ਕਰਨਾਟਕ: ਪਲਾਸਟਿਕ ਦੀ ਸਮੱਸਿਆ ਕਾਰਨ ਅੱਜ ਪੂਰੀ ਦੁਨੀਆ ਪ੍ਰਭਾਵਿਤ ਹੋ ਰਹੀ ਹੈ, ਜਿਸ ਕਰਕੇ ਦੁਨੀਆ ਭਰ ਦੇ ਲੋਕ ਇਸ ਖ਼ਤਰੇ ਤੋਂ ਨਿਪਟਾਰੇ ਲਈ ਕਈ ਉਪਰਾਲੇ ਕਰ ਰਹੇ ਹਨ। ਉੱਥੇ ਹੀ ਇੱਕ ਮੰਗਲੁਰੂ ਦੇ ਰਹਿਣ ਵਾਲੇ ਵਾਤਾਵਰਣ ਪ੍ਰੇਮੀ ਅਤੇ ਕਲਾਕਾਰ, ਨਿਤਿਨ ਵਾਸ ਨੇ ਇੱਕ ਪਲਾਸਟਿਕ ਦੇ ਇੱਕ ਵਿਕਲਪ ਨੂੰ ਉਤਸਾਹਿਤ ਕਰਨ ਦਾ ਫੈਸਲਾ ਲਿਆ ਹੈ, ਜਿਸ ਦੀ ਵਰਤੋਂ ਸਾਰੇ ਸਵੇਰ ਵੇਲੇ ਕਰਦੇ ਹਨ।
ਸਾਰੇ ਹੀ ਸਵੇਰੇ ਪਲਾਸਟਿਕ ਦੇ ਬਰਸ਼ ਦੀ ਵਰਤੋਂ ਕਰਦੇ ਹਨ, ਜਦਕਿ ਵਾਸ ਨੇ ਲੱਕੜ ਦੇ ਬਰਸ਼ ਦੀ ਵਰਤੋਂ ਦਾ ਸੁਝਾਅ ਦਿੱਤਾ। ਅਸਾਮ ਵਿੱਚ ਆਦੀਵਾਸੀਆਂ ਵਿੱਚ ਕੰਮ ਕਰਨ ਵਾਲੀ ਇੱਕ ਐਨਜੀਓ ਤੋਂ ਵਾਸ ਨੇ ਸੌਗਾਨ ਦੀ ਲੱਕੜ ਨਾਲ ਬਰਸ਼ ਬਣਾਉਣ ਦੀ ਕਲਾ ਸਿੱਖੀ। ਬਰਸ਼ ਸੌਗਾਨ ਦੀ ਲੱਕੜ ਦਾ ਬਣਿਆ ਹੁੰਦਾ ਹੈ ਜਦੋਂ ਕਿ ਬ੍ਰਿਸਲ ਡੀਗਰੇਡੇਬਲ ਨਾਈਲੋਨ ਦਾ ਬਣਿਆ ਹੁੰਦਾ ਹੈ ਤੇ ਇਹ ਬੁਰਸ਼ ਪੂਰੀ ਤਰ੍ਹਾਂ ਵਾਤਾਵਰਣ ਅਨੁਕੂਲ ਹੈ।
ਵਾਸ ਪਲਾਸਟਿਕ ਦੀ ਸਟ੍ਰਾਅ ਦੀ ਥਾਂ ਕਾਗਜ਼ ਦੀ ਬਣੀ ਸਟ੍ਰਾਅ ਨੂੰ ਉਤਸਾਹਿਤ ਕਰ ਰਿਹੈ। ਜੋ ਕਿ ਪਲਾਸਟਿਕ ਦੇ ਖਤਰੇ ਨਾਲ ਨਜਿੱਠਣ ਤੇ ਪਲਾਸਟਿਕ ਮੁਕਤ ਭਵਿੱਖ ਲਈ ਰਾਹ ਪੱਧਰਾ ਕਰਨ ਲਈ ਇਕ ਮਹੱਤਵਪੂਰਨ ਕਦਮ ਹੈ।