ETV Bharat / bharat

ਦਰਿਆ ਦੇ ਘੁੰਮਾਓ ਤੋਂ ਜਿਆਦਾ ਗੁੰਝਲਦਾਰ ਭਾਰਤ-ਨੇਪਾਲ ਸਰਹੱਦ ਵਿਵਾਦ - ਕਾਠਮੰਡੂ

ਫਰਵਰੀ 1803 ਵਿੱਚ ਗੜ੍ਹਵਾਲ ਦੇ ਰਾਜਾ ਦੀ ਰਾਜਧਾਨੀ ਸ੍ਰੀਨਗਰ ਉੱਤੇ ਹਮਲਾ ਹੋਇਆ ਅਤੇ ਰਾਜਾ ਦੱਖਣ ਵੱਲ ਪਿੱਛੇ ਨੂੰ ਹਟ ਆਇਆ। ਉਨ੍ਹਾਂ ਨੇ ਬਾਰਾਹਾਟ ਵਿੱਚ ਵਿਅਰਥ ਮੋਰਚਾ ਸੰਭਨ ਦੀ ਕੋਸ਼ਿਸ਼ ਕੀਤੀ। ਪਰ ਜਲਦ ਹੀ ਉਨ੍ਹਾਂ ਨੂੰ ਉਥੋ ਹਟਣਾ ਪਿਆ ਤੇ ਪਹਿਲਾਂ ਦੂਨ ਅਤੇ ਫਿਰ ਸਹਾਰਨਪੁਰ ਵਿੱਚ ਪਨਾਹ ਲੈਣੀ ਪਈ। ਇਥੇ ਪੀੜਤ ਰਾਜਾ ਪ੍ਰਦਿਯੂਮਨ ਸ਼ਾਹ ਨੇ ਆਪਣੀ ਸਾਰੀ ਜਾਇਦਾਦ ਅਤੇ ਗੱਦੀ ਗਿਰਵੀ ਰੱਖ ਕੇ ਇੱਕ-ਦੋ ਲੱਖ ਰੁਪਏ ਜੋੜੇ।

ਦਰਿਆ ਦੇ ਘੁੰਮਾਓ ਤੋਂ ਜਿਆਦਾ ਗੁੰਝਲਦਾਰ ਭਾਰਤ-ਨੇਪਾਲ ਸਰਹੱਦ ਵਿਵਾਦ

author img

By

Published : Jul 18, 2020, 1:57 PM IST

1765 ਵਿੱਚ, ਭਾਰਤੀ ਫੌਜ਼ ਦੇ ਖਾਸ ਹਿੱਸੇ ਦੇ ਛੋਟੇ ਯੋਧਿਆਂ ਦੇ ਪੂਰਵਜ, ਨੇਪਾਲ ਦੇ ਪਹਿਲੇ ਅਜਿਹੇ ਵਿਅਕਤੀ, ਪ੍ਰਿਥਵੀ ਨਰਾਇਣ ਜਿਨ੍ਹਾਂ ਨੇ ਯੂਰਪੀਅਨ ਅਨੁਸ਼ਾਸਨ ਅਤੇ ਹਥਿਆਰਾਂ ਦੀ ਪ੍ਰਸ਼ੰਸਾ ਕੀਤੀ ਅਤੇ ਵਰਤੋਂ ਕੀਤੀ। ਪ੍ਰਿਥਵੀ ਨਰਾਇਣ ਦੀ ਅਗਵਾਈ ਵਿੱਚ ਆਲੇ-ਦੁਆਲੇ ਦੀਆਂ ਪਹਾੜੀ ਕਬੀਲਿਆਂ ਵਿੱਚ ਉਨ੍ਹਾਂ ਖ਼ੁਦ ਨੂੰ ਇੱਕ ਸ਼ਕਤੀਸ਼ਾਲੀ ਤਾਕਤ ਵਜੋਂ ਮਹਿਸੂਸ ਕਰਵਾਉਣਾ ਸ਼ੁਰੂ ਕੀਤਾ। ਨੇਪਾਲ ਵਿੱਚ ਕਾਠਮੰਡੂ, ਲਲਿਤਾਪਾਟਨ, ਅਤੇ ਭਟਗਾਂਵ ਨੂੰ ਜਿੱਤਣ ਤੋਂ ਬਾਅਦ; ਪ੍ਰਿਥਵੀਨਾਰਾਇਣ ਦੀ ਮੌਤ ਮਗਰੋਂ, ਉਨ੍ਹਾਂ ਦੀ ਵਿਧਵਾ ਅਤੇ ਉਨ੍ਹਾਂ ਦੇ ਭਰਾ ਨੇ ਉਨ੍ਹਾਂ ਦੇ ਨਵਜੰਮੇ ਪੁੱਤਰ ਦੇ ਸ਼ਾਹੀ ਨੁਮਾਇੰਦੇ ਦੀ ਭੂਮਿਕਾ ਵਿੱਚ, ਉਨ੍ਹਾਂ ਨੇ ਕੁਮਾਊਂ ਦੀ ਧਰਤੀ ਉੱਤੇ ਜਿੱਤ ਦੇ ਝੰਡਾ ਗੱਢਿਆ। 1790 ਵਿੱਚ ਉਨ੍ਹਾਂ ਨੇ ਅਲਮੋੜਾ ਉੱਤੇ ਕਬਜ਼ਾ ਕਰ ਲਿਆ ਅਤੇ ਖ਼ੁਦ ਨੂੰ ਰਾਮਗੰਗਾ ਤੱਕ ਸਾਰੇ ਦੇਸ਼ ਦਾ ਮਾਲਕ ਬਣਾਇਆ।

