ਮੁੰਬਈ: ਮਾਲੇਗਾਓਂ ਵਿੱਚ ਮੰਗਲਵਾਰ ਨੂੰ ਇੱਕ ਭਿਆਨਕ ਹਾਦਸਾ ਵਾਪਰਨ ਦੀ ਖ਼ਬਰ ਸਾਹਮਣੇ ਆਈ ਹੈ। ਇਥੇ ਇੱਕ ਬੱਸ ਅਤੇ ਇੱਕ ਆਟੋ ਰਿਕਸ਼ਾ ਸੜਕ ਦੀ ਰੇਲਿੰਗ ਨੂੰ ਤੋੜ ਕੇ ਖੂਹ ਵਿੱਚ ਡਿੱਗ ਗਿਆ। ਦੱਸਿਆ ਜਾ ਰਿਹਾ ਹੈ ਕਿ ਬੱਸ ਦੀ ਰਫ਼ਤਾਰ ਤੇਜ਼ ਸੀ ਅਤੇ ਰਿਕਸ਼ਾ ਵੀ ਉਸੇ ਰਸਤੇ 'ਤੇ ਆ ਰਿਹਾ ਸੀ।
ਇਸ ਹਾਦਸੇ ਵਿੱਚ 21 ਲੋਕਾਂ ਦੀ ਮੌਤ ਹੋ ਗਈ ਜਦੋਂਕਿ ਕੁਝ ਲੋਕ ਲਾਪਤਾ ਦੱਸੇ ਜਾ ਰਹੇ ਹਨ। ਇਸ ਤੋਂ ਪਹਿਲਾਂ, ਮਾਲੇਗਾਓਂ ਦੇ ਸਿਵਲ ਸਰਜਨ ਸੁਰੇਸ਼ ਜਗਦਾਲੇ ਨੇ ਕਿਹਾ, ਘਟਨਾ ਸਥਾਨ 'ਤੇ ਮੌਜੂਦ ਲੋਕਾਂ ਅਤੇ ਬੱਸ ਕੰਡਕਟਰ ਮੁਤਾਬਕ, ਇਸ ਹਾਦਸੇ ਵਿੱਚ 11 ਲੋਕ ਲਾਪਤਾ ਹਨ।
ਜਿਸ ਖੂਹ ਵਿੱਚ ਬੱਸ ਅਤੇ ਆਟੋ ਰਿਕਸ਼ਾ ਡਿੱਗੇ ਸੀ, ਉਸ ਵਿੱਚ 20 ਫੁੱਟ ਪਾਣੀ ਭਰਿਆ ਹੋਇਆ ਸੀ। ਇਸ ਘਟਨਾ ਵਿੱਚ ਕੁਝ ਲੋਕ ਲਾਪਤਾ ਦੱਸੇ ਜਾ ਰਹੇ ਹਨ। ਯਾਤਰੀਆਂ ਦੀ ਭਾਲ ਲਈ ਬਚਾਅ ਕਾਰਜ ਚਲਾਇਆ ਜਾ ਰਿਹਾ ਹੈ।
ਰਿਪੋਰਟ ਮੁਤਾਬਕ ਬੱਸ ਅਤੇ ਆਟੋ ਰਿਕਸ਼ਾ ਵਿੱਚ ਆਮਣੇ- ਸਾਹਮਣੇ ਟੱਕਰ ਹੋਈ ਸੀ। ਅਚਾਨਕ ਦੋਵੇਂ ਇੱਕ ਦੂਜੇ ਨੂੰ ਘਸੀਟਦੇ ਹੋਏ 30 ਫੁੱਟ ਡੁੰਘੇ ਖੂਹ ਵਿੱਚ ਡਿੱਗ ਗਏ। ਇਸ ਘਟਨਾ ਵਿੱਚ ਹੁਣ ਤੱਕ 21 ਮੌਤਾਂ ਦੀ ਪੁਸ਼ਟੀ ਹੋਈ ਹੈ। ਨਾਸਿਕ ਦੇ ਜ਼ਿਲ੍ਹਾ ਪੁਲਿਸ ਸੁਪਰਡੈਂਟ ਆਰਤੀ ਸ਼ਰਮਾ ਨੇ ਇਹ ਜਾਣਕਾਰੀ ਦਿੱਤੀ ਹੈ। ਕੁਲੈਕਟਰ ਅਤੇ ਨਾਸਿਕ ਪੁਲਿਸ ਸੁਪਰਡੈਂਟ ਮੌਕੇ 'ਤੇ ਪਹੁੰਚ ਗਏ ਹਨ।