾਢੇ 5 ਵਜੇ ਇਨ੍ਹਾਂ ਨੂੰ ਆਈਜੀਐਮਸੀ ਦੇ ਐਮਰਜੈਂਸੀ ਵਾਰਡ ਵਿੱਚ ਲਿਆਂਦਾ ਗਿਆ।

  • A mother daughter relationship is the strongest bond on earth. The instant warmth and unconditional love you have always blessed me with has made me the person I am. May Waheguru always bless you with the best of health. pic.twitter.com/Pv5EfGcb6H

    — Preneet Kaur (@preneet_kaur) February 5, 2020 " class="align-text-top noRightClick twitterSection" data=" ">

ਡਾਕਟਰਾਂ ਨੇ ਆਈਜੀਐਮਸੀ ਪਹੁੰਚਦੇ ਹੀ ਉਨ੍ਹਾਂ ਦਾ ਇਲਾਜ ਸ਼ੁਰੂ ਕਰ ਦਿੱਤਾ। ਕੋਵਿਡ ਨਾਲ ਮਿਲਦੇ-ਜੁਲਦੇ ਲੱਛਣ ਸਾਹਮਣੇ ਆਉਣ ਕਾਰਨ ਕੋਵਿਡ ਜਾਂਚ ਵੀ ਕੀਤੀ ਗਈ, ਜੋ ਕਿ ਨੈਗੇਟਿਵ ਆਈ ਹੈ। ਅਜੇ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।

ਕੈਪਟਨ ਅਮਰਿੰਦਰ ਸਿੰਘ ਦੀ ਸੱਸ ਸਤਿੰਦਰ ਕੌਰ 93 ਸਾਲ ਦੀ ਹੈ ਅਤੇ ਉਹ ਮਸ਼ੋਬਰਾ ਸਥਿਤ ਆਪਣੀ ਰਿਹਾਇਸ਼ ਵਿੱਚ ਆਪਣੀ ਛੋਟੀ ਧੀ ਨਾਲ ਰਹਿ ਰਹੀ ਸੀ। ਸੋਮਵਾਰ ਸਵੇਰੇ ਅਚਨਚੇਤ ਉਨ੍ਹਾਂ ਦੀ ਸਿਹਤ ਵਿਗੜ ਗਈ, ਪਰ ਉਨ੍ਹਾਂ ਨੂੰ ਚੰਡੀਗੜ੍ਹ ਇਲਾਜ ਕਰਵਾਉਣ ਲਈ ਕਿਹਾ ਹੈ। ਆਈਜੀਐਮਸੀ ਤੋਂ ਚੰਡੀਗੜ੍ਹ ਸ਼ਿਫ਼ਟ ਕੀਤਾ ਗਿਆ।

ਆਈਜੀਐਮਸੀ ਦੇ ਡਾ. ਰਜਨੀਸ਼ ਪਠਾਨੀਆਂ ਦਾ ਕਹਿਣਾ ਹੈ ਕਿ ਢਿੱਡ 'ਚ ਦਰਦ ਅਤੇ ਸਾਹ ਲੈਣ ਵਿੱਚ ਦਿੱਕਤ ਦੇ ਚਲਦੇ ਉਨ੍ਹਾਂ ਨੂੰ ਇਥੇ ਲਿਆਂਦਾ ਗਿਆ ਸੀ, ਜਿਨ੍ਹਾਂ ਦੀ ਕੋਵਿਡ ਦੀ ਰਿਪੋਰਟ ਵੀ ਨੈਗੇਟਿਵ ਆਈ ਹੈ। ਉਨ੍ਹਾਂ ਦੇ ਕਹਿਣ 'ਤੇ ਚੰਡੀਗੜ੍ਹ ਸ਼ਿਫਟ ਕੀਤਾ ਗਿਆ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.