ETV Bharat / bharat

ਜੰਮੂ-ਕਸ਼ਮੀਰ: ਪਾਕਿਸਤਾਨ ਨੇ ਕੀਤੀ ਪੁੰਛ 'ਚ ਵੀ ਗੋਲੀਬਾਰੀ, ਸੇਨਾ ਦੇ ਦਿੱਤਾ ਕਰਾਰਾ ਜਵਾਬ - ਗੋਲੀਬਾਰੀ

ਪਾਕਿਸਤਾਨ ਆਪਣੀ ਨਾਪਾਕ ਹਰਕਤਾਂ ਤੋਂ ਬਾਜ ਨਹੀਂ ਆ ਰਿਹਾ ਹੈ। ਪਾਕਿਸਤਾਨ ਸੈਨਾ ਨੇ ਅੱਜ ਫੇਰ ਸੀਮਾ ਪਾਰ ਗੋਲੀਬਾਰੀ ਕੀਤੀ। ਭਾਰਤੀ ਜਵਾਨਾਂ ਵੱਲੋਂ ਕਰਾਰ ਜਵਾਬ ਦਿੱਤਾ ਗਿਆ।

ਜੰਮੂ-ਕਸ਼ਮੀਰ
ਜੰਮੂ-ਕਸ਼ਮੀਰ
author img

By

Published : Oct 16, 2020, 12:43 PM IST

ਸ੍ਰੀਨਗਰ: ਕੰਟਰੋਲ ਰੇਖਾ 'ਤੇ ਲਗਾਤਾਰ ਜੰਗਬੰਦੀ ਦੀ ਉਲੰਘਣਾ ਕਰਦੇ ਹੋਏ ਪਾਕਿਸਤਾਨ ਨੇ ਮੁੜ ਜੰਮੂ ਕਸ਼ਮੀਰ ਦੇ ਪੁੰਛ ਜ਼ਿਲ੍ਹੇ 'ਚ ਅੱਜ ਭਾਰਤੀ ਚੌਂਕੀ ਨੂੰ ਨਿਸ਼ਾਨਾ ਬਣਾ ਕੇ ਗੋਲੀਬਾਰੀ ਕੀਤੀ। ਰੱਖਿਆ ਮੰਤਰਾਲੇ ਦੇ ਬੁਲਾਰੇ ਕਰਨਲ ਦੇਵੇਂਦਰ ਅਨੰਦ ਨੇ ਕਿਹਾ, "ਅੱਜ ਸਵੇੇਰੇ ਕਰੀਬ 5:15 ਵੱਜੇ ਪਾਕਿਸਤਾਨ ਨੇ ਪੁੰਛ ਜ਼ਿਲ੍ਹੇ ਦੇ ਮਨਕੋਟ ਸੈਕਟਰ 'ਚ ਕੰਟਰੋਲ ਰੇਖਾ ਦੇ ਕੋਲ ਛੋਟੇ ਹਥਿਆਰਾਂ ਤੇ ਮੋਟਾਰ ਨਾਲ ਬਿਨਾਂ ਕਾਰਨ ਗੋਲੀਬਾਰੀ ਕਰ ਜੰਗਬੰਦੀ ਦੀ ਉਲੰਘਣਾ ਕੀਤੀ।

ਭਾਰਤੀ ਸੈਨਾ ਨੇ ਇਸ ਦਾ ਮੁੰਹ ਤੋੜ ਜਵਾਬ ਦਿੱਤਾ।" ਜ਼ਿਕਰਯੋਗ ਹੈ ਕਿ ਵੀਰਵਾਰ ਨੂੰ ਇਸੇ ਜ਼ਿਲ੍ਹੇ 'ਚ ਕੰਟਰੋਲ ਰੇਖਾ 'ਤੇ ਪਾਕਿਸਤਾਨ ਨੇ ਜੰਗਬੰਦੀ ਦੀ ਉਲੰਘਣਾ 'ਚ ਇਕ ਜੇਸੀਓ ਜ਼ਖ਼ਮੀ ਹੋ ਗਿਆ ਸੀ।

ਇਸ ਸਾਲ ਦੀ ਸ਼ੁਰੂਆਤ ਤੋਂ ਹੀ ਪਾਕਿਸਤਾਨ ਸਾਲ 1999 'ਚ ਹੋਏ ਦੋਵਾਂ ਦੇਸ਼ਾ ਵੱਲੋਂ ਦਸਤਖ਼ਤ ਕੀਤੀ ਦੁਵੱਲੀ ਜੰਗਬੰਦੀ ਦੀ ਉਲੰਘਣਾ ਕਰ ਰਿਹਾ ਹੈ। ਜੰਮੂ-ਕਸ਼ਮੀਰ 'ਚ ਕੰਟਰੋਲ ਰੇਖਾ 'ਚ ਪਾਕਿਸਤਾਨ ਵੱਲੋਂ ਕਰੀਬ 3,200 ਵਾਰ ਜੰਗਬੰਦੀ ਤੋੜੀ ਗਈ ਜਿਸ ਨਾਲ 24 ਨਾਗਰਿਕ ਮਾਰੇ ਗਏ ਤੇ 100 ਤੋਂ ਵੱਦ ਜ਼ਖ਼ਮੀ ਹੋਏ।

ETV Bharat Logo

Copyright © 2024 Ushodaya Enterprises Pvt. Ltd., All Rights Reserved.