ਉਨ੍ਹਾਂ ਨੇ ਕੁਮਾਊਂ ਤੋਂ ਪੱਛਮ ਵੱਲ ਨੂੰ ਆਪਣਾ ਰੁੱਖ ਕੀਤਾ, ਗੁਰਖਿਆਂ ਨੇ ਗੜ੍ਹਵਾਲ ਉੱਤੇ ਹਮਲਾ ਕੀਤਾ, ਪਰ ਨੇਪਾਲ 'ਚ ਚੀਨੀ ਹਮਲੇ ਦੀ ਖ਼ਬਰ ਮਿਲਦਿਆਂ ਹੀ, ਇਸ ਜਿੱਤ ਨੂੰ ਰੋਕਣਾ ਪਿਆ ਅਤੇ ਇਹ ਹਮਲਾਵਰ ਫੌਜ ਆਪਣੇ ਦੇਸ਼ ਦੀ ਰੱਖਿਆ ਲਈ ਗੜ੍ਹਵਾਲ ਤੋਂ ਦੂਰ ਮਦਦ ਲਈ ਚਲੀ ਗਈ। ਕੁਝ ਸਾਲਾਂ ਬਾਅਦ ਇੱਕ ਵਾਰ ਮੁੜ ਗੋਰਖਾ ਹਮਲਾਵਰਾਂ ਨੇ ਪੱਛਮ ਉੱਤੇ ਹਮਲਾ ਕੀਤਾ।

ਫਰਵਰੀ 1803 ਵਿੱਚ ਗੜ੍ਹਵਾਲ ਦੇ ਰਾਜਾ ਦੀ ਰਾਜਧਾਨੀ ਸ੍ਰੀਨਗਰ ਉੱਤੇ ਹਮਲਾ ਹੋਇਆ ਅਤੇ ਰਾਜਾ ਦੱਖਣ ਵੱਲ ਪਿੱਛੇ ਨੂੰ ਹਟ ਆਇਆ। ਉਨ੍ਹਾਂ ਨੇ ਬਾਰਾਹਾਟ ਵਿੱਚ ਵਿਅਰਥ ਮੋਰਚਾ ਸੰਭਨ ਦੀ ਕੋਸ਼ਿਸ਼ ਕੀਤੀ। ਪਰ ਜਲਦ ਹੀ ਉਨ੍ਹਾਂ ਨੂੰ ਉਥੋ ਹਟਣਾ ਪਿਆ ਤੇ ਪਹਿਲਾਂ ਦੂਨ ਅਤੇ ਫਿਰ ਸਹਾਰਨਪੁਰ ਵਿੱਚ ਪਨਾਹ ਲੈਣੀ ਪਈ। ਇਥੇ ਪੀੜਤ ਰਾਜਾ ਪ੍ਰਦਿਯੂਮਨ ਸ਼ਾਹ ਨੇ ਆਪਣੀ ਸਾਰੀ ਜਾਇਦਾਦ ਅਤੇ ਗੱਦੀ ਗਿਰਵੀ ਰੱਖ ਕੇ ਇੱਕ-ਦੋ ਲੱਖ ਰੁਪਏ ਜੋੜੇ।

