ਬੇਂਗਲੁਰੂ: ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੇ ਮਾਰਸ ਔਰਬਿਟਰ ਮਿਸ਼ਨ (ਐਮਓਐਮ) ਨੇ ਮੰਗਲ ਗ੍ਰਹਿ ਦੇ ਸਭ ਤੋਂ ਨਜ਼ਦੀਕੀ ਤੇ ਸਭ ਤੋਂ ਵੱਡੇ ਚੰਦ ਦੀ ਤਸਵੀਰ ਭੇਜੀ ਹੈ। ਐਮਓਐਮ 'ਤੇ ਲੱਗੇ ਮਾਰਸ ਕਲਰ ਕੈਮਰਾ (ਐਮਸੀਸੀ) ਨੇ ਇਹ ਤਸਵੀਰ ਕੈਦ ਕੀਤੀ ਹੈ। ਇਹ ਤਸਵੀਰ ਐਮਸੀਸੀ ਨੇ 1 ਜੁਲਾਈ ਨੂੰ ਉਸ ਸਮੇਂ ਕੈਪਚਰ ਕੀਤੀ, ਜਦੋਂ ਐਮਓਐਮ ਮੰਗਲ ਤੋਂ 7200 ਕਿਲੋਮੀਟਰ ਅਤੇ ਫੋਬੋਸ ਤੋਂ 4200 ਕਿਲੋਮੀਟਰ ਦੀ ਦੂਰੀ 'ਤੇ ਸੀ।
-
A recent image of the mysterious moon of Mars, Phobos, as captured by India's Mars Orbiter Mission
— ISRO (@isro) July 3, 2020 " class="align-text-top noRightClick twitterSection" data="
For more details visit https://t.co/oFMxLxdign@MarsOrbiter #ISRO pic.twitter.com/5IJuSDBggx
">A recent image of the mysterious moon of Mars, Phobos, as captured by India's Mars Orbiter Mission
— ISRO (@isro) July 3, 2020
For more details visit https://t.co/oFMxLxdign@MarsOrbiter #ISRO pic.twitter.com/5IJuSDBggxA recent image of the mysterious moon of Mars, Phobos, as captured by India's Mars Orbiter Mission
— ISRO (@isro) July 3, 2020
For more details visit https://t.co/oFMxLxdign@MarsOrbiter #ISRO pic.twitter.com/5IJuSDBggx
ਇੱਕ ਬਿਆਨ ਵਿੱਚ ਇਸਰੋ ਨੇ ਕਿਹਾ ਕਿ ਇਹ 6 ਐਮਸੀਸੀ ਫ੍ਰੇਸ ਤੋਂ ਲਈ ਗਈ ਇੱਕ ਮਿਸ਼ਰਿਤ ਤਸਵੀਰ ਹੈ ਅਤੇ ਇਸ ਦਾ ਰੰਗ ਸਹੀ ਕੀਤਾ ਗਿਆ ਹੈ। ਇਸਰੋ ਮੁਤਾਬਕ ਫੋਬੋਸ 'ਤੇ ਇੱਕ ਬਹੁਤ ਵੱਡਾ ਖੱਡਾ ਨਜ਼ਰ ਆ ਰਿਹਾ ਹੈ, ਜਿਸ ਨੂੰ ਸਟਿਕਨੀ ਨਾਂਅ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਇਸ ਤਸਵੀਰ ਵਿੱਚ ਕਈ ਛੋਟੇ ਟੋਏ ਵੀ ਦਿਖਾਈ ਦੇ ਰਹੇ ਹਨ। ਉਨ੍ਹਾਂ ਦਾ ਨਾਂਅ ਸਲੋਵਾਸਕੀ, ਰੋਚੇ ਅਤੇ ਗ੍ਰਿਲਡ੍ਰਿਗ ਰੱਖਿਆ ਗਿਆ ਹੈ।
ਇਹ ਵੀ ਪੜ੍ਹੋ: ਬੁੱਧ ਧਰਮ ਨੇ ਅਹਿੰਸਾ ਅਤੇ ਸ਼ਾਂਤੀ ਦਾ ਦਿੱਤਾ ਸੰਦੇਸ਼: ਪ੍ਰਧਾਨ ਮੰਤਰੀ ਮੋਦੀ
ਇਸਰੋ ਨੇ ਮੰਗਲ ਔਰਬਿਟਰ ਮਿਸ਼ਨ ਦੇ ਤਹਿਤ 24 ਸਤੰਬਰ 2014 ਨੂੰ ਪੁਲਾੜ ਦੇ ਮੰਗਲ 'ਚ ਸਫਲਤਾਪੂਰਵਕ ਚੱਕਰ ਲਗਾਇਆ ਸੀ। ਮਿਸ਼ਨ ਦੀ ਸ਼ੁਰੂਆਤ 6 ਮਹੀਨਿਆਂ ਲਈ ਕੀਤੀ ਗਈ ਸੀ ਪਰ ਬਾਅਦ ਵਿੱਚ ਇਸਰੋ ਨੇ ਦੱਸਿਆ ਕਿ ਇਸ ਵਿੱਚ ਕਈ ਸਾਲ ਸੇਵਾ ਕਰਨ ਲਈ ਲੋੜੀਂਦਾ ਤੇਲ ਮੌਜੂਦ ਹੈ। ਦੱਸ ਦਈਏ ਕਿ ਇਸਰੋ ਨੇ ਆਪਣੀ ਪਹਿਲੀ ਕੋਸ਼ਿਸ਼ ਵਿੱਚ ਹੀ ਮੰਗਲਯਾਨ ਨੂੰ ਮੰਗਲ ਦੇ ਘੇਰੇ ਵਿੱਚ ਸਥਾਪਿਤ ਕਰ ਦਿੱਤਾ ਸੀ।