ਨਵੀਂ ਦਿੱਲੀ: ਭਾਰਤ ਦੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਉਜਬੇਕਿਸਤਾਨ ਦੇ ਵਿਦੇਸ਼ ਮੰਤਰੀ ਅਬਦੁਲਾਜ਼ੀਜ਼ ਕਾਮਿਲੋਵ ਨਾਲ ਵਿਆਪਕ ਗੱਲਬਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਦੁਵੱਲੇ ਵਪਾਰ ਅਤੇ ਨਿਵੇਸ਼ ਨੂੰ ਉਤਸ਼ਾਹਤ ਕਰਨ ਅਤੇ ਤਰਜੀਹੀ ਵਪਾਰ ਸਮਝੌਤੇ ਦੀਆਂ ਸੰਭਾਵਨਾਵਾਂ ਦੀ ਪੜਚੋਲ ਕਰਨ ਦਾ ਵਾਅਦਾ ਕੀਤਾ।
ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਆਪਣੇ ਟਵਿੱਟਰ ਹੈਂਡਲ 'ਤੇ ਲਿਖਿਆ, "ਉਜਬੇਕਿਸਤਾਨ ਦੇ ਵਿਦੇਸ਼ ਮੰਤਰੀ ਅਬਦੁਲਾਜ਼ੀਜ਼ ਕਾਮਿਲੋਵ ਦਾ ਸਵਾਗਤ ਹੈ। ਸਾਡੇ ਦੁਵੱਲੇ ਏਜੰਡੇ 'ਤੇ ਵਿਆਪਕ ਗੱਲਬਾਤ ਹੋਈ। ਸਾਂਝੇ ਹਿੱਤਾ ਨਾਲ ਜੁੜੇ ਖੇਤਰੀ ਮੁੱਦਿਆਂ ਨੂੰ ਲੈ ਕੇ ਉਨ੍ਹਾਂ ਦੇ ਨਜ਼ਰੀਏ ਦੀ ਸ਼ਲਾਘਾ ਕਰਦਾ ਹਾਂ।"
-
Welcome FM Abdulaziz Kamilov of Uzbekistan. Comprehensive talks on our bilateral agenda. Appreciated his insights on regional issues of common concern. pic.twitter.com/gl6jz33MUb
— Dr. S. Jaishankar (@DrSJaishankar) January 14, 2020 " class="align-text-top noRightClick twitterSection" data="
">Welcome FM Abdulaziz Kamilov of Uzbekistan. Comprehensive talks on our bilateral agenda. Appreciated his insights on regional issues of common concern. pic.twitter.com/gl6jz33MUb
— Dr. S. Jaishankar (@DrSJaishankar) January 14, 2020Welcome FM Abdulaziz Kamilov of Uzbekistan. Comprehensive talks on our bilateral agenda. Appreciated his insights on regional issues of common concern. pic.twitter.com/gl6jz33MUb
— Dr. S. Jaishankar (@DrSJaishankar) January 14, 2020
ਵਿਦੇਸ਼ ਮੰਤਰਾਲੇ ਨੇ ਇੱਕ ਬਿਆਨ 'ਚ ਕਿਹਾ ਕਿ ਇੱਕ ਬਿਆਨ ਵਿੱਚ ਕਿਹਾ, ਦੋ-ਪੱਖੀ ਵਪਾਰ ਅਤੇ ਨਿਵੇਸ਼ ਨੂੰ ਉਤਸ਼ਾਹਤ ਕਰਨ ਦੀ ਲੋੜ ‘ਤੇ ਜ਼ੋਰ ਦਿੰਦਿਆਂ, ਦੋਵਾਂ ਮੰਤਰੀਆਂ ਨੇ ਤਰਜੀਹੀ ਵਪਾਰ ਸਮਝੌਤੇ ਲਈ ਗੱਲਬਾਤ ਦੀ ਸ਼ੁਰੂਆਤ ਕਰਨ ਲਈ ਦੋਵਾਂ ਧਿਰਾਂ ਦੁਆਰਾ ਸਾਂਝੇ ਤੌਰ‘ ਤੇ ਸੰਭਾਵਤ ਅਧਿਐਨ ਦੇ ਛੇਤੀ ਸਿੱਟੇ ਵਜੋਂ ਕੰਮ ਕਰਨ ‘ਤੇ ਸਹਿਮਤੀ ਪ੍ਰਗਟਾਈ।
