ETV Bharat / bharat

ਕਰਤਾਰਪੁਰ ਗੁਰਦੁਆਰਾ ਪ੍ਰਬੰਧਨ: ਭਾਰਤ ਨੇ ਪਾਕਿ ਡਿਪਲੋਮੈਟ ਨੂੰ ਤਲਬ ਕੀਤਾ

ਪਾਕਿਸਤਾਨ ਨੇ ਕਰਤਾਰਪੁਰ ਸਾਹਿਬ ਦਾ ਪ੍ਰਬੰਧ ਪਾਕਿਸਤਾਨ ਗੁਰਦੁਆਰਾ ਪ੍ਰਬੰਧਰ ਕਮੇਟੀ ਤੋਂ ਲੈ ਕੇ ਪ੍ਰਬੰਧਨ ਦਾ ਜਿੰਮਾ ਏਵੈਕਯੂ ਟਰੱਸਟ ਨੂੰ ਸੌਂਪਿਆ ਹੈ। ਇਸ 'ਤੇ ਭਾਰਤ ਨੇ ਪਾਕਿਸਤਾਨ ਦੇ ਡਿਪਲੋਮੈਟ ਨੂੰ ਤਲਬ ਦਿੱਤਾ ਹੈ। ਇਸਦੇ ਨਾਲ ਹੀ ਭਾਰਤ ਨੇ ਇਸ ਮਨਮਾਨੀ ਵਾਲੇ ਫੈਸਲੇ ਨੂੰ ਤਰੁੰਤ ਵਾਪਿਸ ਲੈਣ ਦੀ ਮੰਗ ਕੀਤੀ ਹੈ। ਪੜ੍ਹੋ ਪੂਰੀ ਖ਼ਬਰ...

ਕਰਤਾਰਪੁਰ ਗੁਰਦੁਆਰਾ ਪ੍ਰਬੰਧਨ: ਭਾਰਤ ਨੇ ਪਾਕ ਦੇ ਡਿਪਲੋਮੈਟ ਨੂੰ ਤਲਬ ਕੀਤਾ

author img

By

Published : Nov 7, 2020, 10:42 AM IST

ਨਵੀਂ ਦਿੱਲੀ: ਭਾਰਤ ਨੇ ਸ਼ੁੱਕਰਵਾਰ ਨੂੰ ਇੱਥੇ ਪਾਕਿਸਤਾਨ ਹਾਈ ਕਮੀਸ਼ਨ ਦੇ ਇੰਚਾਰਜ ਡਿਪਲੋਮੈਟ ਨੂੰ ਕਰਤਾਪਪੁਰ ਸਾਹਿਬ ਦੇ ਗੁਰਦੁਆਰੇ ਦਾ ਪ੍ਰਬੰਧ ਇੱਕ ਸਿੱਖ ਸੰਸਥਾ ਤੋਂ ਲੈ ਕੇ ਦੂਸਰੇ ਟਰੱਸਟ ਦੇ ਹਵਾਲੇ ਕਰਨ ਸੰਬੰਧੀ ਗੁਆਂਡੀ ਦੇਸ਼ ਦੇ 'ਇੱਕਪਾਸੜੇ' ਫੈਸਲੇ ਵਿਰੁੱਧ ਸਖ਼ਤ ਵਿਰੋਧ ਦਰਜ ਕਰਵਾਉਣ ਲਈ ਤਲਬ ਕੀਤਾ ਤੇ ਇਸ ਮਨਮਾਨੇ ਫੈਸਲੇ ਨੂੰ ਤੁਰੰਤ ਵਾਪਿਸ ਲੈਣ ਦੀ ਮੰਗ ਕੀਤੀ।

ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਨੁਰਾਗ ਸ੍ਰੀਵਾਸਤਵ ਨੇ ਕਿਹਾ ਕਿ ਪਾਕਿਸਤਾਨੀ ਮਿਸ਼ਨ ਦਾ ਇੰਚਾਰਜ ਆਫਤਾਬ ਹਸਨ ਫਾਨ ਨੂੰ ਸਾਫ਼ ਰੂਪ 'ਚ ਦੱਸਿਆ ਗਿਆ ਕਿ ਇਹ ਫੈਸਲਾ ਨਿੰਦਨਯੋਗ ਹੈ ਤੇ ਸਿੱਖ ਭਾਈਚਾਰੇ ਦੀ ਧਾਰਮਿਕ ਭਾਵਨਾਂਵਾਂ ਦੇ ਖ਼ਿਲਾਫ ਹੈ।

ਪਾਕਿਸਤਾਨ ਸਰਕਾਰ ਨੇ ਕਰਤਾਰਪੁਰ ਸਾਹਿਬ ਦਾ ਪ੍ਰਬੰਧ ਤੇ ਰੱਖ ਰਖਾਵ ਦਾ ਕੰਮ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਲੈ ਕੇ ਇੱਕ ਗੈਰ ਸਿੱਖ ਇਕਾਈ ਈਟੀਪੀਬੀ ਨੂੰ ਤਬਦੀਲ ਕਰਨ ਦਾ ਫੈਸਲਾ ਲਿਆ ਹੈ।

ਵਿਦੇਸ਼ ਮੰਤਰਾਲੇ ਵੱਲੋਂ ਇਸ 'ਤੇ ਤਿੱਖੀ ਪ੍ਰਤੀਕਿਰਿਆ ਦਿੱਤੀ ਗਈ

ਸ੍ਰੀਵਾਸਤਵ ਨੇ ਕਿਹਾ ਕਿ ਪਾਕਿਸਤਾਨ ਹਾਈ ਕਮੀਸ਼ਨ ਦੇ ਇੰਚਾਰਜ ਡਿਪਲੋਮੈਟ ਨੂੰ ਬੁਲਾਇਆ ਗਿਆ ਤੇ ਕਰੜੇ ਸ਼ਬਦਾਂ 'ਚ ਇਸ ਦੀ ਨਿੰਦਾ ਕੀਤੀ ਗਈ। ਉਨ੍ਹਾਂ ਦੱਸਿਆ ਕਿ ਪਾਕਿਸਤਾਨ ਦੇ ਇੱਕਤਰਫ਼ਾ ਫੈਸਲਾ ਕਾਫੀ ਨਿੰਦਨਯੋਗ ਹੈ ਤੇ ਕਰਤਾਰਪੁਰ ਸਾਹਿਬ ਲਾਂਘੇ ਦੀ ਪਹਿਲਕਦਮੀ ਦੇ ਵਿਰੁੱਧ ਹੈ ਤੇ ਸਿੱਖ ਭਾਈਚਾਰੇ ਦੀ ਧਾਰਮਿਕ ਭਾਵਨਾਂਵਾਂ ਦੇ ਖ਼ਿਲਾਫ ਹੈ।

ਉਨ੍ਹਾਂ ਕਿਹਾ ਕਿ ਪਾਕਿਸਤਾਨ ਨੂੰ ਘੱਟ ਗਿਣਤੀ ਭਾਈਚਾਰੇ ਨੂੰ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਪ੍ਰਬੰਧਾਂ ਤੋਂ ਵਾਂਝੇ ਰੱਖਣ ਵਾਲੇ ਆਪਹੁਦਰੇ ਫ਼ੈਸਲੇ ਨੂੰ ਵਾਪਿਸ ਲੈਣ ਲਈ ਕਿਹਾ ਜਾਂਦਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.