ਨਵੀਂ ਦਿੱਲੀ : ਪੀਡੀਪੀ ਦੀ ਪ੍ਰਧਾਨ ਮਹਿਬੂਬਾ ਮੁਫ਼ਤੀ ਦੀ ਧੀ ਸਨਾ ਇਲਤਿਜਾ ਨੇ ਕੇਂਦਰੀ ਸਰਕਾਰ ਦੇ ਨਾਂਅ ਇੱਕ ਚਿੱਠੀ ਲਿਖੀ ਹੈ।
ਇਲਤਿਜਾ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਇਹ ਚਿੱਠੀ ਲਿਖਦਿਆਂ ਕਿਹਾ ਹੈ ਕਿ ਕਸ਼ਮੀਰ ਵਾਸੀਆਂ ਨੂੰ ਜਾਨਵਰਾਂ ਵਾਂਗੂੰ ਕੈਦ ਕਰ ਕੇ ਰੱਖਿਆ ਜਾ ਰਿਹਾ ਹੈ। ਕਸ਼ਮੀਰੀਆਂ ਨੂੰ ਉਨ੍ਹਾਂ ਦੇ ਬੁਨਿਆਦੀ ਅਧਿਕਾਰਾਂ ਤੋਂ ਵਾਂਝਾ ਰੱਖਿਆ ਕੀਤਾ ਜਾ ਰਿਹਾ ਹੈ।
ਸਨਾ ਇਲਤਿਜਾ ਦਾ ਦੋਸ਼ ਲਾਏ ਹਨ ਕਿ ਉਨ੍ਹਾਂ ਦੇ ਪਰਿਵਾਰ ਨੂੰ ਧਮਕੀਆਂ ਮਿਲ ਰਹੀਆਂ ਹਨ ਕਿ ਜੇ ਉਹ ਆਪਣਾ ਮੂੰਹ ਖੋਲ੍ਹਦੀ ਹੈ ਤਾਂ ਇਹ ਚੰਗਾ ਨਹੀਂ ਹੋਵੇਗਾ ਅਤੇ ਇਸ ਦੇ ਨਤੀਜੇ ਭਿਆਨਕ ਹੋਣਗੇ।
ਜਾਣਕਾਰੀ ਲਈ ਦੱਸ ਦਈਏ ਕਿ ਮਹਿਬੂਬਾ ਮੁਫ਼ਤੀ ਤੇ ਉਮਰ ਅਬਦੁੱਲਾ ਨੂੰ 4 ਅਗਸਤ ਨੂੰ ਹਿਰਾਸਤ ਵਿੱਚ ਲੈਣ ਤੋਂ ਬਾਅਦ ਗ੍ਰਿਫ਼ਤਾਰ ਕੀਤਾ ਗਿਆ ਸੀ। ਜਿਸ ਤੋਂ ਬਾਅਦ ਸਨਾ ਨੇ ਇੰਟਰਵਿਊ ਅਤੇ ਵੁਆਇਸ ਮੈਸੇਜ਼ ਦੁਆਰਾ ਆਪਣੀ ਗੱਲ ਸਾਂਝੀ ਕੀਤੀ ਸੀ।
ਸਨਾ ਨੇ ਅਮਿਤ ਸ਼ਾਹ ਨੂੰ ਲਿਖਿਆ ਹੈ ਕਿ ਅੱਜ ਜਦੋਂ ਸਾਰਾ ਮੁਲਕ ਆਜ਼ਾਦੀ ਦੇ ਦਿਹਾੜੇ ਦਾ ਆਨੰਦ ਮਾਣ ਰਿਹਾ ਹੈ ਉੱਥੇ ਹੀ ਕਸ਼ਮੀਰੀਆਂ ਨੂੰ ਜਾਨਵਰਾਂ ਦੀ ਤਰ੍ਹਾਂ ਕੈਦ ਰੱਖਿਆ ਗਿਆ ਹੈ।
