ਨਵੀਂ ਦਿੱਲੀ: ਕੇਂਦਰੀ ਮੰਤਰੀ ਗਿਰੀਰਾਜ ਸਿੰਘ ਨੇ ਕਿਹਾ ਕਿ ਜਨਸੰਖਿਆ 'ਤੇ ਕਾਬੂ ਕਰਨ ਲਈ ਅਜਿਹਾ ਕਾਨੂੰਨ ਆਉਣਾ ਚਾਹੀਦਾ ਹੈ ਕਿ ਜਿਹੜਾ ਨਾ ਮੰਨੇ, ਉਸ ਦਾ ਵੋਟ ਦੇਣ ਦਾ ਅਧਿਕਾਰ ਖ਼ਤਮ ਕਰਨ ਦੇਣਾ ਚਾਹੀਦਾ ਹੈ।
ਕੇਂਦਰੀ ਪਸ਼ੂਧਨ ਮੰਤਰੀ ਗਿਰੀਰਾਜ ਸਿੰਘ ਜਨਸੰਖਿਆ ਸਮਾਧਾਨ ਫਾਉਂਡੇਸ਼ਨ ਅਤੇ ਹਿੰਦੂ ਜਾਗਰਣ ਮੰਚ ਤੇ ਸੀਏਏ ਦੇ ਸਮਰਥਨ ਪ੍ਰੋਗਰਾਮ ਵਿੱਚ ਸਹਾਰਨਪੁਰ ਪਹੁੰਚੇ।
ਇਸ ਦੌਰਾਨ ਉਨ੍ਹਾਂ ਆਬਾਦੀ ਕਾਬੂ ਕਾਨੂੰਨ ਨੂੰ ਲੈ ਕੇ ਕਿਹਾ ਕਿ ਜਿਹੜਾ ਇਸ ਕਾਨੂੰਨ ਨੂੰ ਨਹੀਂ ਮੰਨਦਾ ਉਸ ਦਾ ਵੋਟ ਦੇਣ ਅਧਿਕਾਰੀ ਖ਼ਤਮ ਕਰ ਦੇਣਾ ਚਾਹੀਦਾ ਹੈ ਅਤੇ ਅਜਿਹੇ ਲੋਕਾਂ ਉੱਤੇ ਆਰਥਿਕ ਅਤੇ ਕਾਨੂੰਨੀ ਪਾਬੰਦੀਆਂ ਵੀ ਲਗਾਈਆਂ ਜਾਣੀਆਂ ਚਾਹੀਦੀਆਂ ਹਨ।
ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਆਬਾਦੀ ਤੇ ਛੇਤੀ ਹੀ ਕਾਬੂ ਹੋਣਾ ਚਾਹੀਦਾ ਹੈ ਨਹੀਂ ਤਾਂ ਇਸ ਦੇਸ਼ ਦਾ ਵਿਕਾਸ ਨਹੀਂ ਹੋ ਸਕਦਾ। ਜੇ ਦੇਸ਼ ਦਾ ਵਿਕਾਸ ਕਰਨਾ ਹੈ ਤਾਂ ਆਬਾਦੀ ਕਾਬੂ ਕਾਨੂੰਨ ਬਹੁਤ ਛੇਤੀ ਲਿਆਉਣਾ ਪਵੇਗਾ।
ਇਸ ਦੌਰਾਨ ਗਿਰੀਰਾਜ ਨੇ ਕਿਹਾ ਕਿ ਸੋਧੇ ਗਏ ਨਾਗਰਿਕਤਾ ਕਾਨੂੰਨ ਦੇ ਵਿਰੁੱਧ ਜਿਹੜੇ ਲੋਕ ਪ੍ਰਦਰਸ਼ਨ ਕਰ ਰਹੇ ਹਨ ਉਹ ਗ਼ਲਤ ਹੈ। ਉਸ ਵਿੱਚ ਭਾਰਤੀਆਂ ਦੀ ਨਾਗਰਿਕਤਾ ਨੂੰ ਕੋਈ ਖ਼ਤਰਾ ਨਹੀਂ ਹੈ, ਪਰ ਪਤਾ ਨਹੀਂ ਕਿਉਂ ਪ੍ਰਦਰਸ਼ਨ ਕਰਨ ਵਾਲੇ ਇਸ ਗੱਲ ਨੂੰ ਕਿਉਂ ਸਮਝਣ ਲਈ ਤਿਆਰ ਨਹੀਂ ਹਨ।
ਉਨ੍ਹਾਂ ਕਿਹਾ ਕਿ ਕੋਈ ਕਹਿ ਰਿਹਾ ਹੈ ਕਿ ਭਾਰਤ ਇਸਲਾਮਕ ਦੇਸ਼ ਬਣੇਗਾ ਤੇ ਕੋਈ ਕਹਿੰਦਾ ਹੈ ਕਿ ਨਾਗਰਿਕਤਾ ਕਾਨੂੰਨ ਗ਼ਲਤ ਲਿਆਂਦਾ ਗਿਆ ਹੈ ਜਦੋਂ ਕਿ ਭਾਰਤ ਵਿੱਚ ਰਹਿਣ ਵਾਲੇ ਹਿੰਦੂ,ਮੁਸਲਿਮ, ਸਿੱਖ, ਇਸਾਈ ਨਾਗਰਿਕਾਂ ਦੀ ਨਾਗਰਿਕਤਾ ਨੂੰ ਕੋਈ ਖ਼ਤਰਾ ਨਹੀਂ ਹੈ।