ਇਸ ਰਕਮ ਨਾਲ ਉਨ੍ਹਾਂ ਨੇ ਇੱਕ ਨਵੀਂ ਫੌਜ ਤਿਆਰ ਕੀਤੀ, ਦੂਨ ਵੱਲ ਨੂੰ ਚੱਲ ਪਏ ਅਤੇ ਉਮਰ ਸਿੰਘ ਥਾਪਾ ਦੀ ਅਗਵਾਈ ਵਾਲੇ ਹਮਲਾਵਰਾਂ 'ਤੇ ਹਮਲਾ ਕਰ ਦਿੱਤਾ, ਦੇਹਰਾ 'ਤੇ ਕਬਜ਼ਾ ਕਰ ਲਿਆ; ਪਰ ਉਹ ਹਾਰ ਗਏ ਅਤੇ ਮਾਰੇ ਗਏ।

ਆਪਣੀ ਕਿਤਾਬ 'ਹਿਮਾਲੀਅਨ ਮਾਉਂਟੇਨ' ਵਿੱਚ ਜੇਬੀ ਫਰੇਜ਼ਰ ਨੇ ਜ਼ਿਕਰ ਕੀਤਾ ਹੈ ਕਿ ਯਮੁਨੋਤਰੀ ਤੋਂ ਕੁਝ ਦੂਰੀ 'ਤੇ ਪਲਾਗੜ ਨਾਮਕ ਪਵਿੱਤਰ ਘਾਟੀ ਦੇ ਪੁਜਾਰੀ ਨੂੰ ਗੜ੍ਹਵਾਲ ਦੇ ਆਖਰੀ ਰਾਜੇ ਪ੍ਰਦਿਯੂਮਨ ਸ਼ਾਹ ਦੀ ਬਦਕਿਸਮਤੀ, ਗੋਰਖਾ ਸ਼ਕਤੀ ਦਾ ਉਭਾਰ ਅਤੇ ਅਖੀਰ ਵਿੱਚ ਬ੍ਰਿਟਿਸ਼ ਵੱਲੋਂ ਉਸ 'ਤੇ ਹੋਣ ਵਾਲੇ ਕਬਜਾ ਦੀ ਭਵਿੱਖਬਾਣੀ ਕੀਤੀ ਸੀ।

ਬ੍ਰਿਟਿਸ਼ ਫ਼ੌਜਾਂ ਸ਼ਿਵਾਲਿਕ ਰੇਂਜ ਦੇ ਡੂੰਘੇ ਦੱਖਣ ਢਲਾਨਾਂ ਤੱਕ ਪਹੁੰਚੀਆਂ, ਉਸੇ ਸਮੇਂ ਗੋਰਖਾ ਫੌਜ ਵੀ ਉਨ੍ਹਾਂ ਤਲਹਟੀ ਦੇ ਉੱਤਰੀ ਢਲਾਨਾਂ ਤੱਕ ਪਹੁੰਚ ਗਈਆਂ। ਕਰਨਲ ਬਰਨ ਸਹਾਰਨਪੁਰ ਵਿੱਚ ਦਾਖ਼ਲ ਹੋਏ ਠੀਕ ਉਸੀ ਵੇਲੇ, ਅਕਤੂਬਰ 1803 ਵਿੱਚ ਉਮਰ ਸਿੰਘ ਥਾਪਾ ਨੇ ਦੇਹਰਾ 'ਤੇ ਕਬਜ਼ਾ ਕਰ ਲਿਆ।

