ਇਸਲਾਮਾਬਾਦ: ਪਾਕਿਸਤਾਨ ਨੇ ਬੁੱਧਵਾਰ ਨੂੰ ਆਪਣੇ ਇੱਕ ਦਾਅਵੇ ਵਿੱਚ ਕਿਹਾ ਹੈ ਕਿ ਭਾਰਤੀ ਨਾਗਰਿਕ ਕੁਲਭੂਸ਼ਣ ਜਾਧਵ ਨੇ ਆਪਣੀ ਸਜ਼ਾ 'ਤੇ ਮੁੜ ਵਿਚਾਰ ਕਰਨ ਲਈ ਅਪੀਲ ਦਾਇਰ ਕਰਨ ਤੋਂ ਨਾਂਹ ਕਰ ਦਿੱਤੀ ਹੈ।
ਪਾਕਿਸਤਾਨ ਦੇ ਅਟਾਰਨੀ ਜਰਨਲ ਨੇ ਕਿਹਾ ਕਿ ਬੀਤੀ 17 ਜੂਨ ਨੂੰ ਜਾਧਵ ਨੇ ਆਪਣੇ ਕਾਨੂੰਨੀ ਅਧਿਕਾਰ ਦੀ ਵਰਤੋਂ ਕਰਦੇ ਹੋਏ ਉਸ ਨੂੰ ਆਪਣੀ ਸਜ਼ਾ ਅਤੇ ਸਜ਼ਾ 'ਤੇ ਮੁੜ ਵਿਚਾਰ ਲਈ ਅਪੀਲ ਦਾਖ਼ਲ ਕਰਨ ਦਾ ਅਧਿਕਾਰ ਦਿੱਤਾ ਸੀ।
ਪਾਸਿਕਤਾਨੀ ਮੀਡੀਆ ਮੁਤਾਬਿਕ ਕੁਲਭੂਸ਼ਣ ਜਾਧਵ ਨੇ ਸਮੀਖਿਆ ਅਪੀਲ ਦਾਇਰ ਕਰਨ ਦੀ ਬਜਾਏ ਵਿਚਾਰ ਅਧੀਨ ਪਈ ਆਪਣੀ ਰਹਿਮ ਦੀ ਅਰਜ਼ੀ ਨੂੰ ਹੀ ਫਾਲੋਅੱਪ ਕਰਨਾ ਪਸੰਦ ਕੀਤਾ। ਖ਼ਬਰਾਂ ਦੇ ਮੁਤਾਬਿਕ ਪਾਕਿਸਤਾਨ ਨੇ ਕੁਲਭੂਸ਼ਣ ਨੂੰ ਦੂਜਾ ਕੌਸਲਰ ਅਕਸੈਸ ਦੇਣ ਦੀ ਵੀ ਪੇਸ਼ਕਸ਼ ਕੀਤੀ ਹੈ।