ਅਮਰਾਵਤੀ: ਆਂਧਰਾ ਪ੍ਰਦੇਸ਼ ਵਿੱਚ ਸਰਕਾਰ ਨੇ ਇੱਕ ਵੱਡਾ ਫ਼ੈਸਲਾ ਲਿਆ ਹੈ। ਜਾਣਕਾਰੀ ਮੁਤਾਬਕ ਮੁੱਖ ਮੰਤਰੀ ਜਗਨ ਮੋਹਨ ਰੈੱਡੀ ਦੀ ਕੈਬਿਨੇਟ ਨੇ ਵਿਧਾਨ ਪ੍ਰੀਸ਼ਦ ਭੰਗ ਕਰਨ ਦੇ ਮਤੇ ਨੂੰ ਮਨਜ਼ੂਰੀ ਦੇ ਦਿੱਤੀ ਹੈ।
ਇਸ ਸਬੰਧੀ ਵਾਈਐਸਆਰਸੀਪੀ ਦੇ ਵਿਧਾਇਕ ਗੁਦੀਵਾੜਾ ਅਮਰਨਾਥ ਨੇ ਕਿਹਾ ਹੈ ਕਿ ਕੈਬਿਨੇਟ ਨੇ ਸੂਬੇ ਦੇ ਵਿਧਾਨ ਪ੍ਰੀਸ਼ਦ ਨੂੰ ਭੰਗ ਕਰਨ ਦੇ ਮਤੇ ਨੂੰ ਮਨਜ਼ੂਰ ਕਰ ਲਿਆ ਹੈ।
ਵਿਧਾਨ ਪ੍ਰੀਸ਼ਦ ਨੂੰ ਭੰਗ ਕਰਦਿਆਂ ਵਾਈਐਸਆਰ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਵਿਰੋਧੀ ਧਿਰ ਟੀਡੀਪੀ ਵਿਧਾਨ ਸਭਾ ਵਿੱਚ ਬਹੁਮਤ ਦੀ ਗ਼ਲਤ ਵਰਤੋਂ ਕਰ ਰਹੀ ਹੈ ਜਦਕਿ ਇਸ ਨੂੰ ਵਿਧਾਨ ਸਭਾ ਵਿੱਚ ਬਹੁਮਤ ਮਿਲ ਗਿਆ ਹੈ।
ਇਹ ਵੀ ਪੜ੍ਹੋ: ਏਅਰ ਇੰਡੀਆ ਦੀ 100 ਫੀਸਦੀ ਹਿੱਸੇਦਾਰੀ ਵੇਚੇਗੀ ਕੇਂਦਰ ਸਰਕਾਰ, ਜਾਰੀ ਕੀਤੇ ਦਸਤਾਵੇਜ਼
ਇਸ ਤੋਂ ਪਹਿਲਾਂ, ਵਿਧਾਨ ਸਭਾ ਨੇ ਐਸਸੀ ਅਤੇ ਐਸਟੀ ਲਈ ਵੱਖ-ਵੱਖ ਕਮਿਸ਼ਨ ਰੱਦ ਕਰ ਦਿੱਤੇ ਸਨ। ਇਸ ਤੋਂ ਇਲਾਵਾ, ਸਰਕਾਰੀ ਸਕੂਲਾਂ ਵਿਚ ਇੰਗਲਿਸ਼ ਮੀਡੀਅਮ ਲਿਆਉਣ ਵਾਲੇ ਬਿੱਲ ਨੂੰ ਵੀ ਵਿਧਾਨ ਪ੍ਰੀਸ਼ਦ ਵਿਚ ਰੱਦ ਕਰ ਦਿੱਤਾ ਗਿਆ ਸੀ।
ਦੱਸ ਦਈਏ ਕਿ ਜਗਨਮੋਹਨ ਰੈਡੀ ਅਤੇ ਵਿਰੋਧੀ ਧਿਰ ਦੇ ਨੇਤਾ ਚੰਦਰਬਾਬੂ ਨਾਇਡੂ ਵਿਚਾਲੇ ਤਿੰਨ ਰਾਜਧਾਨੀ ਵਾਲੇ ਬਿੱਲ ਨੂੰ ਲੈ ਕੇ ਖਿੱਚੋਤਾਣ ਚੱਲ ਰਹੀ ਹੈ। ਇਸ ਬਿੱਲ ਤਹਿਤ ਆਂਧਰਾ ਪ੍ਰਦੇਸ਼ ਲਈ ਤਿੰਨ ਰਾਜਧਾਨੀਆਂ ਕਾਰਜਸ਼ੀਲ ਰਾਜਧਾਨੀ ਵਿਸ਼ਾਖਾਪਟਨਮ, ਵਿਧਾਨਕ ਦੀ ਰਾਜਧਾਨੀ ਅਮਰਾਵਤੀ ਅਤੇ ਨਿਆਂਇਕ ਰਾਜਧਾਨੀ ਕੁਰਨੂਲ ਹੋਣਗੀਆਂ। ਇਹ ਬਿੱਲ ਵਿਧਾਨ ਸਭਾ ਵਿਚ ਪਾਸ ਕਰ ਦਿੱਤਾ ਗਿਆ ਹੈ ਵਿਧਾਨ ਪ੍ਰੀਸ਼ਦ ਵਿਚ ਅਟਕਿਆ ਹੋਇਆ ਹੈ।