ਨਵੀਂ ਦਿੱਲੀ: ਭਾਰਤ ਵਿੱਚ ਆਪਣੀ ਕਾਰਾਂ ਨੂੰ ਲੈ ਕੇ ਮਸ਼ਹੂਰ ਕੰਪਨੀ ਮਾਰੂਤੀ ਸੁਜ਼ੂਕੀ ਵੱਲੋਂ ਆਪਣੀ ਸਭ ਤੋਂ ਵੱਧ ਵਿਕਣ ਵਾਲੀ ਹੈਚਬੈਕ ਕਾਰ ਸਵਿਫਟ ਦੀ ਕੀਮਤਾਂ ਵਿੱਚ ਭਾਰੀ ਗਿਰਵਟ ਕੀਤੀ ਹੈ। ਕਿਹਾ ਜਾ ਰਿਹਾ ਹੈ ਕਿ ਬੀਤੇਂ ਦਿਨੀਂ ਭਾਰਤ ਵਿੱਚ ਕਾਰਾਂ ਦੀ ਖਰੀਦ ਵਿੱਚ ਭਾਰੀ ਗਿਰਵਾਟ ਆਈ ਸੀ ਤੇ ਇਸ ਕਾਰਾਂ ਦੀ ਘੱਟਦੀ ਖਰੀਦ ਵਿੱਚ ਮਾਰੂਤੀ ਸੁਜ਼ੂਕੀ ਦਾ ਵੀ ਨਾਂਅ ਸਾਮਿਲ ਹੈ। ਇਸ ਮੰਦੀ ਦੇ ਹਲਾਤਾਂ ਵਿੱਚ ਹੋ ਸਕਦਾ ਹੈ ਕਿ ਮਾਰੂਤੀ ਸੁਜ਼ੂਕੀ ਨੇ ਕਾਰਾਂ ਦੀ ਖ਼ਰੀਦ ਨੂੰ ਵਧਾਉਣ ਲਈ ਇਹ ਫ਼ੈਸਲਾ ਲਿਆ ਹੋਵੇ।
ਜੇ ਤੁਸੀਂ ਵੀ ਇਸ ਵੇਲੇ ਨਵੀਂ ਕਾਰ ਨੂੰ ਖ਼ਰੀਦਣ ਲਈ ਸੋਚ ਰਹੇ ਹੋ ਤਾਂ ਇਸ ਕਾਰ ਦਾ ਸੌਦਾ ਤੁਹਾਡੇ ਲਈ ਬਹੁਤ ਫ਼ਾਇਦੇਮੰਦ ਸਾਬਤ ਹੋ ਸਕਦਾ ਹੈ। ਇਹ ਕਾਰ ਪੈਟਰੋਲ ਤੇ ਡੀਜ਼ਲ ਦੋਵਾਂ ਮਾਡਲਾਂ ਵਿੱਚ ਉਪਲਬੱਧ ਹੈ।
ਕਿੰਨੇ ਪੈਸੇ ਤੁਹਾਨੂੰ ਬਚ ਸਕਦੇ ਨੇ ਮਾਰੁਤੀ ਸੁਜ਼ੂਕੀ ਸਵਿਫਟ ਦੇ ਪਟਰੋਲ ਮਾਡਲ ਉੱਤੇ?
ਇਸ ਕਾਰ 'ਤੇ ਕੁਲ 50 ਹਜਾਰ ਰੁਪਏ ਤੱਕ ਦੀ ਬਚਤ ਹੋ ਸਕਦੀ ਹੈ। ਕੰਪਨੀ ਵੱਲੋਂ ਇਸ ਮਾਡਲ 'ਤੇ ਗ੍ਰਾਹਕ ਆਫਰ ਤਹਿਤ 25 ਹਜਾਰ ਰੁਪਏ ਤੱਕ ਦੀ ਬਚਤ, ਐਕਸਚੇਂਜ ਆਫਰ ਤਹਿਤ 20 ਹਜ਼ਾਰ ਰੁਪਏ ਅਤੇ ਕਾਰਪੋਰੇਟ ਤਹਿਤ ਆਫਰ 5 ਹਜ਼ਾਰ ਰੁਪਏ ਤੱਕ ਦੀ ਬਚਤ ਹੋ ਸਕਦੀ ਹੈ।
ਕਿੰਨੇ ਪੈਸੇ ਤੁਹਾਨੂੰ ਬਚ ਸਕਦੇ ਨੇ ਮਾਰੁਤੀ ਸੁਜ਼ੂਕੀ ਸਵਿਫਟ ਦੇ ਡੀਜਲ ਮਾਡਲ ਉੱਤੇ?
