ਕਾਸਰਗੌਡ: ਜ਼ਿਲ੍ਹੇ ਦੇ ਚੈਰੁਵਾਥੂਰ ਪੰਚਾਇਤ ਦੇ ਸਾਰੇ ਸਕੂਲਾਂ ਨੇ 'ਪਾਣੀ ਦੀ ਘੰਟੀ' ਲਗਾਈ ਹੈ। ਇਹ ਘੰਟੀ ਵਿਦਿਆਰਥੀਆਂ ਨੂੰ ਸਮੇਂ-ਸਮੇਂ 'ਤੇ ਪਾਣੀ ਪੀਣ ਲਈ ਯਾਦ ਕਰਾਉਂਦੀ ਹੈ।
ਰਿਪੋਰਟਾਂ ਦੇ ਮੁਤਾਬਕ, ਇਸ ਉਪਰਾਲੇ ਦਾ ਪਹਿਲਾ ਉਦੇਸ਼ ਬਦਲ ਰਹੇ ਮੌਸਮ ਦੇ ਵਿੱਚ ਵੀ ਵਿਦਿਆਰਥੀਆਂ ਨੂੰ ਡੀਹਾਈਡਰੇਸ਼ਨ ਦਾ ਸ਼ਿਕਾਰ ਹੋਣ ਤੋਂ ਰੋਕਣਾ ਹੈ ਅਤੇ ਇਸ ਦਾ ਦੂਜਾ ਉਦੇਸ਼ ਵਿਦਿਆਰਥੀਆਂ ਦੇ ਵਿੱਚ ਸਮੇਂ ਸਮੇਂ 'ਤੇ ਪਾਣੀ ਪੀਣ ਦੀ ਇੱਕ ਸਿਹਤਮੰਦ ਆਦਤ ਦਾ ਵਿਕਾਸ ਕਰਨਾ ਹੈ।
'ਪਾਣੀ ਦੀ ਘੰਟੀ' ਦਿਨ ਵਿੱਚ ਤਿੰਨ ਵਾਰ ਵੱਜਦੀ ਹੈ, ਕਿਉਂਕਿ ਸਕੂਲ ਅਧਿਕਾਰੀਆਂ ਦਾ ਕਹਿਣਾ ਹੈ ਕਿ ਜ਼ਿਆਦਾਤਰ ਵਿਦਿਆਰਥੀ ਪਾਣੀ ਪੀਣ ਤੋਂ ਝਿਜਕਦੇ ਹਨ, ਪਾਵੇਂ ਉਨ੍ਹਾਂ ਨੂੰ ਹਰ ਰੋਜ਼ ਬੋਤਲ ਚੁੱਕਣ ਲਈ ਮਜਬੂਰ ਕੀਤਾ ਜਾਂਦਾ ਹੈ।
ਵਾਟਰ ਬੇਲ ਭਾਵ 'ਪਾਣੀ ਦੀ ਘੰਟੀ' ਦੀ ਸਕੀਮ ਚੇਰੂਵਥੂਰ ਪੰਚਾਇਤ ਦੇ ਹਰ ਸਕੂਲ ਵਿੱਚ ਲਾਗੂ ਕੀਤੀ ਗਈ ਹੈ। ਪਿੰਡ ਦੀ ਪੰਚਾਇਤ ਪ੍ਰਾਇਮਰੀ ਸਿਹਤ ਕੇਂਦਰ ਦੇ ਇਸ ਪ੍ਰਾਜੈਕਟ ਨੂੰ ਅੱਗੇ ਵਧਾ ਰਹੀ ਹੈ।