ਨਵੀਂ ਦਿੱਲੀ: ਤੂਫ਼ਾਨ 'ਫੋਨੀ' ਨੇ ਉੜੀਸਾ 'ਚ ਕਾਫ਼ੀ ਤਬਾਹੀ ਮਚਾਈ ਜਿਸ ਕਾਰਨ ਕਈ ਮੌਤਾਂ ਹੋਈਆਂ ਅਤੇ ਲੱਖਾਂ ਹੀ ਲੋਕ ਪ੍ਰਭਾਵਿਤ ਹੋਏ ਹਨ। ਪੂਰਾ ਦੇਸ਼ ਤੂਫਾਨ ਤੋਂ ਪ੍ਰਭਾਵਿਤ ਲੋਕਾਂ ਦੀ ਮਦਦ ਕਰ ਰਿਹਾ ਹੈ ਅਤੇ ਇਸੇ ਤਹਿਤ ਹੁਣ ਉਨ੍ਹਾਂ ਲੋਕਾਂ ਦੀ ਮਦਦ ਲਈ ਖ਼ਾਲਸਾ ਏਡ ਟੀਮ ਅੱਗੇ ਆਈ ਹੈ।
- " class="align-text-top noRightClick twitterSection" data="
">
ਖ਼ਾਲਸਾ ਏਡ ਦੇ ਵਾਲੰਟੀਅਰਾਂ ਨੇ ਰਾਹਤ ਕੰਮਾਂ 'ਚ ਵੱਧ-ਚੜ੍ਹ ਕੇ ਹਿੱਸਾ ਲਿਆ। ਉਨ੍ਹਾਂ ਤੂਫ਼ਾਨ ਤੋਂ ਪ੍ਰਭਾਵਿਤ 2000 ਤੋਂ ਵੱਧ ਲੋਕਾਂ ਨੂੰ ਗਰਮ ਭੋਜਨ ਮੁਹੱਈਆ ਕਰਵਾਇਆ ਅਤੇ ਛੇਤੀ ਹੀ ਪੀੜਤਾਂ ਲਈ ਉਹ ਹੋਰ ਕੈਂਪ ਸਥਾਪਤ ਕਰਨਗੇ।