ETV Bharat / bharat

ISRO ਨੇ ਰਚਿਆ ਇਤਿਹਾਸ, ਆਰਬਿਟਰ ਤੋਂ ਵੱਖ ਹੋਇਆ ਲੈਂਡਰ 'ਵਿਕਰਮ' - ਇਸਰੋ

ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਅੱਜ ਇਤਿਹਾਸ ਰੱਚ ਦਿੱਤਾ ਹੈ। ਵਿਕਰਮ ਲੈਂਡਰ ਨੂੰ ਦੁਪਹਿਰ 1.15 ਵਜੇ ਦੇ ਵਿਚਕਾਰ ਚੰਦਰਯਾਨ -2 ਦੇ ਆਰਬਿਟਰ ਤੋਂ ਵੱਖ ਕਰ ਦਿੱਤਾ ਹੈ।

ਫ਼ੋਟੋ
author img

By

Published : Sep 2, 2019, 10:10 AM IST

Updated : Sep 2, 2019, 2:18 PM IST

ਬੰਗਲੁਰੂ: ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੇ ਵਿਗਿਆਨੀਆਂ ਨੇ ਵਿਕਰਮ ਲੈਂਡਰ ਨੂੰ ਦੁਪਹਿਰ 1.15 ਵਜੇ ਦੇ ਵਿਚਕਾਰ ਚੰਦਰਯਾਨ -2 ਦੇ ਆਰਬਿਟਰ ਤੋਂ ਵੱਖ ਕਰ ਦਿੱਤਾ ਹੈ। ਅਗਲੇ 20 ਘੰਟਿਆਂ 'ਚ ਵਿਕਰਮ ਲੈਂਡਰ ਆਪਣੇ ਆਰਬਿਟਰ ਦੇ ਪਿੱਛੇ-ਪਿੱਛੇ 2 ਕਿਲੋਮੀਟਰ ਪ੍ਰਤੀ ਸਕਿੰਟ ਦੀ ਰਫਤਾਰ ਨਾਲ ਚੱਕਰ ਲਾਉਂਦਾ ਰਹੇਗਾ। ਫਿਲਹਾਲ, ਵਿਕਰਮ ਲੈਂਡਰ 119 ਕਿਲੋਮੀਟਰ ਏਪੋਜੀ ਅਤੇ 127 ਕਿਲੋਮੀਟਰ ਦੀ ਪੇਰੀਜੀ ਵਿੱਚ ਯਾਤਰਾ ਕਰ ਰਿਹਾ ਹੈ। ਚੰਦਰਯਾਨ -2 ਤਿੰਨ ਹਿੱਸਿਆਂ ਨਾਲ ਬਣਿਆ ਹੈ- ਪਹਿਲਾ- ਆਰਬਿਟਰ, ਦੂਜਾ- ਵਿਕਰਮ ਲੈਂਡਰ ਅਤੇ ਤੀਜਾ- ਪ੍ਰਗਿਆਨ ਰੋਵਰ। ਵਿਕਰਮ ਲੈਂਡਰ ਦੇ ਅੰਦਰ ਪ੍ਰੋਗਨ ਰੋਵਰ ਹੈ, ਜੋ ਨਰਮ ਲੈਂਡਿੰਗ ਤੋਂ ਬਾਅਦ ਬਾਹਰ ਆਵੇਗਾ।

ਫ਼ੋਟੋ
ਫ਼ੋਟੋ

3 ਸਤੰਬਰ ਨੂੰ ਸਵੇਰੇ 8.45 ਵਜੇ ਤੋਂ ਸਵੇਰੇ 9.45 ਦੇ ਵਿਚਕਾਰ ਵਿਕਰਮ ਲੈਂਡਰ ਚੰਦਰਯਾਨ -2 ਦੇ ਆਰਬਿਟਰ ਦਾ ਪਿੱਛਾ ਛੱਡ ਕੇ ਨਵੀਂ ਕਕਸ਼ਾ ਵਿੱਚ ਜਾਵੇਗਾ। ਫ਼ੇਰ ਇਹ 109 ਕਿਲੋਮੀਟਰ ਏਪੋਜੀ ਅਤੇ 120 ਕਿਲੋਮੀਟਰ ਪੇਰੀਜੀ 'ਚ ਚੰਦਰਮਾ ਦੇ ਚੱਕਰ ਲਗਾਏਗਾ। ਇਸ ਨੂੰ ਵਿਗਿਆਨਕ ਭਾਸ਼ਾ ਵਿੱਚ ਡੀਓਰਬਿਟ ਕਿਹਾ ਜਾਂਦਾ ਹੈ, ਭਾਵ, ਉਲਟ ਦਿਸ਼ਾ ਵੱਲ ਵਧ ਰਿਹਾ ਹੈ।

