ETV Bharat / bharat

ਜ਼ੀਰਕਪੁਰ 'ਚ ਲੈਂਟਰ ਡਿੱਗਣ ਨਾਲ ਤਿੰਨ ਮਜ਼ਦੂਰ ਜ਼ਖਮੀ, ਬਚਾਅ ਕਾਰਜ ਜਾਰੀ - ਕਾਨੂੰਨੀ ਕਾਰਵਾਈ

ਜ਼ੀਰਕਪੁਰ ਵਿੱਚ ਦੇਰ ਰਾਤ ਲੈਂਟਰ ਡਿੱਗਣ ਨਾਲ ਵੱਡਾ ਹਾਦਸਾ ਹੋਣ ਦੀ ਖ਼ਬਰ ਹੈ। ਇਸ ਹਾਦਸੇ ਵਿੱਚ ਤਿੰਨ ਮਜ਼ਦੂਰਾਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ। ਰਾਹਤ ਟੀਮਾਂ ਵੱਲੋਂ ਬਚਾਅ ਕਰਾਜ ਜਾਰੀ ਹੈ।

ਫੋਟੋ
author img

By

Published : Oct 5, 2019, 10:37 AM IST

ਜ਼ੀਰਕਪੁਰ : ਪੀਰਮੁਛੱਲਾ ਵਿਖੇ ਇੱਕ ਹੋਟਲ ਦੇ ਸਾਹਮਣੇ ਦੋ ਮੰਜ਼ਿਲਾ ਕਮਰਸ਼ੀਅਲ ਇਮਾਰਤ ਦੀ ਤੀਜੀ ਮੰਜ਼ਿਲ ਦਾ ਲੈਂਟਰ ਪਾਉਂਦੇ ਹੋਏ ਅਚਾਨਕ ਡਿੱਗ ਗਿਆ।ਇਸ ਹਾਦਸੇ ਵਿੱਚ ਤਿੰਨ ਮਜ਼ਦੂਰ ਜ਼ਖਮੀ ਹੋ ਗਏ ਜਦਕਿ ਕਈ ਹੋਰ ਮਜ਼ਦੂਰਾਂ ਦੇ ਦੱਬੇ ਹੋਣ ਦੀ ਖ਼ਬਰ ਹੈ। ਰਾਤ ਤੋਂ ਰਾਹਤ ਕਾਰਜ ਟੀਮਾਂ ਵੱਲੋਂ ਬਚਾਅ ਕਾਰਜ ਜਾਰੀ ਹੈ।

ਜਾਣਕਾਰੀ ਮੁਤਾਬਕ ਇਹ ਹਾਦਸਾ ਉਦੋਂ ਵਾਪਰਿਆ ਜਦੋਂ ਰਾਤ ਵੇਲੇ ਇਸ ਨਿਰਮਾਣ ਅਧੀਨ ਇਮਾਰਤ ਵਿੱਚ ਮਜ਼ਦੂਰ ਤੀਜੀ ਮੰਜ਼ਿਲ ਉੱਤੇ ਲੈਂਟਰ ਪਾ ਰਹੇ ਸੀ। ਪਿੰਲਰ ਦੀ ਚੰਗੀ ਤਰ੍ਹਾਂ ਸਪੋਰਟ ਨਾ ਹੋਣ ਦੇ ਚਲਦੇ ਲੈਂਟਰ ਹੇਠਾਂ ਡਿੱਗ ਗਿਆ। ਇਸ ਦੌਰਾਨ ਕਈ ਮਜ਼ਦੂਰ ਲੈਂਟਰ ਦੇ ਹੇਠਾਂ ਦੱਬ ਗਏ। ਹਾਦਸੇ ਦੇ ਦੌਰਾਨ ਇਮਾਰਤ ਵਿੱਚ 10 ਮਜ਼ਦੂਰ ਕੰਮ ਕਰ ਰਹੇ ਸਨ।

