ਨਵੀਂ ਦਿੱਲੀ : 26 ਜੁਲਾਈ ਸੰਨ 1999 ਨੂੰ ਅੱਜ ਦੇ ਹੀ ਦਿਨ ਭਾਰਤ ਨੇ ਕਾਰਗਿਲ ਯੁੱਧ ਵਿੱਚ ਜਿੱਤ ਹਾਸਲ ਕੀਤੀ ਸੀ। ਇਸ ਦਿਨ ਨੂੰ ਹਰ ਸਾਲ ਫ਼ਤਿਹ ਦਿਵਸ ਵੱਜੋਂ ਮਨਾਇਆ ਜਾਂਦਾ ਹੈ। ਲਗਭਗ 2 ਮਹੀਨਆਂ ਤੱਕ ਚੱਲੇ ਇਸ ਕਾਰਗਿਲ ਦੇ ਯੁੱਧ ਵਿੱਚ ਭਾਰਤੀ ਫ਼ੌਜ ਦੇ ਸਾਹਸ ਅਤੇ ਬਹਾਦਰੀ ਦਾ ਅਜਿਹਾ ਉਦਾਹਰਣ ਹੈ ਜਿਸ ਤੇ ਦੇਸ਼ ਵਾਸੀਆਂ ਨੂੰ ਮਾਣ ਹੈ। ਲਗਭਗ 18 ਹਜ਼ਾਰ ਫ਼ੁੱਟ ਦੀ ਉੱਚਾਈ ਤੇ ਕਾਰਗਿਲ ਵਿੱਚ ਇਸ ਜੰਗ ਵਿੱਚ ਦੇਸ਼ ਨੇ 527 ਤੋਂ ਜ਼ਿਆਦਾ ਵੀਰ ਯੋਧਿਆਂ ਨੂੰ ਗੁਆਇਆ ਸੀ, ਉਥੇ ਹੀ 1300 ਤੋਂ ਵੱਧ ਜਖ਼ਮੀ ਹੋਏ ਸਨ।
ਜਾਣਕਾਰੀ ਮੁਤਾਬਕ ਇਸ ਜੰਗ ਦੀ ਸ਼ੁਰੂਆਤ 3 ਮਈ 1999 ਨੂੰ ਹੀ ਕਰ ਦਿੱਤੀ ਸੀ ਜਦਕਿ ਉਸ ਨੇ ਕਾਰਗਿਲ ਦੀ ਉੱਚੀਆਂ ਪਹਾੜੀਆਂ ਤੇ 5,000 ਫ਼ੌਜੀਆਂ ਨਾਲ ਦਖ਼ਲਅੰਦਾਜੀ ਕਰ ਕੇ ਕਬਜ਼ਾ ਜਮਾ ਲਿਆ ਸੀ। ਇਸ ਗੱਲ ਦੀ ਜਾਣਕਾਰੀ ਜਦ ਭਾਰਤ ਸਰਕਾਰ ਨੂੰ ਮਿਲੀ ਤਾਂ ਭਾਰਤੀ ਫ਼ੌਜ ਨੇ ਪਾਕਿ ਫ਼ੌਜੀਆਂ ਨੂੰ ਭਜਾਉਣ ਲਈ ਆਪ੍ਰੇਸ਼ਨ ਵਿਜੇ ਚਲਾਇਆ।
ਇਹ ਵੀ ਪੜ੍ਹੋ : ਲੋਕ ਸਭਾ 'ਚ ਪਾਸ ਹੋਇਆ ਤਿੰਨ ਤਲਾਕ ਬਿੱਲ, 303 ਸਾਂਸਦਾਂ ਨੇ ਦਿੱਤਾ ਸਮਰਥਨ'
ਭਾਰਤੀ ਹਵਾਈ ਸੈਨਾ ਨੇ ਪਾਕਿਸਤਾਨ ਵਿਰੁੱਧ ਮਿਗ-27 ਅਤੇ ਮਿਗ-29 ਦੀ ਵੀ ਵਰਤੋਂ ਕੀਤੀ। ਇਸ ਤੋਂ ਬਾਅਦ ਜਿਥੇ ਵੀ ਪਾਕਿਸਤਾਨ ਨੇ ਕਬਜ਼ਾ ਕੀਤਾ ਸੀ ਉਥੇ ਬੰਬ ਸੁੱਟੇ। ਇਸ ਤੋਂ ਇਲਾਵਾ ਮਿਗ-29 ਦੀ ਮਦਦ ਨਾਲ ਪਾਕਿਸਤਾਨ ਦੇ ਕਈ ਠਿਕਾਣਿਆਂ ਉੱਤੇ ਆਰ-77 ਮਿਸਾਇਲਾਂ ਨਾਲ ਹਮਲਾ ਕੀਤਾ।
ਇਸ ਜੰਗ ਵਿੱਚ ਵੱਡੀ ਗਿਣਤੀ ਵਿੱਚ ਰਾਕੇਟ ਅਤੇ ਬੰਬਾਂ ਦੀ ਵਰਤੋਂ ਕੀਤੀ ਗਈ। ਇਸ ਦੌਰਾਨ ਲਗਭਗ 2 ਲੱਖ 50 ਹਜ਼ਾਰ ਗੋਲੇ ਸੁੱਟੇ। ਉਥੇ ਹੀ 5,000 ਬੰਬਾਂ ਨੂੰ ਸੁੱਟਣ ਲਈ 300 ਤੋਂ ਜ਼ਿਆਦਾ ਮੋਰਟਾਰ, ਤੋਪਾਂ ਅਤੇ ਰਾਕੇਟ ਲਾਂਚਰ ਦੀ ਵਰਤੋਂ ਕੀਤੀ ਗਈ।