ਡਿੰਡੌਰੀ : ਸ਼ਹਪੁਰਾ ਜੰਗਲ ਦੇ ਖ਼ੇਤਰ 'ਚ ਪੈਂਦੇ ਖਮਹਰਿਆ ਪਿੰਡ ਦੇ ਜੰਗਲ ਵਿੱਚ ਪਿਛਲੇ ਇੱਕ ਹਫ਼ਤੇ ਤੋਂ ਇੱਕ ਚੀਤੇ ਦੀ ਦਹਿਸ਼ਤ ਫੈਲੀ ਹੋਈ ਹੈ। ਜਿਸ ਨੂੰ ਲੈ ਕੇ ਪਿੰਡਵਾਸੀਆਂ 'ਚ ਡਰ ਦਾ ਮਾਹੌਲ ਹੈ।
ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਚੀਤਾ ਲਗਾਤਾਰ ਪਸ਼ੂਆਂ ਦਾ ਸ਼ਿਕਾਰ ਕਰ ਰਿਹਾ ਹੈ ਅਤੇ ਹੁਣ ਤੱਕ ਉਹ 6 ਪਸ਼ੂਆਂ ਦਾ ਸ਼ਿਕਾਰ ਕਰ ਚੁੱਕਾ ਹੈ। ਪਿੰਡਵਾਸੀਆਂ ਦਾ ਕਹਿਣਾ ਹੈ ਕਿ ਚੀਤੇ ਦੀ ਦਹਿਸ਼ਤ ਕਾਰਨ ਸ਼ਾਮ ਹੁੰਦੇ ਹੀ ਲੋਕ ਆਪਣੇ ਘਰਾਂ ਵਿੱਚ ਵੜ ਜਾਂਦੇ ਹਨ ਅਤੇ ਆਪਣੇ ਪਸ਼ੂਆਂ ਦੀ ਸੁਰੱਖਿਆ ਕਰਨ ਵਿੱਚ ਜੁੱਟ ਜਾਂਦੇ ਹਨ। ਚੀਤੇ ਦੇ ਡਰ ਕਾਰਨ ਲੋਕ ਜੰਗਲ ਵਾਲੇ ਰਾਹ ਤੋਂ ਨਹੀਂ ਗੁਜਰਦੇ।
ਚੀਤੇ ਵੱਲੋਂ ਅਚਾਨਕ ਅਤੇ ਵਾਰ-ਵਾਰ ਹਮਲੇ ਕਾਰਨ ਪਿੰਡ ਦੇ ਲੋਕ ਡਰ ਦੇ ਮਾਹੌਲ ਵਿੱਚ ਰਹਿਣ ਲਈ ਮਜ਼ਬੂਰ ਹਨ। ਪਿੰਡ ਵਾਸੀਆਂ ਨੇ ਇਸ ਦੀ ਜਾਣਕਾਰੀ ਜੰਗਲਾਤ ਵਿਭਾਗ ਨੂੰ ਦੇ ਦਿੱਤੀ ਹੈ ਪਰ ਉਨ੍ਹਾਂ ਵੱਲੋਂ ਅਜੇ ਤੱਕ ਚੀਤੇ ਨੂੰ ਫੜਨ ਲਈ ਕੋਈ ਕਾਰਵਾਈ ਨਹੀਂ ਕੀਤੀ ਗਈ।