ਵੀਡੀਓ

ਹਾਦਸੇ ਦੀ ਜਾਣਕਾਰੀ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਟੀਮਾਂ ਅਤੇ ਪੁਲਿਸ ਟੀਮਾਂ ਮੌਕੇ ਉੱਤੇ ਪੁਜ ਗਈਆਂ। ਇਸ ਤੋਂ ਬਾਅਦ ਰਾਤ ਤੋਂ ਹੀ ਬਚਾਅ ਕਾਰਜ ਜਾਰੀ ਹੈ। ਜ਼ਖ਼ਮੀ ਮਜ਼ਦੂਰਾਂ ਨੂੰ ਜ਼ੇਰੇ ਇਲਾਜ ਪੰਚਕੁਲਾ ਸੈਕਟਰ 6 ਦੇ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਇਨ੍ਹਾਂ ਤਿੰਨ ਜ਼ਖਮੀਆਂ ਚੋਂ ਕੈਲਾਸ਼ ਨਾਂਅ ਦੇ ਇੱਕ ਮਜ਼ਦੂਰ ਨੇ ਆਪਣੇ ਬਚਾਅ ਲਈ ਤੀਜੀ ਮੰਜ਼ਿਲ ਤੋਂ ਛਾਲ ਮਾਰ ਦਿੱਤੀ ਸੀ ਜਿਸ ਦੇ ਚਲਦੇ ਉਹ ਗੰਭੀਰ ਜ਼ਖ਼ਮੀ ਹੋ ਗਿਆ ਹੈ। ਡਾਕਟਰਾਂ ਨੇ ਦੱਸਿਆ ਕਿ ਉਸ ਦੇ ਚਿਹਰੇ ,ਹੱਥਾਂ ਪੈਰਾਂ ਅਤੇ ਉਸ ਨੂੰ ਹੈਡ ਇੰਜ਼ਰੀ ਹੋਈ ਹੈ। ਹੋਰਨਾਂ ਮਜ਼ਦੂਰਾਂ ਨੂੰ ਹਲਕੀ ਸੱਟਾਂ ਹਨ ਉਨ੍ਹਾਂ ਦਾ ਇਲਾਜ ਜਾਰੀ ਹੈ।

ਇਸ ਦੌਰਾਨ ਮੌਕੇ 'ਤੇ ਘਟਨਾ ਦਾ ਜਾਇਜ਼ਾ ਲੈਣ ਪੁਜੇ ਨਗਰ ਨਿਗਮ ਦੇ ਅਧਿਕਾਰੀ ਮੁਕੇਸ਼ ਰਾਏ ਨੇ ਦੱਸਿਆ ਕਿ ਇਮਾਰਤ ਦੀ ਤੀਜੀ ਮੰਜ਼ਿਲ ਉੱਤੇ ਗੈਰ ਕਾਨੂੰਨੀ ਤਰੀਕੇ ਨਾਲ ਨਿਰਮਾਣ ਕੀਤਾ ਜਾ ਰਿਹਾ ਸੀ। ਇਸ ਨੂੰ ਲੈ ਕੇ ਨਗਰ ਨਿਗਮ ਵੱਲੋਂ ਇਮਾਰਤ ਦੇ ਮਾਲਿਕ ਨੂੰ ਪਹਿਲਾਂ ਹੀ ਨੋਟਿਸ ਜਾਰੀ ਕਰ ਦਿੱਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਇਮਾਰਤ ਦਾ ਨਕਸ਼ੇ ਮੁਤਾਬਕ ਨਿਰਮਾਣ ਨਹੀਂ ਕੀਤਾ ਜਾ ਰਿਹਾ ਸੀ। ਇਮਾਰਤ ਦੇ ਮਾਲਿਕ ਵਿਰੁੱਧ ਮਾਮਲਾ ਦਰਜ ਕਰਕੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

Intro:जीरकपुर में पड़ते पीरमुछल्ला में होटल वी-5 के सामने निर्माणाधीन शोरूम का लेंटर गिरा।

गिरे ढांचे तले कुछ मजदूरों के दबने की सूचना।

Body:घटना कल शाम करीब 8 बजे की।

पुलिस और प्रशासन ने चलाया राहत कार्य अभियान कार्य।

अभी तक किसी की मौत की कोई खबर नहीं।Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.