ਸ੍ਰੀਨਗਰ : ਜੰਮੂ ਕਸ਼ਮੀਰ ਦੇ ਕੁਲਗਾਮ ਵਿਖੇ ਬੁੱਧਵਾਰ ਦੇਰ ਰਾਤ ਅੱਤਵਾਦੀਆਂ ਤੇ ਸੁਰੱਖਿਆ ਬਲ ਦੇ ਜਵਾਨਾਂ ਵਿਚਾਲੇ ਮੁਠਭੇੜ ਦੀ ਖ਼ਬਰ ਹੈ। ਕੁਸ਼ਮੀਰ ਜੋਨ ਦੇ ਪੁਲਿਸ ਅਧਿਕਾਰੀਆਂ ਵੱਲੋਂ ਮੁਠਭੇੜ ਦੀ ਸੂਚਨਾ ਦਿੱਤੀ ਗਈ ਹੈ।
ਜਾਣਕਾਰੀ ਮੁਤਾਬਕ ਇਲਾਕੇ 'ਚ 3 ਅੱਤਵਾਦੀਆਂ ਦੇ ਲੁੱਕੇ ਹੋਣ ਦੀ ਸੂਚਨਾ ਹੈ। ਸੂਚਨਾ ਮਿਲਣ 'ਤੇ ਸੁਰੱਖਿਆ ਬਲ ਦੇ ਜਵਾਨਾਂ ਵੱਲੋਂ ਸਰਚ ਅਭਿਆਨ ਸ਼ੁਰੂ ਕੀਤਾ ਗਿਆ ਸੀ ਤੇ ਇਸੇ ਦੌਰਾਨ ਅੱਤਵਾਦੀਆਂ ਵੱਲੋਂ ਸੁਰੱਖਿਆ ਬਲ ਦੇ ਜਵਾਨਾਂ ਉੱਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ ਗਈ।
ਕਸ਼ਮੀਰ ਪੁਲਿਸ ਤੇ ਸੁਰੱਖਿਆ ਬਲ ਦੇ ਜਵਾਨਾਂ ਵੱਲੋਂ ਲਗਾਤਾਰ ਜਵਾਬੀ ਕਾਰਵਾਈ ਕੀਤੀ ਜਾ ਰਹੀ ਹੈ। ਸੁਰੱਖਿਆ ਬਲਾਂ ਨੇ ਨੇੜਲੇ ਇਲਾਕਿਆਂ ਦੀ ਘੇਰਾਬੰਦੀ ਕਰ ਦਿੱਤੀ ਹੈ।
-
Encounter has started at Yamrach area of Kulgam. Police and security forces are on the job. Further details shall follow: Kashmir Zone Police #JammuAndKashmir
— ANI (@ANI) May 13, 2020 " class="align-text-top noRightClick twitterSection" data="
">Encounter has started at Yamrach area of Kulgam. Police and security forces are on the job. Further details shall follow: Kashmir Zone Police #JammuAndKashmir
— ANI (@ANI) May 13, 2020Encounter has started at Yamrach area of Kulgam. Police and security forces are on the job. Further details shall follow: Kashmir Zone Police #JammuAndKashmir
— ANI (@ANI) May 13, 2020
ਦੱਸਣਯੋਗ ਹੈ ਬੀਤੇ ਦਿਨੀਂ ਕਸ਼ਮੀਰ ਦਾ ਮੋਸਟ ਵਾਂਟੇਡ ਅੱਤਵਾਦੀ ਅਤੇ ਹਿਜ਼ਬੁਲ ਮੁਜਾਹਿਦੀਨ ਦਾ ਕਮਾਂਡਰ ਰਿਆਜ਼ ਨਾਇਕੂ ਪੁਲਵਾਮਾ ਜ਼ਿਲ੍ਹੇ ਵਿੱਚ ਸੁਰੱਖਿਆ ਬਲਾਂ ਨਾਲ ਮੁਠਭੇੜ ਵਿੱਚ ਮਾਰਿਆ ਗਿਆ ਸੀ।