ਗੋਰਖਾ ਸਾਮਰਾਜ ਬਹੁਤ ਹੀ ਬੇਰਹਿਮ ਸੀ, ਜਿਸਦੇ ਕਾਰਨ ਬਹੁਤ ਸਾਰੇ ਮੂਲ ਵਾਸੀਆਂ ਨੂੰ ਦੂਜੇ ਰਾਜਾਂ ਵਿੱਚ ਜਾ ਕੇ ਸ਼ਰਨ ਲੈਣ ਲਈ ਮਜਬੂਰ ਹੋਣਾ ਪਿਆ। ਗੁਲਾਮੀ ਦੀ ਪ੍ਰਥਾ 'ਚ ਤੇਜ਼ੀ ਨਾਲ ਵਾਧਾ ਹੋਇਆ। ਇਹ ਕਿਹਾ ਜਾਂਦਾ ਹੈ ਕਿ ਬੇਇਨਸਾਫੀ ਅਤੇ ਜ਼ੁਲਮ ਸ਼ਾਸਨ ਕਰਨ ਦਾ ਮੂਲ ਮੰਤਰ ਬਣ ਗਿਆ, ਡਿਫਾਲਟਰਾਂ ਦੇ ਪਰਿਵਾਰਾਂ ਨੂੰ ਅਕਸਰ ਮਾਲੀਏ ਦੇ ਬਕਾਏ ਭੁਗਤਾਨ ਕਰਨ ਲਈ ਵੇਚਿਆ ਜਾਣ ਲੱਗਾ।

ਦਰਅਸਲ, 'ਗੁਰਖਾਨੀ' ਗੜ੍ਹਵਾਲ ਵਿੱਚ ਗੋਰਖਿਆਂ ਦੀਆਂ ਵਧੀਕੀਆਂ ਦਾ ਸਮਾਨਾਰਥੀ ਬਣ ਗਈ, ਕਿਉਂਕਿ ਰਾਤ ਨੂੰ ਉਹ ਪਿੰਡ ਵਿੱਚ ਉਪਲਬਧ ਸਾਰਾ ਦੁੱਧ ਪੀਂਦੇ ਸਨ, ਅਗਲੀ ਸਵੇਰ ਸਿਪਾਹੀ ਦਹੀ ਦੀ ਮੰਗ ਕਰਦਿਆਂ ਵਾਪਸ ਆ ਜਾਂਦੇ ਸਨ।

ਹਾਲਾਂਕਿ, ਗੋਰਖਾ ਯੁੱਧ ਦਾ ਤੁਰੰਤ ਕਾਰਨ ਖੇਤਰ ਦੇ ਵਿਵਾਦਿਤ ਹਿੱਸੇ ਵਿੱਚ ਇੱਕ ਥਾਣੇ ਨੂੰ ਨਸ਼ਟ ਕਰਨਾ ਸੀ, ਜੋ ਉਦੋਂ ਸ਼ੁਰੂ ਹੋਇਆ ਜਦੋਂ ਥਾਣੇ ਦੀ ਰੱਖਿਆ ਕਰਦੇ ਹੋਏ ਇੰਚਾਰਜ ਦਾਰੋਗਾ ਸਣੇ 18 ਸਿਪਾਹੀਆਂ ਦਾ ਕਤਲ ਕਰ ਦਿੱਤਾ ਗਿਆ ਜਦੋਂ ਕਿ 6 ਜ਼ਖ਼ਮੀ ਹੋ ਗਏ।

ਇਸ ਤੋਂ ਤੁਰੰਤ ਬਾਅਦ ਇੱਕ ਹੋਰ ਥਾਣੇ 'ਤੇ ਹਮਲਾ ਕਰ ਦਿੱਤਾ ਗਿਆ। ਦੰਡਕਾਰੀ ਕਾਰਵਾਈ ਕਰਨ ਲਈ ਸਥਿਤੀ ਪ੍ਰਤੀਕੂਲ ਸੀ, ਇਸ ਲਈ ਨੇਪਾਲ ਦੇ ਰਾਜੇ ਨੂੰ ਇਤਰਾਜ਼ ਜਤਾਉਂਦਿਆਂ ਇੱਕ ਪੱਤਰ ਭੇਜਿਆ ਗਿਆ।