ਜ਼ਿਕਰਯੋਗ ਹੈ ਕਿ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਇਸ ਪ੍ਰਕਿਰਿਆ ਦੇ ਮੁਕੰਮਲ ਹੋਣ ਤੋਂ ਬਾਅਦ ਕਿਹਾ ਕਿ ਪੁਲਾੜ ਯਾਨ ਦੀਆਂ ਸਾਰੀਆਂ ਗਤੀਵਿਧੀਆਂ ਆਮ ਹਨ। ਇਸਰੋ ਨੇ ਇੱਕ ਅਪਡੇਟ ਵਿੱਚ ਕਿਹਾ, “ਪ੍ਰਣੋਦਨ ਪ੍ਰਣਾਲੀ ਦੀ ਵਰਤੋਂ ਕਰਦਿਆਂ ਚੰਦਰਯਾਨ-2 ਪੁਲਾੜ ਯਾਨ ਨੂੰ ਚੰਦਰਮਾ ਦੇ ਆਖ਼ਰੀ ਅਤੇ ਪੰਜਵੇਂ ਚੱਕਰ ਵਿੱਚ ਅੱਜ ਸਫਲਤਾਪੂਰਵਕ ਦਾਖਲ ਕਰਵਾਉਣ ਦੀ ਯੋਜਨਾ ਮੁਤਾਬਕ 6.21 ਵਜੇ ਸ਼ੁਰੂ ਕੀਤਾ ਗਿਆ ਸੀ।

ਚੰਦਰਮਾ ਨੂੰ ਪੰਜਵੀਂ ਕਕਸ਼ਾ ਵਿੱਚ ਦਾਖਲ ਹੋਣ ਦੀ ਪੂਰੀ ਪ੍ਰਕਿਰਿਆ ਵਿੱਚ 52 ਸਕਿੰਟ ਦਾ ਸਮਾਂ ਲੱਗ ਗਿਆ ਹੈ। ਏਜੰਸੀ ਨੇ ਕਿਹਾ ਕਿ ਇਸਦਾ ਅਗਲਾ ਕਦਮ ਚੰਦਰਯਾਨ -2 ਆਰਬਿਟਰ ਤੋਂ ‘ਵਿਕਰਮ’ ਲੈਂਡਰ ਨੂੰ ਵੱਖ ਕਰਨਾ ਹੈ, ਜੋ ਕਿ 2 ਸਤੰਬਰ ਨੂੰ ਦੁਪਹਿਰ 12.45 ਤੋਂ 1.45 ਵਜੇ ਦੇ ਵਿਚਕਾਰ ਕੀਤਾ ਜਾਵੇਗਾ। 'ਵਿਕਰਮ' ਲੈਂਡਰ 7 ਸਤੰਬਰ ਨੂੰ ਸਵੇਰੇ 1.30 ਤੋਂ 2.30 ਵਜੇ ਚੰਦਰਮਾ ਦੀ ਸਤਹ 'ਤੇ ਪਹੁੰਚੇਗਾ।

ਚੰਦਰਯਾਨ 2 ਨੇ ਚੰਦਰਮਾ ਦੀਆਂ ਲਈਆਂ ਤਸਵੀਰਾਂ

ਇਸ ਤੋਂ ਪਹਿਲਾਂ ਚੰਦਰਯਾਨ -2 ਨੇ ਚੰਦਰਮਾ ਦੀ ਸਤਹ ਦੀਆਂ ਕੁਝ ਹੋਰ ਤਸਵੀਰਾਂ ਲਈਆਂ ਸਨ ਜਿਸ ਵਿੱਚ ਬਹੁਤ ਸਾਰੇ ਵਿਸ਼ਾਲ ਟੋਇਆਂ ਵਿਖਾਈ ਦੇ ਰਹੇ ਸਨ। ਫੋਟੋਆਂ ਸਾਂਝੀਆਂ ਕਰਦਿਆਂ ਇਸਰੋ ਨੇ ਇੱਕ ਬਿਆਨ ਵਿੱਚ ਕਿਹਾ ਕਿ ਚੰਦਰਯਾਨ ਵੱਲੋਂ ਜੇ ਫੋਟੋਆਂ ਲਈਆਂ ਗਈਆਂ ਹਨ, ਉਹ 'ਸੋਮਰਫੈਲਡ', 'ਕਿਰਕਵੁੱਡ', 'ਜੈਕਸਨ', 'ਮਾਕ', 'ਕੋਰੋਲੇਵ', 'ਮਿੱਤਰਾ', 'ਪਲਾਸਕੇਟ', 'ਰੋਝਡੇਸਟਵੇਂਸਕੀ' ਅਤੇ 'ਹਮਾਰਇਟ' ਨਾਂਅ ਦੇ ਵੱਡੇ ਟੋਏ ਹਨ।

