ਲਾਹੌਲ ਸਪਿਤੀ: ਹਿਮਾਚਲ ਪ੍ਰਦੇਸ਼ ਦੇ ਲਾਹੌਲ ਸਪੀਤੀ ਵਿੱਚ, ਇੱਕ ਕਿਸਾਨ ਨੇ ਆਪਣੇ ਖੇਤ ਵਿੱਚ 17.2 ਕਿੱਲੋ ਦੀ ਇੱਕ ਗੋਭੀ ਉਗਾਈ ਹੈ। ਗੋਭੀ ਨੂੰ ਵੇਖ ਕੇ ਹਰ ਕੋਈ ਹੈਰਾਨ ਹੈ। ਦਰਅਸਲ, ਇਹ ਆਮ ਤੌਰ 'ਤੇ ਦੇਖਿਆ ਜਾਂਦਾ ਹੈ ਕਿ ਗੋਭੀ ਦਾ ਫੁੱਲ ਇੱਕ ਜਾਂ ਦੋ ਕਿੱਲੋ ਤੱਕ ਹੁੰਦਾ ਹੈ। ਪਰ ਹਰ ਕੋਈ 17.2 ਕਿੱਲੋ ਦਾ ਫੁੱਲ ਦੇਖ ਕੇ ਹੈਰਾਨ ਹੈ।
ਜਾਣਕਾਰੀ ਅਨੁਸਾਰ ਲਾਹੌਲ ਦੇ ਪਿੰਡ ਰਾਲਿੰਗ ਦਾ ਸੁਨੀਲ ਕੁਮਾਰ ਪੇਸ਼ੇ ਤੋਂ ਕਿਸਾਨ ਹੈ। ਉਸ ਨੇ ਗ੍ਰੈਜੂਏਸ਼ਨ ਤੱਕ ਦੀ ਪੜ੍ਹਾਈ ਕੀਤੀ ਹੈ। ਜੈਵਿਕ ਖੇਤੀ ਦੁਆਰਾ ਕੁੱਝ ਨਵੇਂ ਤਜ਼ਰਬਿਆਂ ਦੀ ਬਦੌਲਤ ਸੁਨੀਲ ਕੁਮਾਰ ਨੇ 17.2 ਕਿੱਲੋ ਦੀ ਇੱਕ ਗੋਭੀ ਤਿਆਰ ਕੀਤੀ। ਉਸ ਦੇ ਪ੍ਰਯੋਗਾਂ ਵਿੱਚੋਂ ਇੱਕ 17 ਕਿੱਲੋ ਗੋਭੀ ਹੋਣ ਦੀ ਖ਼ਬਰ ਨੇ ਦੇਸ਼ ਦੇ ਖੇਤੀਬਾੜੀ ਯੂਨੀਵਰਸਿਟੀ ਅਤੇ ਖੇਤੀਬਾੜੀ ਖੋਜ ਕੇਂਦਰ ਦੇ ਵਿਗਿਆਨੀਆਂ ਨੂੰ ਵੀ ਹੈਰਾਨ-ਪ੍ਰੇਸ਼ਾਨ ਕਰ ਦਿੱਤਾ ਹੈ।
ਕਿਸਾਨ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪਰਿਵਾਰ ਨੇ ਸ਼ੁਰੂ ਤੋਂ ਹੀ ਜੈਵਿਕ ਖੇਤੀ 'ਤੇ ਧਿਆਨ ਕੇਂਦਰਿਤ ਕੀਤਾ ਹੈ। ਆਮ ਤੌਰ 'ਤੇ ਗੋਭੀ ਦਾ ਫੁੱਲ ਦੋ ਕਿੱਲੋ ਦਾ ਹੁੰਦਾ ਹੈ, ਪਰ ਉਨ੍ਹਾਂ ਨੇ ਇਸ ਸਾਲ 17.2 ਕਿੱਲੋ ਵਧਿਆ ਹੈ। ਜੇਕਰ ਤੁਸੀਂ ਨਵੀਂ ਤਕਨੀਕ ਅਤੇ ਖੇਤੀ ਨਾਲ ਜੁੜੀ ਨਵੀਂ ਖੋਜ ਬਾਰੇ ਜਾਣਕਾਰੀ ਚਾਹੁੰਦੇ ਹੋ, ਤਾਂ ਕਿਸਾਨ ਸੁਨੀਲ ਨਾਲ ਸੰਪਰਕ ਕਰ ਸਕਦੇ ਹੋ।
ਦੱਸਣਯੋਗ ਹੈ ਕਿ ਲਾਹੌਲ ਸਪਿਤੀ ਦੇ ਆਲੂ ਅਤੇ ਮਟਰ ਪੂਰੀ ਦੁਨੀਆ ਵਿੱਚ ਮਸ਼ਹੂਰ ਹਨ। ਇਨ੍ਹਾਂ ਨਕਦੀ ਫ਼ਸਲਾਂ ਦੀ ਕਾਸ਼ਤ ਇੱਥੇ ਵੱਡੇ ਪੱਧਰ 'ਤੇ ਕੀਤੀ ਜਾਂਦੀ ਹੈ। ਇਸ ਤਰ੍ਹਾਂ, ਲਾਹੌਲ ਦੀ ਆਰਥਿਕਤਾ ਇਨ੍ਹਾਂ ਦੋ ਫ਼ਸਲਾਂ 'ਤੇ ਨਿਰਭਰ ਹੈ। ਇਸ ਤੋਂ ਇਲਾਵਾ ਲਾਹੌਲ ਵਿੱਚ ਸੇਬ ਦੀ ਵੀ ਪੈਦਾਵਾਰ ਹੁੰਦੀ ਹੈ।