ਇਸ ਦਾ ਜਵਾਬ ਬਹੁਤ ਹੀ ਅਜੀਬ ਭਾਸ਼ਾ ਵਿੱਚ ਮਿਲਿਆ। ਯੁੱਧ 1 ਨਵੰਬਰ 1814 ਨੂੰ ਐਲਾਨ ਕੀਤਾ ਗਿਆ ਸੀ। ਇਸ ਐਕਸ਼ਨ ਦਾ ਪੂਰਾ ਵੇਰਵਾ ‘ਵਿਲਿਅਮਜ਼ ਮੇਮੌਅਰ ਆਫ ਦ ਦੂਨ’ ਤੋਂ ਪਾਇਆ ਜਾ ਸਕਦਾ ਹੈ। ਗੁਰਖੇ ਕਮਜ਼ੋਰ ਦੁਸ਼ਮਣ ਨਹੀਂ ਸਨ, ਸਿਰਫ ਮੁੱਠੀ ਭਰ ਲੜਾਕੂ ਫ਼ੌਜਾਂ ਨੇ ਨਾਲਾਪਾਨੀ ਪਹਾੜੀ, ਜਿਸ ਨੂੰ ਕਲਿੰਗਾ ਦੇ ਨਾਂਅ ਵਜੋਂ ਜਾਣਿਆ ਜਾਂਦਾ ਹੈ, ਉੱਤੇ ਇੱਕ ਤੇਜ਼ੀ ਨਾਲ ਕਿਲ੍ਹਾ ਬਣਾਇਆ। ਇਸ ਕੰਮ ਨੂੰ ਅੱਜ ਤੱਕ ਦੇ ਇਤਿਹਾਸ ਵਿੱਚ ਆਪਣੀ ਜ਼ਿੱਦ ਅਤੇ ਬਹਾਦਰੀ ਦੇ ਕੰਮ ਲਈ ਜਾਣਿਆ ਜਾਂਦਾ ਹੈ।

ਦੂਨ ਘਾਟੀ ਵਿੱਚ, ਰਿਸਪਨਾ ਦੇ ਕੰਡੇ ਦੋ ਛੋਟੇ ਯਾਦਗਾਰੀ ਥੰਮ ਇੱਕ ਜਿੱਤੇ ਗਏ ਯਾਦਗਾਰੀ ਵਜੋਂ ਖੜੇ ਹਨ, ਜੋ ਜੇਤੂ ਤੇ ਹਾਰਨ ਦੋਵਾਂ ਦੀ ਯਾਦ ਵਿੱਚ ਹੈ। ਇੱਕ ਨੂੰ ਜਰਨਲ ਗਿਲੇਸਪੀ ਦੀ ਮੌਤ ਅਤੇ ਜੋ ਸਿਪਾਹੀ ਉਨ੍ਹਾਂ ਨਾਲ ਮਰੇ ਉਨ੍ਹਾਂ ਦੀ ਯਾਦ ਦਵਾਉਂਦੇ ਹਨ. ਤੇ ਦੂਜਾ ਬਹਾਦੂਰ ਬਲਭਦਰ ਸਿੰਘ ਤੇ ਵੀਰ ਗੋਰਖਿਆਂ ਨੂੰ ਸ਼ਰਧਾਂਜਲੀ ਹੈ, ਹਾਲਾਂਕਿ 17 ਨਵੰਬਰ 1815 ਨੂੰ ਸਹਾਰਨਪੁਰ ਜ਼ਿਲ੍ਹੇ ਨੂੰ ਅੰਗਰੇਜ਼ਾਂ ਦੇ ਅਧੀਨ ਕਰ ਦਿੱਤਾ ਗਿਆ ਸੀ।