ਵਿਦੇਸ਼ ਮੰਤਰੀ ਨੇ ਭਾਰਤ ਦੁਆਰਾ ਉਜ਼ਬੇਕਿਸਤਾਨ ਨੂੰ ਦਿੱਤੀ ਗਈ 200 ਮਿਲੀਅਨ ਡਾਲਰ ਦੀ ਕਰਜ਼ਾ ਲਾਈਨ ਦੇ ਛੇਤੀ ਸੰਚਾਲਨ ਦੀ ਜ਼ਰੂਰਤ ਨੂੰ ਦੁਹਰਾਇਆ। ਦੋਵਾਂ ਦੇਸ਼ਾਂ ਦੀ ਰਣਨੀਤਕ ਭਾਈਵਾਲੀ ਦਾ ਜ਼ਿਕਰ ਕਰਦਿਆਂ, ਦੋਵਾਂ ਮੰਤਰੀਆਂ ਨੇ ਉੱਚ ਪੱਧਰੀ ਵਟਾਂਦਰੇ ਦੀ ਗਤੀ ਨੂੰ ਬਣਾਈ ਰੱਖਣ ਅਤੇ ਹੋਏ ਸਮਝੌਤਿਆਂ ਨੂੰ ਲਾਗੂ ਕਰਨ ਦੀ ਲੋੜ ‘ਤੇ ਜ਼ੋਰ ਦਿੱਤਾ।
ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਲਾਤਵੀਆ ਦੇ ਵਿਦੇਸ਼ ਮੰਤਰੀ ਐਡਗਰਜ਼ ਰਿੰਕੈਵਿਕਸ ਨਾਲ ਮੁਲਾਕਾਤ ਕੀਤੀ। ਦੋਵਾਂ ਵਿਚਾਲੇ ਗਲੋਬਲ, ਤਕਨੀਕੀ ਸੰਭਾਵਨਾ ਤੇ ਮੌਜੂਦਾ ਚੁਣੌਤੀਆਂ ਬਾਰੇ ਵਿਚਾਰ ਚਰਚਾ ਹੋਈ।
-
Good conversation with FM @edgarsrinkevics of Latvia on global issues, technology opportunities and contemporary challenges. pic.twitter.com/H7fWawQ1Mw
— Dr. S. Jaishankar (@DrSJaishankar) January 14, 2020 " class="align-text-top noRightClick twitterSection" data="
">Good conversation with FM @edgarsrinkevics of Latvia on global issues, technology opportunities and contemporary challenges. pic.twitter.com/H7fWawQ1Mw
— Dr. S. Jaishankar (@DrSJaishankar) January 14, 2020Good conversation with FM @edgarsrinkevics of Latvia on global issues, technology opportunities and contemporary challenges. pic.twitter.com/H7fWawQ1Mw
— Dr. S. Jaishankar (@DrSJaishankar) January 14, 2020
ਦੱਸਣਯੋਗ ਹੈ ਕਿ ਭਾਰਤ 'ਚ ਰਾਏਸੀਨਾ ਡਾਈਲੋਗ ਸੰਮੇਲਨ ਚੱਲ ਰਿਹਾ ਹੈ ਜਿਸ ਚ ਵੱਖ-ਵੱਖ ਦੇਸ਼ਾਂ ਦੇ ਵਿਦੇਸ਼ ਮੰਤਰੀ ਸ਼ਾਮਲ ਹੋਏ ਹਨ। ਇਸੇ ਦੌਰਾਨ ਉਨ੍ਹਾਂ ਭਾਰਤ ਦੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨਾਲ ਮੁਲਾਕਾਤ ਕੀਤੀ।