ਨਵੀਂ ਦਿੱਲੀ : ਜੰਮੂ-ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੇ ਨਿਊਜ਼ੀਲੈਂਡ ਦੀ ਅਲ ਨੂਰ ਮਸਜਿਦ ਵਿਖੇ ਹੋਏ ਹਮਲੇ ਨੂੰ ਲੈ ਕੇ ਆਪਣੀ ਪ੍ਰਤੀਕਿਰਆ ਦਿੱਤੀ ਹੈ। ਮਹਿਬੂਬਾ ਨੇ ਕਾਂਗਰਸ ਅਤੇ ਪ੍ਰਧਾਨ ਮੰਤਰੀ ਤੋਂ ਸਵਾਲ ਕੀਤੇ ਹਨ ਅਤੇ ਉਨ੍ਹਾਂ ਵੱਲੋਂ ਇਸ ਹਮਲੇ ਦੀ ਨਿੰਦਿਆ ਨਾ ਕੀਤੇ ਜਾਣ ਨੂੰ ਅਜੀਬ ਹੋਣ ਦਾ ਕਰਾਰ ਦਿੱਤਾ ਹੈ।
ਇਸ ਬਾਰੇ ਮਹਿਬੂਬਾ ਨੇ ਟਵੀਟ ਕੀਤਾ ਜਿਸ ਵਿੱਚ ਲਿਖਿਆ ਕਿ ਇਹ ਅਜੀਬ ਹੈ,ਨਾ ਹੀ ਪ੍ਰਧਾਨ ਮੰਤਰੀ ਮੋਦੀ ਅਤੇ ਨਾ ਹੀ ਕਾਂਗਰਸ ਨੇ ਨਿਊਜ਼ੀਲੈਂਡ ਵਿਖੇ ਹੋਏ ਅੱਤਵਾਦੀ ਹਮਲੇ ਨਿੰਦਿਆ ਨਹੀਂ ਕੀਤੀ। ਉਨ੍ਹਾਂ ਅਗੇ ਲਿਖਿਆ ਕਿ ' ਅੱਤਵਾਦ ਦਾ ਕੋਈ ਧਰਮ ਨਹੀਂ ਹੁੰਦਾ, ਪਰ ਬਦਕਿਸਮਤੀ ਨਾਲ ਇਸ ਨੂੰ ਇਸਲਾਮ ਨਾਲ ਜੋੜਨਾ ਸੌਖਾ ਹੋ ਗਿਆ ਹੈ।' ਮਹਿਬੂਬਾ ਨੇ ਸਵਾਲਿਆ ਲਹਿਜੇ ਵਿੱਚ ਲਿਖਿਆ ਕੀ , ਇਹ ਅਪਰਾਧਕ ਚੁੱਪੀ ਸਿਰਫ਼ ਇਸ ਲਈ ਹੈ ਕਿ ਕਿਉਂਕਿ ਇਹ ਹਮਲਾ ਮੁਸਲਮ ਲੋਕਾਂ ਦੇ ਵਿਰੁੱਧ ਇੱਕ ਮਸਜਿਦ ਵਿੱਚ ਕੀਤਾ ਗਿਆ ਹੈ। ਇਸ ਹਮਲੇ ਬਾਰੇ ਮਹਿਬੂਬਾ ਨੇ ਪੁਲਵਾਮਾ ਹਮਲੇ ਦਾ ਜਿਕਰ ਕਰਦਿਆਂ ਕਿਹਾ ਕਿ ਇਸ ਤੋਂ ਸਾਨੂੰ ਸੀਖ ਲੈਣੀ ਚਾਹੀਦੀ ਹੈ ਕਿ ਇਸ ਤਰ੍ਹਾਂ ਮਾਮਲਾ ਇਥੇ ਵੀ ਵਾਪਰਿਆ ਸੀ।
ਇੱਕ ਹੋਰ ਟਵੀਟ ਵਿੱਚ ਮਹਿਬੂਬਾ ਨੇ ਲਿਖਿਆ ਕਿ ਜਿਸ ਤਰ੍ਹਾਂ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਨੇ ਕਰਾਈਸਟਚਰਚ ਵਿਖੇ ਹੋਏ ਹਮਲੇ ਤੋਂ ਬਾਅਦ ਇਸ ਮਾਮਲੇ ਨੂੰ ਸੰਭਲਾਇਆ ਅਤੇ ਮੀਡੀਆ ਨੂੰ ਸੰਬੋਧਤ ਕੀਤਾ ਹੈ। ਉਹ ਕਾਬਿਲੇ ਤਾਰੀਫ਼ ਹੈ। ਇਸ ਨਾਲ ਇਹ ਗੱਲ ਸਾਫ਼ ਜਾਹਿਰ ਹੁੰਦੀ ਹੈ ਕਿ ਇਸ ਦੇਸ਼ ਵਿੱਚ ਬਿਨਾ ਕਿਸੇ ਧਾਰਮਿਕ ਭੇਦਭਾਵ ਦੇ ਪ੍ਰਵਾਸੀ ਸਮਾਜ ਦੇ ਲੋਕਾਂ ਨੂੰ ਸਵੀਕ੍ਰਿਤੀ ਅਤੇ ਸਨਮਾਨ ਦਿੱਤਾ ਜਾਂਦਾ ਹੈ।
ਇਸ ਹਮਲੇ ਬਾਰੇ ਪ੍ਰਧਾਨ ਮੰਤਰੀ ਮੋਦੀ ਨੇ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਨੂੰ ਚਿੱਠੀ ਲਿੱਖ ਕੇ ਇਸ ਹਮਲੇ ਦੀ ਨਿੰਦਾ ਕੀਤੀ ਹੈ। ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਇਸ ਪੱਤਰ ਨੂੰ ਜਾਰੀ ਕੀਤਾ ਹੈ।