1815 ਵਿੱਚ ਬ੍ਰਿਟਿਸ਼ ਜਨਰਲ ਓਕਟਰਲੋਨੀ ਨੇ 12 ਸਾਲਾਂ ਦੇ ਨੇਪਾਲੀਆਂ ਨੂੰ ਕਾਲੀ ਨਦੀ ਦੇ ਪਾਰ ਗੜ੍ਹਵਾਲ ਅਤੇ ਕੁਮਾਊਂ ਤੋਂ ਭਜਾ ਦਿੱਤਾ ਅਤੇ 12 ਸਾਲ ਚਲੇ ਸ਼ਾਸਨ ਨੂੰ ਖ਼ਤਮ ਕਰ ਦਿੱਤਾ।

ਇਤਿਹਾਸ ਇਸ ਵੇਲੇ ਨੂੰ ਹਮੇਸ਼ਾ ਉਤਰਾਖੰਡ ਵਿੱਚ ਹੋਈ ਅਸਾਧਾਰਣ ਬੇਰਹਿਮੀ ਅਤੇ ਜ਼ੁਲਮ ਲਈ ਯਾਦ ਰੱਖੇਗਾ। ਪੂਰਬ ਵਿੱਚ ਸਿੱਕਮ ਵਿੱਚ ਤੀਸਤਾ ਅਤੇ ਪੱਛਮ ਵਿੱਚ ਸਤਲੁਜ ਦਰਿਆ ਦੇ ਵਿਚਕਾਰ ਆਉਣ ਵਾਲੀ ਧਰਤੀ 'ਤੇ ਨੇਪਾਲ ਦਾ ਸ਼ਾਸਨ ਸੀ।

ਗੱਲਬਾਤ ਤੋਂ ਬਾਅਦ ਇੱਕ ਆਮ ਸਮਝੌਤਾ ਤਿਆਰ ਕੀਤਾ ਗਿਆ, ਜਿਸ 'ਤੇ ਦਸੰਬਰ 1815 ਵਿੱਚ ਬਿਹਾਰ ਦੇ ਚੰਪਾਰਨ ਦੇ ਸਾਗੌਲੀ ਵਿਖੇ ਦਸਤਖ਼ਤ ਕੀਤੇ ਗਏ ਅਤੇ ਅਗਲੇ ਸਾਲ 1816 ਵਿੱਚ ਲਾਗੂ ਕੀਤਾ ਗਿਆ।

ਬਦਲੇ ਵਿੱਚ ਨੇਪਾਲ ਨੇ ਪੂਰਬੀ ਅਤੇ ਪੱਛਮ ਦੇ ਸਾਰੇ ਖੇਤਰ ਛੱਡ ਦਿੱਤੇ, ਜਿਸ ਨੇ ਈਸਟ ਇੰਡੀਆ ਕੰਪਨੀ ਦੇ ਪੂਰੇ ਤਰਾਈ 'ਤੇ ਮੁੜ ਕਬਜ਼ਾ ਕਰ ਲਿਆ। 2 ਦਸੰਬਰ, 1815 ਨੂੰ ਦਸਤਖ਼ਤ ਹੋਏ, ਜਿਸ ਨੂੰ 4 ਮਾਰਚ, 1816 ਨੂੰ ਮੁੜ ਗੱਲਬਾਤ ਤੋਂ ਬਾਅਦ ਈਸਟ ਇੰਡੀਆ ਕੰਪਨੀ ਅਤੇ ਨੇਪਾਲ ਦੇ ਚੰਦਰ ਸ਼ੇਖਰ ਉਪਾਧਿਆਏ ਅਤੇ ਰਾਜ ਗੁਰੂ ਗਜਰਾਜ ਮਿਸ਼ਰਾ ਦਰਮਿਆਨ ਮੰਜੂਰ ਕੀਤਾ ਗਿਆ।

ਇਹ ਸੰਧੀ ਬ੍ਰਿਟਿਸ਼ ਦੇ ਅੱਗੇ ਨੇਪਾਲੀ ਸਮਰਪਣ ਦਾ ਪ੍ਰਤੀਕ ਬਣ ਗਈ ਅਤੇ ਇਸ ਵਿੱਚ ਈਸਟ ਇੰਡੀਆ ਕੰਪਨੀ ਦੇ ਨੇਪਾਲ ਦੇ ਪੱਛਮੀ ਖੇਤਰ ਵਿੱਚ ਕੀਤਾ ਕਬਜ਼ਾ ਸ਼ਾਮਲ ਸੀ।