ਇਸ ਕਾਰ 'ਤੇ ਕੁਲ 77 ਹਜ਼ਾਰ ਰੁਪਏ ਤੱਕ ਦੀ ਬੱਚਤ ਹੋ ਸਕਦੀ ਹੈ। ਕੰਪਨੀ ਵੱਲੋਂ ਇਸ ਮਾਡਲ 'ਤੇ ਗ੍ਰਾਹਕ ਆਫ਼ਰ ਤਹਿਤ 30 ਹਜ਼ਾਰ ਰੁਪਏ ਤੱਕ ਦੀ ਬਚਤ ਤੇ ਨਾਲ ਹੀ 5 ਸਾਲ ਦੀ ਵਾਰੰਟੀ ਮਿਲੇਗੀ, ਐਕਸਚੇਂਜ ਆਫ਼ਰ ਤਹਿਤ 20 ਹਜ਼ਾਰ ਰੁਪਏ ਅਤੇ ਕਾਰਪੋਰੇਟ ਤਹਿਤ ਆਫਰ 10 ਹਜ਼ਾਰ ਰੁਪਏ ਤੱਕ ਦੀ ਬਚਤ ਹੋ ਸਕਦੀ ਹੈ।
ਇੰਜਨ ਤੇ ਪਾਰਵ
ਜੇ ਇਸ ਕਾਰ ਦੇ ਇੰਜਨ ਤੇ ਪਾਵਰ ਦੀ ਗੱਲ ਕੀਤੀ ਜਾਵੇ ਤਾਂ ਮਾਰੁਤੀ ਸੁਜ਼ੂਕੀ ਸਵਿਫਟ ਦੋ ਇੰਜਨ ਦੇ ਵਿੱਚ ਉਪਲੱਬਧ ਹੈ। ਇਸ ਦੇ ਡੀਜ਼ਲ ਮਾਡਲ ਵਿੱਚ 1248 CC ਦੇ 4 ਸਿਲੇਂਡਰ ਵਾਲਾ ਇੰਜਨ ਦਿੱਤਾ ਗਿਆ ਹੈ ਜੋ 4 ਹਜ਼ਾਰ Rpm ਉੱਤੇ 55.2 kW ਦੀ ਪਾਵਰ ਤੇ 2 ਹਜ਼ਾਰ Rpm ਉੱਤੇ 190 Nm ਦਾ ਟਾਰਕ ਜਨਰੇਟ ਕਰਦਾ ਹੈ। ਉਥੇ ਹੀ ਇਸ ਦੇ ਪੈਟਰੋਲ ਮਾਡਲ ਵਿੱਚ 1197 CC ਦੇ 4 ਸਿਲੇਂਡਰ ਵਾਲਾ ਇੰਜਨ ਦਿੱਤਾ ਗਿਆ ਹੈ ਜੋ 6 ਹਜਾਰ Rpm ਉੱਤੇ 61 kW ਦੀ ਪਾਵਰ ਅਤੇ 4200 Rpm ਉੱਤੇ 113 Nm ਦਾ ਟਾਰਕ ਜਨਰੇਟ ਕਰਦਾ ਹੈ।
ਮਾਇਲੇਜ
ਉਥੇ ਹੀ ਜੇ ਇਸ ਕਾਰ ਦੇ ਮਾਇਲੇਜ ਦੀ ਗੱਲ ਕੀਤੀ ਜਾਵੇ ਤਾਂ ਇਸ ਦਾ ਪਟਰੋਲ ਮਾਡਲ ਪ੍ਰਤੀ ਲਿਟਰ ਵਿੱਚ 21.21 ਕਿਮੀ ਦੀ ਮਾਇਲੇਜ ਦੇ ਸਕਦਾ ਹੈ ਤੇ ਡੀਜਲ ਮਾਡਲ ਪ੍ਰਤੀ ਲਿਟਰ ਵਿੱਚ 28.40 ਕਿਮੀ ਦੀ ਮਾਇਲੇਜ ਦੇ ਸਕਦਾ ਹੈ। ਇਸ ਕਾਰ ਦੇ ਫਿਊਲ ਟੈਂਕ ਦੀ ਸਮਰੱਥਾ 48 ਲਿਟਰ ਦੀ ਹੈ।
ਕੀਮਤ
ਇਸ ਕਾਰ ਦੀ ਕੀਮਤ ਪਟਰੋਲ ਮਾਡਲ ਲਈ ਸ਼ੁਰੂਆਤੀ ਐਕਸ ਸ਼ੋਅਰੂਮ ਕੀਮਤ 5 ਲੱਖ 14 ਹਜਾਰ ਰੁਪਏ ਹੈ ਜਦਕਿ ਡੀਜਲ ਮਾਡਲ ਦੀ ਸ਼ੁਰੂਆਤੀ ਐਕਸ ਸ਼ੋਅਰੂਮ ਕੀਮਤ 7 ਲੱਖ 3 ਹਜਾਰ ਰੁਪਏ ਹੈ।