ETV Bharat / bharat

ਅੱਜ ਦਿਖੇਗਾ ਸਾਲ ਦਾ ਆਖ਼ਰੀ ਸੂਰਜ ਗ੍ਰਹਿਣ, ਦੇਸ਼ ਦੇ ਦੱਖਣੀ ਹਿੱਸਿਆ ਵਿੱਚ ਦੇਖਿਆ ਜਾਵੇਗਾ ਪੂਰਨ ਗ੍ਰਹਿਣ

ਅੱਜ ਸੂਰਜ ਗ੍ਰਹਿਣ ਲੱਗਣਾ ਹੈ ਅਤੇ ਇਹ ਇਸ ਸਾਲ ਦਾ ਆਖ਼ਰੀ ਸੂਰਜ ਗ੍ਰਹਿਣ ਹੋਵੇਗਾ। ਭਾਰਤ ਵਿੱਚ ਸੂਰਜ ਚੜ੍ਹਨ ਤੋਂ ਬਾਅਦ ਇਹ ਸਧਾਰਣ ਸੂਰਜ ਗ੍ਰਹਿਣ ਦੇਸ਼ ਦੇ ਦੱਖਣੀ ਹਿੱਸੇ ਕਰਨਾਟਕ, ਕੇਰਲਾ ਅਤੇ ਤਾਮਿਲਨਾਡੂ ਵਿੱਚ ਦੇਖਿਆ ਜਾ ਸਕਦਾ ਹੈ।

ਸੂਰਜ ਗ੍ਰਹਿਣ
ਸੂਰਜ ਗ੍ਰਹਿਣ
author img

By

Published : Dec 26, 2019, 6:26 AM IST

ਨਵੀਂ ਦਿੱਲੀ: ਭਾਰਤ ਦੇ ਕਈ ਸੂਬਿਆਂ ਵਿੱਚ ਅੱਜ ਸੂਰਜ ਗ੍ਰਹਿਣ ਲੱਗਣਾ ਹੈ। ਇਹ ਇਸ ਸਾਲ ਦਾ ਆਖ਼ਰੀ ਸੂਰਜ ਗ੍ਰਹਿਣ ਹੋਵੇਗਾ। ਭਾਰਤੀ ਸਮੇਂ ਮੁਤਾਬਕ ਇਹ ਗ੍ਰਹਿਣ ਸਵੇਰੇ 8 ਵਜੇ ਤੋਂ ਸ਼ੁਰੂ ਹੋਵੇਗਾ ਅਤੇ 10 ਵੱਜ ਕੇ 57 ਮਿੰਟ ਲਈ ਪ੍ਰਭਾਵੀ ਰਹੇਗਾ। ਇਹ ਪੂਰਨ ਸੂਰਜ ਗ੍ਰਹਿਣ ਭਾਰਤ ਸਮੇਤ ਸਿੰਗਾਪੁਰ, ਸਾਊਦੀ ਅਰਬ, ਆਸਟਰੇਲੀਆ ਅਤੇ ਫਿਲਪੀਨਜ਼ ਵਿੱਚ ਵੀ ਦਿਖਾਈ ਦੇਵੇਗਾ।

ਹਾਲਾਂਕਿ ਇਹ ਸਾਲ ਦਾ ਤੀਜਾ ਸੂਰਜ ਗ੍ਰਹਿਣ ਹੈ, ਪਰ ਸੰਪੂਰਨ ਸੂਰਜ ਗ੍ਰਹਿਣ ਦੇ ਰੂਪ ਵਿੱਚ ਇਹ ਸਾਲ ਦਾ ਪਹਿਲਾ ਗ੍ਰਹਿਣ ਹੋਵੇਗਾ। ਇਸ ਤੋਂ ਪਹਿਲਾਂ 6 ਜਨਵਰੀ ਅਤੇ 2 ਜੁਲਾਈ ਨੂੰ ਇੱਕ ਅੰਸ਼ਕ ਸੂਰਜ ਗ੍ਰਹਿਣ ਹੋਇਆ ਸੀ। ਭਾਰਤ ਵਿਚ ਸੂਰਜ ਚੜ੍ਹਨ ਤੋਂ ਬਾਅਦ ਇਹ ਸਧਾਰਣ ਸੂਰਜ ਗ੍ਰਹਿਣ ਦੇਸ਼ ਦੇ ਦੱਖਣੀ ਹਿੱਸੇ ਵਿੱਚ ਕਰਨਾਟਕ, ਕੇਰਲ ਅਤੇ ਤਾਮਿਲਨਾਡੂ ਦੇ ਕੁੱਝ ਹਿੱਸਿਆਂ ਵਿੱਚ ਦੇਖਿਆ ਜਾਵੇਗਾ। ਜਦੋਂ ਕਿ ਦੇਸ਼ ਦੇ ਹੋਰ ਹਿੱਸਿਆਂ ਵਿੱਚ ਇਸ ਨੂੰ ਅੰਸ਼ਕ ਸੂਰਜ ਗ੍ਰਹਿਣ ਦੇ ਰੂਪ ਵਿੱਚ ਦੇਖਿਆ ਜਾਵੇਗਾ।