ਸਿੱਕਮ, ਤਰਾਈ, ਕੁਮਾਊਂ ਅਤੇ ਗੜ੍ਹਵਾਲ ਨੂੰ ਬ੍ਰਿਟਿਸ਼ ਦੇ ਹਵਾਲੇ ਕਰ ਦਿੱਤਾ ਗਿਆ ਅਤੇ ਨੇਪਾਲ ਨੂੰ ਆਪਣੀ ਮੂਲ ਸਰਹੱਦਾਂ 'ਤੇ ਵਾਪਸ ਜਾਣ ਲਈ ਮਜਬੂਰ ਕੀਤਾ ਗਿਆ। ਉੱਤਰਾਖੰਡ ਦੇ ਪਿਥੌਰਾਗੜ੍ਹ ਜ਼ਿਲ੍ਹੇ ਵਿੱਚ ਸਰਦਾ ਨਦੀ (ਨੇਪਾਲੀ ਜਿਸ ਨੂੰ ਮਹਾਕਾਲੀ ਕਹਿੰਦੇ ਹਨ) ਨੂੰ ਦੋਵਾਂ ਦੇਸ਼ਾਂ ਵਿਚਾਲੇ ਸਰਹੱਦ ਵਜੋਂ ਦਰਸਾਇਆ ਗਿਆ ਸੀ। ਯਕੀਨਨ ਪੂਰਬ ਵਿੱਚ, ਮੇਚੀ ਨਦੀ ਨੂੰ ਪੁਰਾਣੀ ਸੀਮਾ ਮੰਨਿਆ ਜਾਂਦਾ ਸੀ, ਜੋ ਕਨਦਰਾ ਤੋਂ ਬਾਹਰ ਕੇ ਬਿਹਾਰ ਕਿਸ਼ਨਗੰਜ ਦੇ ਮੈਦਾਨੀ ਇਲਾਕਿਆਂ ਵਿਚੋਂ ਲੰਘਦੀ ਹੈ।

ਮੌਜੂਦਾ ਵਿਵਾਦ ਦੀ ਸ਼ੁਰੂਆਤ ਬਾਰਡਰ ਰੋਡਜ਼ ਆਰਗੇਨਾਈਜ਼ੇਸ਼ਨ ਵੱਲੋ ਬਣਾਈ ਗਈ ਨਵੀਂ ਸੜਕ ਤੋਂ ਸ਼ੁਰੂ ਹੋਈ ਹੈ, ਜੋ ਮਾਨਸਰੋਵਰ ਦੇ ਤੀਰਥ ਯਾਤਰਾ ਦੇ ਰਸਤੇ ਨੂੰ ਛੋਟਾ ਕਰਨ ਦੇ ਨਜ਼ਰੀਏ ਨਾਲ ਲਿਪੁਲੇਖ ਰਾਹ ਤੋਂ ਲੰਘਦੀ ਹੈ। ਮਹਾਂਕਾਲੀ ਨਦੀ ਦੀਆਂ ਤਿੰਨ ਸਹਾਇਕ ਨਦੀਆਂ ਹਨ: ਉਤਰਾਖੰਡ ਦੇ ਪਿਥੌਰਾਗੜ੍ਹ ਜ਼ਿਲ੍ਹੇ ਵਿੱਚ ਲਿਮਿਪੀਆਧੁਰਾ, ਕਾਲਾਪਨੀ ਅਤੇ ਲਿਪੁਲੇਖ।

