ETV Bharat / bharat

ਮੀਨਾਕਸ਼ੀ ਲੇਖੀ, ਅਨੰਤ ਕੁਮਾਰ ਹੇਗੜੇ ਸਮੇਤ 17 ਸੰਸਦ ਮੈਂਬਰ ਨਿਕਲੇ ਕੋਰੋਨਾ ਪੌਜ਼ੀਟਿਵ

author img

By

Published : Sep 14, 2020, 6:53 PM IST

ਸੋਮਵਾਰ ਨੂੰ ਸ਼ੁਰੂ ਹੋਏ ਲੋਕ ਸਭਾ ਦੇ ਮਾਨਸੂਨ ਸੈਸ਼ਨ ਦੀ ਸ਼ੁਰੂਆਤ ਤੋਂ ਪਹਿਲਾਂ ਸਾਰੇ ਸੰਸਦ ਮੈਂਬਰਾਂ ਦੀ ਕੋਰੋਨਾ ਜਾਂਚ ਕੀਤੀ ਗਈ ਜਿਸ ਦੌਰਾਨ ਮੀਨਾਕਸ਼ੀ ਲੇਖੀ, ਅਨੰਤ ਕੁਮਾਰ ਹੇਗੜੇ ਸਮੇਤ 17 ਸੰਸਦ ਮੈਂਬਰ ਕੋਰੋਨਾ ਪੌਜ਼ੀਟਿਵ ਪਾਏ ਗਏ ਹਨ।

ਤਸਵੀਰ
ਤਸਵੀਰ

ਨਵੀਂ ਦਿੱਲੀ: ਕੋਰੋਨਾ ਮਹਾਂਮਾਰੀ ਦੇ ਚੱਲਦੇ ਸੰਸਦ ਦਾ ਮਾਨਸੂਨ ਸੈਸ਼ਨ ਸੋਮਵਾਰ ਤੋਂ ਸ਼ੁਰੂ ਹੋਇਆ ਹੈ। ਇਸ ਦੌਰਾਨ ਸੈਸ਼ਨ ਦੇ ਪਹਿਲੇ ਦਿਨ ਮੀਨਾਕਸ਼ੀ ਲੇਖੀ, ਅਨੰਤ ਕੁਮਾਰ ਹੇਗੜੇ ਅਤੇ ਪਰਵੇਸ਼ ਸਾਹਿਬ ਸਿੰਘ ਸਣੇ 17 ਸੰਸਦ ਮੈਂਬਰ ਕੋਰੋਨਾ ਪੌਜ਼ੀਟਿਵ ਪਾਏ ਗਏ ਹਨ।

ਦੂਜੇ ਪਾਸੇ, ਰਾਜਸਥਾਨ ਦੇ ਨਾਗੌਰ ਤੋਂ ਸੰਸਦ ਮੈਂਬਰ ਹਨੂਮਾਨ ਬੈਨੀਵਾਲ ਦੀ ਕੋਰੋਨਾ ਜਾਂਚ ਰਿਪੋਰਟ ਨਕਾਰਾਤਮਕ ਆਈ ਹੈ। ਨੈਸ਼ਨਲ ਡੈਮੋਕਰੇਟਿਕ ਪਾਰਟੀ ਦੇ ਰਾਸ਼ਟਰੀ ਨਿਰਦੇਸ਼ਕ ਬੈਨੀਵਾਲ ਦੀ ਪਹਿਲਾਂ ਰਿਪੋਰਟ ਨਕਾਰਾਤਮਕ ਆਈ ਸੀ ਪਰ ਆਈਸੀਐਮਆਰ ਵੱਲੋਂ ਕੀਤੀ ਜਾਂਚ ਵਿੱਚ ਉਹ ਪੌਜ਼ੀਟਿਵ ਪਾਏ ਗਏ ਹਨ।

ਪਿਛਲੇ 24 ਘੰਟਿਆਂ ਵਿੱਚ 1136 ਵਿਅਕਤੀਆਂ ਦੀ ਮੌਤ

ਦੇਸ਼ ਵਿੱਚ ਕੋਰੋਨਾ ਦਾ ਪ੍ਰਕੋਪ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਰੋਜ਼ਾਨਾ ਮਰੀਜ਼ਾਂ ਦੀ ਵੱਧ ਰਹੀ ਗਿਣਤੀ ਪ੍ਰੇਸ਼ਾਨ ਕਰਨ ਵਾਲੀ ਹੈ। ਕੇਂਦਰੀ ਸਿਹਤ ਮੰਤਰਾਲੇ ਦੇ ਸਵੇਰ ਦੇ ਅੰਕੜਿਆਂ ਅਨੁਸਾਰ ਦੇਸ਼ ਵਿੱਚ ਹੁਣ ਕੋਰੋਨਾ ਮਰੀਜ਼ਾਂ ਦੀ ਕੁਲ ਗਿਣਤੀ 48,46,427 ਤੱਕ ਪਹੁੰਚ ਗਈ ਹੈ, ਜਦੋਂ ਕਿ ਪਿਛਲੇ 24 ਘੰਟਿਆਂ ਵਿੱਚ ਮਹਾਂਮਾਰੀ ਕਾਰਨ 1,136 ਲੋਕਾਂ ਦੀ ਮੌਤ ਹੋ ਗਈ ਹੈ। ਇਸ ਨਾਲ ਮਰਨ ਵਾਲਿਆਂ ਦੀ ਗਿਣਤੀ ਵਧ ਕੇ 79,722 ਹੋ ਗਈ ਹੈ।

ਕੋਰੋਨਾ ਨਾਲ ਮੌਤ ਦਰ ਘਟ ਕੇ 1.64 ਫ਼ੀਸਦੀ ਹੋਈ

ਮੰਤਰਾਲੇ ਦੇ ਅਨੁਸਾਰ, ਕੋਰੋਨਾ ਤੋਂ ਮੌਤ ਦਰ ਘੱਟ ਕੇ 1.64 ਫ਼ੀਸਦੀ ਹੋ ਗਈ ਹੈ। ਅੰਕੜਿਆਂ ਅਨੁਸਾਰ ਇਸ ਮਹਾਂਮਾਰੀ ਨਾਲ ਪੀੜਤ 9,86,598 ਮਰੀਜ਼ਾਂ ਦਾ ਦੇਸ਼ ਦੇ ਵੱਖ ਵੱਖ ਹਸਪਤਾਲਾਂ ਵਿੱਚ ਇਲਾਜ ਚੱਲ ਰਿਹਾ ਹੈ ਜਦੋਂਕਿ 37,80,107 ਲੋਕ ਤੰਦਰੁਸਤ ਹੋ ਗਏ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.