ਤੁਹਾਨੂੰ ਦੱਸ ਦਈਏ ਕਿ ਇਸ ਪੱਤਰ ਨੂੰ ਪੋਸਟ ਨਹੀਂ ਕੀਤਾ ਜਾ ਸਕਿਆ। ਸਨਾ ਨੇ ਇਸ ਪੱਤਰ ਨੂੰ ਪੋਸਟ ਨਾ ਕਰਨ ਬਾਰੇ ਮੁਆਫ਼ੀ ਮੰਗਦਿਆਂ ਕਿਹਾ ਕਿ ਉਸ ਦੌਰਾਨ ਜੰਮੂ ਕਸ਼ਮੀਰ ਵਿੱਚ ਡਾਕ ਸੇਵਾ ਮੁਅੱਤਲ ਸੀ।
ਸਨਾ ਨੇ ਕਿਹਾ ਕਿ ਧਾਰਾ 370 ਨੂੰ ਹਟਾਏ ਜਾਣ ਤੋਂ ਬਾਅਦ ਜੰਮੂ ਵਿੱਚ ਬੰਦ ਦੌਰਾਨ ਉਨ੍ਹਾਂ ਨੂੰ ਘਰ ਤੋਂ ਬਾਹਰ ਨਹੀਂ ਜਾਣ ਦਿੱਤਾ ਜਾ ਰਿਹਾ ਸੀ ਅਤੇ ਹਿਰਾਸਤ ਲਈ ਸਪੱਸ਼ਟੀਕਰਨ ਦੀ ਵੀ ਮੰਗ ਕੀਤੀ ਸੀ।
ਵੁਆਇਸ ਮੈਸੇਜ ਵਿੱਚ ਸਨਾ ਨੇ ਕਿਹਾ ਹੈ ਕਿ ਮੈਨੂੰ ਮੇਰੀ ਘਰ ਵਿਖੇ ਨਜ਼ਰਬੰਦ ਕੀਤਾ ਗਿਆ ਹੈ। ਸਾਨੂੰ ਇਹ ਵੀ ਨਹੀਂ ਦੱਸਿਆ ਜਾ ਰਿਹਾ ਕਿ ਮਹਿਮਾਨਾਂ ਨੂੰ ਦਰਵਾਜ਼ੇ ਤੋਂ ਹੀ ਮੋੜ ਦਿੱਤਾ ਜਾਂਦਾ ਹੈ।
ਇਹ ਵੀ ਪੜ੍ਹੋ : ਸੁਨੀਲ ਜਾਖੜ ਦੀ ਕੋਠੀ 'ਤੇ ਪੈਟਰੋਲ ਬੰਬ ਨਾਲ ਹਮਲਾ
ਮੈਨੂੰ ਬਾਹਰ ਨਿਕਲਣ ਦੀ ਵੀ ਆਗਿਆ ਨਹੀਂ ਸੀ। ਇਸ ਵਿੱਚ ਮੇਰਾ ਕੀ ਕਸੂਰ ਹੈ, ਜਦ ਕਿ ਮੈਂ ਤਾਂ ਕਿਸੇ ਵੀ ਰਾਜਨੀਤਿਕ ਦਲ ਦਾ ਹਿੱਸਾ ਵੀ ਨਹੀਂ ਹਾਂ। ਮੇਰੇ ਨਾਲ ਅਪਰਾਧੀ ਵਾਂਗ ਵਿਵਹਾਰ ਕੀਤਾ ਜਾ ਰਿਹਾ ਹੈ ਅਤੇ ਮੈਂ ਲਗਾਤਾਰ ਨਿਗਰਾਨੀ ਵਿੱਚ ਹਾਂ। ਮੈਨੂੰ ਆਪਣੇ ਸਮੇਤ ਕਸ਼ਮੀਰੀਆਂ ਲਈ ਵੀ ਡਰ ਹੈ।