ਕੋਚੀ: ਕੇਰਲ ਵਿੱਚ ਸੋਨਾ ਤਸਕਰੀ ਮਾਮਲੇ ਦੀ ਜਾਂਚ ਕਰ ਰਹੇ ਕਸਟਮ ਵਿਭਾਗ ਨੇ ਮੁੱਖ ਮੰਤਰੀ ਦੇ ਸਾਬਕਾ ਪ੍ਰਮੁੱਖ ਸਕੱਤਰ ਐਮ ਸ਼ਿਵਸ਼ੰਕਰ ਤੋਂ ਸ਼ਨਿੱਚਰਵਾਰ ਨੂੰ 11 ਘੰਟੇ ਤੱਕ ਪੁੱਛਗਿੱਛ ਕੀਤੀ। ਪੁੱਛਗਿੱਛ ਵਿੱਚ ਕਸਟਮ (ਰੋਕਥਾਮ) ਕਮਿਸ਼ਨਰੇਟ ਦੇ ਅਧਿਕਾਰੀਆਂ ਨੇ ਸ਼ਿਵਸ਼ੰਕਰ ਤੋਂ ਸੋਨਾ ਤਸਕਰੀ ਮਾਮਲੇ ਵਿੱਚ ਇੱਥੇ ਸਥਿਤ ਦਫ਼ਤਰ ਵਿੱਚ ਪੁਛਗਿੱਛ ਕੀਤੀ। ਅਧਿਕਾਰਿਕ ਸੂਤਰਾਂ ਮੁਤਾਬਕ ਸ਼ਿਵਸ਼ੰਕਰ ਨੂੰ ਦੁਬਾਰਾ 12 ਅਕਤੂਬਰ ਨੂੰ ਏਜੰਸੀ ਦੇ ਸਾਹਮਣੇ ਪੇਸ਼ ਹੋਣ ਲਈ ਕਿਹਾ ਗਿਆ ਹੈ।
ਬੀਤੇ ਦਿਨ ਦੀ ਪੁੱਛਗਿੱਛ ਦੇ ਬਾਅਦ ਸ਼ਿਵਸ਼ੰਕਰ ਰਾਤ 10 ਵਜੇ ਦੇ ਬਾਅਦ ਏਜੰਸੀ ਦੇ ਦਫ਼ਤਰ ਦੇ ਬਾਹਰ ਨਿਕਲੇ ਸਨ।
ਸ਼ੱਕਰਵਾਰ ਨੂੰ ਕਸਟਮ ਅਧਿਕਾਰਿਆਂ ਨੇ ਉਨ੍ਹਾਂ ਤੋਂ 11 ਘੰਟੇ ਤੱਕ ਪੁੱਛਗਿੱਛ ਕੀਤੀ ਸੀ। ਇਸ ਤੋਂ ਪਹਿਲਾਂ ਵੀ ਏਜੰਸੀ ਉਨ੍ਹਾਂ ਤੋਂ ਸੋਨਾ ਤਸਕਰੀ ਮਾਮਲੇ ਦੇ ਆਰੋਪੀ ਸਵਪਨਾ ਸੁਰੇਸ਼ ਨਾਲ ਕਥਿਤ ਸਬੰਧਾਂ ਨੂੰ ਲੈ ਕੇ ਦੋ ਵਾਰ ਪੁੱਛਗਿੱਛ ਕਰ ਚੁੱਕੀ ਹੈ।
ਪੰਜ ਜੁਲਾਈ ਨੂੰ ਤਿਰੂਵਨੰਤਪੁਰਮ ਅੰਤਰਰਾਸ਼ਟਰੀ ਹਵਾਈ ਅੱਡਾ 'ਤੇ 'ਡਿਪਲੋਮੈਟਿਕ ਚੈਨਲਾਂ ਰਾਹੀਂ ਪਹੁੰਚੇ ਸਮਾਨ ਵਿੱਚ 15 ਕਰੋੜ ਰੁਪਏ ਦਾ ਸੋਨਾ ਜ਼ਬਤ ਹੋਣ ਦੀ ਜਾਂਚ ਐਨਆਈਏ, ਕਸਟਮ ਅਤੇ ਇਨਫੋਰਸਮੈਂਟ ਡਾਇਰੈਕਟੋਰੇਟ ਵਰਗੀਆਂ ਏਜੰਸੀਆਂ ਜਾਂਚ ਕਰ ਰਹੀਆਂ ਹਨ।