ਨੇਪਾਲ ਦਾ ਦਾਅਵਾ ਹੈ ਕਿ ਲਿਮਿਪੀਆਧੁਰਾ ਸਰਹੱਦ ਪੱਛਮੀ ਹੱਦ 'ਤੇ ਹੈ। ਸਾਨੂੰ ਵਿਸ਼ਵਾਸ ਹੈ ਕਿ ਲਿਪੁਲੇਖ ਸਾਡੀ ਸੀਮਾ ਹੈ। ਚੀਨ ਦੀ ਕਮਿਊਨਿਸਟ ਸਰਕਾਰ, ਜੋ ਕਿ ਹਿਮਾਲਿਆਈ ਪਹਾੜਾਂ ਨਾਲ ਘਿਰੇ ਛੋਟੇ ਦੇਸ਼ 'ਤੇ ਡੂੰਘੀ ਪ੍ਰਭਾਵ ਪਾਉਂਦੀ ਹੈ, ਵੱਲੋਂ ਇਸ ਵਿਵਾਦ ਦੀ ਚੰਗਿਆੜੀ ਨੂੰ ਹਵਾ ਦਿੱਤੇ ਜਾਣ ਤੋਂ ਬਾਅਦ, ਇਹ ਕਿਧਰੇ ਵੀ ਰੁਕਦੀ ਪ੍ਰਤੀਤ ਨਹੀਂ ਆ ਰਹੀ।

ਜਦੋਂ ਹਾਥੀ ਲੜਦੇ ਹਨ, ਤਾਂ ਧਰਤੀ ਹਿੱਲ ਜਾਂਦੀ ਹੈ ਅਤੇ ਘਾਹ ਕੁਚਲਿਆ ਜਾਂਦਾ ਹੈ। ਇਸ ਕਹਾਵਤ ਦਾ ਅਰਥ ਮੈਂ ਹੁਣ ਸਮਝ ਰਿਹਾ ਹਾਂ, ਜਦੋਂ ਇਹ ਵਿਵਾਦ ਹਾਲ ਹੀ ਵਿੱਚ ਸ਼ੁਰੂ ਹੋਇਆ ਸੀ ਅਤੇ ਇਸਦੇ ਨਾਲ ਨੇਪਾਲ ਮੂਲ ਦੇ ਲੋਕ ਜੋ ਸਾਡੇ ਪਹਾੜੀ ਖੇਤਰਾਂ ਵਿੱਚ ਕੰਮ ਕਰਨ ਵਾਲੇ ਨੇਪਾਲ ਮੂਲ ਦੇ ਲੋਕ ਗਾਇਬ ਹੋ ਗਏ। ਉਹ ਆਪਣੇ ਘਰ ਪਰਤ ਗਏ ਸੀ।

ਪਹਾੜੀਆਂ ਵਿੱਚ ਪੈਦਾ ਹੋਏ ਅਤੇ ਘਰ ਵਿੱਚ ਵੱਡੇ ਹੋਏ, ਗਣੇਸ਼ ਸੈਲੀ ਉਨ੍ਹਾਂ ਕੁਝ ਲੋਕਾਂ ਵਿਚੋਂ ਇੱਕ ਹੈ, ਜਿਨ੍ਹਾਂ ਦੇ ਸ਼ਬਦਾਂ ਦਾ ਚੱਰਿਤਰ ਉਨ੍ਹਾਂ ਦੀਆਂ ਤਸਵੀਰਾਂ ਤੋਂ ਹੁੰਦਾ ਹੈ। 2 ਦਰਜਨ ਕਿਤਾਬਾਂ ਦੇ ਲੇਖਕ, ਜਿਨ੍ਹਾਂ ਵਿੱਚੋਂ ਕੁਝ 20 ਭਾਸ਼ਾਵਾਂ ਵਿੱਚ ਅਨੁਵਾਦ ਕੀਤੀ ਗਿਆ ਹੈ, ਉਨ੍ਹਾਂ ਦੀ ਰਚਨਾ ਨੂੰ ਵਿਸ਼ਵਵਿਆਪੀ ਤੌਰ 'ਤੇ ਮਾਨਤਾ ਮਿਲੀ ਹੈ।

(ਲੇਖਕ- ਗਣੇਸ਼ ਸੈਲੀ)

ETV Bharat Logo

Copyright © 2025 Ushodaya Enterprises Pvt. Ltd., All Rights Reserved.