ਨਵੀਂ ਦਿੱਲੀ: ਪੰਜਾਬ-ਹਰਿਆਣਾ ਵਿੱਚ ਕਿਸਾਨਾਂ ਵੱਲੋਂ ਪਰਾਲੀ ਜੰਮ ਕੇ ਸਾੜੀ ਜਾ ਰਹੀ ਹੈ। ਜਿਸ ਨਾਲ ਦਿੱਲੀ ਵਿੱਚ ਹਵਾਂ ਕਾਫ਼ੀ ਖ਼ਰਾਬ ਹੋ ਗਈ ਹੈ, ਇੱਥੇ ਤੱਕ ਕਿ ਲੋਕਾਂ ਨੂੰ ਸਾਹ ਲੈਣ ਵਿੱਚ ਕਾਫ਼ੀ ਮੁਸ਼ਕਲ ਹੋ ਰਹੀ ਹੈ। ਜਿਸ ਨੂੰ ਲੈ ਕੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪੰਜਾਬ ਅਤੇ ਹਰਿਆਣਾ ਸਰਕਾਰ ਨੂੰ ਅਪੀਲ ਕੀਤੀ ਹੈ।
ਕੇਜਰੀਵਾਲ ਨੇ ਟਵੀਟ ਕਰਦੇ ਹੋਏ ਕਿਹਾ ਕਿ ਮੈਂ ਦਿੱਲੀ ਵਾਸੀਆਂ ਵੱਲੋਂ ਪੰਜਾਬ ਅਤੇ ਹਰਿਆਣਾ ਸਰਕਾਰ ਨੂੰ ਹੱਥ ਜੋੜ ਕੇ ਅਪੀਲ ਕਰਦਾ ਹਾਂ ਕਿ ਦਿੱਲੀ ਨੂੰ ਗੈਸ ਚੈਂਬਰ ਤੋਂ ਬਚਾਉਣ ਲਈ ਜਲਦੀ ਹੀ ਵੱਡਾ ਕਦਮ ਚੁੱਕਿਆ ਜਾਵੇ।
ਉੱਥੇ ਹੀ ਇੰਡੀਆ ਇੰਟੈਲੀਜੈਂਸ ਡਾਟਾ ਇੰਟੈਲੀਜੈਂਸ ਯੂਨਿਟ ਦੇ ਅਧਿਐਨ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਦੀਵਾਲੀ ਤੋਂ ਇੱਕ ਦਿਨ ਪਹਿਲਾਂ ਪੰਜਾਬ ਅਤੇ ਹਰਿਆਣਾ ਵਿੱਚ ਪਰਾਲੀ ਸਾੜਨ ਦੀਆਂ ਕਈ ਘਟਨਾਵਾਂ ਸਾਹਮਣੇ ਆਈਆਂ ਹਨ। ਇਸ ਦੀ ਇੱਕ ਸੈਟੇਲਾਇਟ ਡਾਟਾ ਵੀ ਜਾਰੀ ਕੀਤਾ ਗਿਆ ਹੈ। ਪੰਜਾਬ-ਹਰਿਆਣਾ ਵਿੱਚ 28 ਅਕਤੂਬਰ ਤੱਕ ਖੇਤਾਂ 'ਚ ਪਰਾ਼ਲੀ ਸਾੜਨ ਦੀਆਂ ਕਈ ਘਟਨਾਵਾਂ ਵਾਪਰੀਆਂ ਹਨ। ਅੱਗ ਲਾਉਣ ਦੀਆਂ ਘਟਨਾਵਾਂ 'ਚ ਇੱਕ ਹਫ਼ਤੇ ਅੰਦਰ ਇਹ 350 ਫ਼ੀਸਦੀ ਵਾਧਾ ਹੋਇਆ ਹੈ। ਬੀਤੀ 26 ਅਕਤੂਬਰ ਨੂੰ 2805, 27 ਅਕਤੂਬਰ ਨੂੰ 2231 ਖੇਤਾਂ ਵਿੱਚ ਝੋਨੇ ਦੀ ਪਰਾਲ਼ੀ ਸਾੜਨ ਦੀਆਂ ਖ਼ਬਰਾਂ ਸਾਹਮਣੇ ਆਇਆ ਹਨ।
ਦੱਸਦਈਏ ਕਿ ਦੀਵਾਲੀ ਦੀ ਅਗਲੀ ਸਵੇਰ ਰਾਜਧਾਨੀ ਦਿੱਲੀ ਇਸ ਤਰ੍ਹਾਂ ਸੀ ਜਿਵੇਂ ਗੈਸ ਦਾ ਚੈਂਬਰ ਬਣ ਗਿਆ ਹੋਵੇ। ਐਤਵਾਰ ਰਾਤ ਨੂੰ ਦਿੱਲੀ ਦੇ ਕਈ ਇਲਾਕਿਆਂ ਵਿੱਚ ਹਵਾ ਦੀ ਗੁਣਵੱਤਾ ਬੇਹੱਦ ਖਰਾਬ ਸੀ।