ਇਹ ਵੱਡੇ ਟੋਏ ਮਹਾਨ ਵਿਗਿਆਨੀ, ਪੁਲਾੜ ਯਾਤਰੀਆਂ ਅਤੇ ਭੌਤਿਕ ਵਿਗਿਆਨੀਆਂ ਦੇ ਨਾਂਅ 'ਤੇ ਰੱਖੇ ਗਏ ਹਨ। ਵਿਸ਼ਾਲ ਟੋਏ 'ਮਿੱਤਰਾ' ਦਾ ਨਾਂਅ ਇੱਕ ਭਾਰਤੀ ਭੌਤਿਕ ਵਿਗਿਆਨੀ ਅਤੇ ਪਦਮ ਭੂਸ਼ਣ ਪ੍ਰੋ. ਸ਼ਿਸ਼ਿਰ ਕੁਮਾਰ ਦੇ ਨਾਂਅ 'ਤੇ ਰੱਖਿਆ ਗਿਆ ਹੈ। ਪ੍ਰੋਫੈਸਰ ਮਿੱਤਰਾ ਨੂੰ ਆਇਨ ਮੰਡਲ ਅਤੇ ਰੇਡੀਓਫਿਜਿਕਸ ਦੇ ਖੇਤਰ ਵਿੱਚ ਆਪਣੇ ਮਹੱਤਵਪੂਰਣ ਕੰਮ ਲਈ ਜਾਣੇ ਜਾਂਦੇ ਹਨ। ਪੁਲਾੜ ਏਜੰਸੀ ਨੇ ਦੱਸਿਆ ਕਿ ਚੰਦਰਮਾ ਦੀਆਂ ਇਹ ਤਸਵੀਰਾਂ 23 ਅਗਸਤ ਨੂੰ ਚੰਦਰਯਾਨ -2 ਦੇ ਇਕ ਟੇਰੇਨ ਮੈਪਿੰਗ ਕੈਮਰਾ ਰਾਹੀ ਲਗਭਗ 4375 ਕਿਲੋਮੀਟਰ ਦੀ ਉਚਾਈ ਤੋਂ ਲਈਆਂ ਗਈਆਂ ਸਨ।

ਇਸਰੋ ਨੇ ਰਚਿਆ ਇਤਿਹਾਸ, ਚੰਨ ਦੀ ਕਕਸ਼ਾ 'ਚ ਸਥਾਪਤ ਹੋਇਆ ਚੰਦਰਯਾਨ-2

ਇਸਰੋ ਨੇ 21 ਅਗਸਤ ਨੂੰ 'ਚੰਦਰਯਾਨ -2' ਨੂੰ ਚੰਦਰਮਾ ਦੀ ਕਕਸ਼ਾ 'ਚ ਦੂਜੀ ਬਾਰ ਅੱਗੇ ਵਧਾਉਣ ਦੀ ਪ੍ਰਕਿਰਿਆ ਨੂੰ ਸਫਲਤਾਪੂਰਵਕ ਪੂਰਾ ਕਰ ਲਿਆ ਸੀ। ਇਸਰੋ ਨੇ ਇਹ ਵੀ ਕਿਹਾ ਕਿ ਇਸ ਪ੍ਰਕਿਰਿਆ (ਮੈਨੂਵਰ) ਦੇ ਮੁਕੰਮਲ ਹੋਣ ਤੋਂ ਬਾਅਦ ਯਾਨ ਦੀਆਂ ਸਾਰੀਆਂ ਗਤੀਵਿਧੀਆਂ ਸਧਾਰਣ ਹਨ। ਯਾਨ ਨੂੰ ਚੰਦਰਮਾ ਦੀ ਕਕਸ਼ਾ 'ਚ ਅੱਗੇ ਵਧਾਉਣ ਲਈ ਹੁਣੇ ਅਤੇ ਤਿੰਨ ਹੋਰ ਪ੍ਰਕਿਰਿਆਵਾਂ ਨੂੰ ਅੰਜਾਮ ਦਿੱਤਾ ਜਾਵੇਗਾ।

Intro:Body:

chandrayaan

Conclusion:
Last Updated : Sep 2, 2019, 2:18 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.