ਸੂਰਜ ਗ੍ਰਹਿਣ ਦਾ ਸਮਾਂ?
ਭਾਰਤੀ ਸਮੇਂ ਦੇ ਮੁਤਾਬਕ ਅੰਸ਼ਕ ਸੂਰਜ ਗ੍ਰਹਿਣ ਸਵੇਰੇ ਅੱਠ ਵਜੇ ਸ਼ੁਰੂ ਹੋ ਜਾਵੇਗਾ ਜਦਕਿ ਪੂਰਨ ਸੂਰਜ ਗ੍ਰਹਿਣ ਸਵੇਰੇ 9.06 ਵਜੇ ਸ਼ੁਰੂ ਹੋਵੇਗਾ। ਸੂਰਜ ਗ੍ਰਹਿਣ ਦੁਪਹਿਰ 12.29 ਵਜੇ ਖ਼ਤਮ ਹੋਵੇਗਾ ਜਦਕਿ ਗ੍ਰਹਿਣ ਦਾ ਅੰਸ਼ਕ ਪੜਾਅ ਦੁਪਹਿਰ 1.36 ਵਜੇ ਖ਼ਤਮ ਹੋਵੇਗਾ।

ਸੂਰਜ ਗ੍ਰਹਿਣ ਭਾਰਤ ਵਿੱਚ ਕਿੱਥੇ-ਕਿੱਥੇ ਦੇਖਿਆ ਜਾਵੇਗਾ?
ਗ੍ਰਹਿਣ ਦੇਸ਼ ਦੇ ਦੱਖਣੀ ਹਿੱਸੇ ਜਿਵੇਂ ਕਿ ਕੰਨਨੌਰ, ਕੋਇੰਬਟੂਰ, ਕੋਜ਼ੀਕੋਡ, ਮਦੁਰੈ, ਮੰਗਲੌਰ, ਊਟੀ, ਤਿਰੂਚਿਰਪੱਲੀ ਆਦਿ ਕੁੱਝ ਥਾਵਾਂ ਤੋਂ ਲੰਘੇਗਾ। ਭਾਰਤ ਵਿੱਚ ਸੂਰਜ ਗ੍ਰਹਿਣ ਦੇ ਸਮੇਂ ਲਗਭਗ 93 ਪ੍ਰਤੀਸ਼ਤ ਸੂਰਜ ਚੰਦਰਮਾ ਦੁਆਰਾ ਢਕਿਆ ਰਹੇਗਾ।

ਸੂਰਜ ਗ੍ਰਹਿਣ ਸਮੇਂ ਇਨ੍ਹਾਂ ਚੀਜ਼ਾਂ ਨੂੰ ਧਿਆਨ ਵਿੱਚ ਰੱਖੋ
1. ਸੂਰਜ ਗ੍ਰਹਿਣ ਸਮੇਂ, ਲੋਕ ਅਕਸਰ ਸੂਰਜ ਨੂੰ ਨੰਗੀਆਂ ਅੱਖਾਂ ਨਾਲ ਦੇਖਦੇ ਹਨ, ਅਜਿਹਾ ਨਾ ਕਰੋ, ਇਹ ਅੱਖਾਂ ਨੂੰ ਨੁਕਸਾਨ ਪਹੁੰਚਾ ਸਕਦਾ ਹੈ।
2. ਜੇ ਤੁਸੀਂ ਸੂਰਜ ਗ੍ਰਹਿਣ ਦੇਖਣਾ ਚਾਹੁੰਦੇ ਹੋ ਤਾਂ ਇਸ ਲਈ ਸੋਲਰ ਫਿਲਟਰ ਐਨਕਾਂ ਦੀ ਵਰਤੋਂ ਕਰੋ।
3. ਸੋਲਰ ਫਿਲਟਰ ਐਨਕਾਂ ਨੂੰ ਸੌਰ-ਦੇਖਣ ਵਾਲੇ ਗਲਾਸ, ਨਿਜੀ ਸੋਲਰ ਫਿਲਟਰ ਜਾਂ ਗ੍ਰਹਿਣ ਗਲਾਸ ਵੀ ਕਿਹਾ ਜਾਂਦਾ ਹੈ।
4. ਜਦੋਂ ਚਸ਼ਮਾ ਨਾ ਹੋਵੇ ਤਾਂ ਸੂਰਜ ਗ੍ਰਹਿਣ ਵੱਲ ਨਾ ਦੇਖੋ।
5. ਸੂਰਜ ਗ੍ਰਹਿਣ ਸਮੇਂ ਸੂਰਜ ਨੂੰ ਪਿੰਨਹੋਲ, ਟੈਲੀਸਕੋਪ ਜਾਂ ਦੂਰਬੀਨ ਨਾਲ ਨਾ ਦੇਖੋ।

Intro:Body:

Solar Eclipse 

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.