ETV Bharat / bharat

ਦਿੱਲੀ 'ਚ ISIS ਦਾ ਅੱਤਵਾਦੀ IED ਸਣੇ ਗ੍ਰਿਫਤਾਰ, ਪੁਲਿਸ ਨੇ ਮੁਕਾਬਲੇ ਦੌਰਾਨ ਕੀਤਾ ਕਾਬੂ

author img

By

Published : Aug 22, 2020, 9:17 AM IST

Updated : Aug 22, 2020, 12:29 PM IST

ISIS ਦੇ ਅੱਤਵਾਦੀ ਦੇ 2 ਪ੍ਰੈਸ਼ਰ ਕੁਕਰਾਂ ਵਿੱਚ ਆਈ.ਈ.ਡੀ. ਇੱਕ ਪਿਸਤੌਲ ਅਤੇ 4 ਜਿੰਦਾ ਕਾਰਤੂਸ ਬਰਾਮਦ ਹੋਏ ਹਨ। ਅੱਤਵਾਦੀ ਕੋਲੋਂ ਇੱਕ ਮੋਟਰਸਾਈਕਲ ਵੀ ਬਰਾਮਦ ਕੀਤਾ ਗਿਆ ਹੈ।

ISIS operative arrested in Delhi
ਦਿੱਲੀ 'ਚ ISIS ਦਾ ਸ਼ੱਕੀ ਅੱਤਵਾਦੀ ਗ੍ਰਿਫਤਾਰ

ਨਵੀਂ ਦਿੱਲੀ: ਰਾਜਧਾਨੀ ਦਿੱਲੀ 'ਚ ਬੰਬ ਧਮਾਕੇ ਕਰਨ ਦੀ ਸਾਜ਼ਿਸ਼ ਨੂੰ ਪੁਲਿਸ ਨੇ ਨਾਕਾਮ ਕਰ ਦਿੱਤਾ ਹੈ। ਦਿੱਲੀ ਵਿੱਚ ਆਈਐਸਆਈਐਸ ਦੇ ਅੱਤਵਾਦੀ ਨੂੰ ਆਈਈਡੀ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਧੌਲਾਕੁਆਂ ਤੋਂ ਕਰੋਲ ਬਾਗ਼ ਵਿਚਾਲੇ ਰਾਸਤੇ 'ਚ ਰਿਜ ਰੋਡ ਉੱਤੇ ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ ਤੇ ਅੱਤਵਾਦੀ ਵਿਚਾਲੇ ਮੁਕਾਬਲਾ ਹੋਇਆ। ਇਸ ਤੋਂ ਬਾਅਦ ਅੱਤਵਾਦੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।

ਕੀ ਕੀ ਹੋਇਆ ਬਰਾਮਦ

ਅੱਤਵਾਦੀ ਕੋਲੋਂ 2 ਪ੍ਰੈਸ਼ਰ ਕੂਕਰ ਆਈ.ਈ.ਡੀਜ਼, ਇੱਕ ਪਿਸਤੌਲ ਅਤੇ 4 ਜਿੰਦਾ ਕਾਰਤੂਸ ਅਤੇ ਕੁਝ ਮਹੱਤਵਪੂਰਨ ਦਸਤਾਵੇਜ਼ ਬਰਾਮਦ ਕੀਤੇ ਗਏ ਹਨ। ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਦੇ ਡਿਪਟੀ ਕਮਿਸ਼ਨਰ ਪੁਲਿਸ (ਡੀਸੀਪੀ) ਪ੍ਰਮੋਦ ਸਿੰਘ ਕੁਸ਼ਵਾਹਾ ਨੇ ਦੱਸਿਆ ਹੈ ਕਿ ਬੀਤੀ ਰਾਤ ਧੌਲਾ ਕੂਆਂ ਨੇੜੇ ਹੋਏ ਮੁਕਾਬਲੇ ਦੌਰਾਨ ਆਈਐਸਆਈ ਦੇ ਇੱਕ ਅੱਤਵਾਦੀ ਨੂੰ ਆਈਈਡੀ ਨਾਲ ਗ੍ਰਿਫ਼ਤਾਰ ਕੀਤਾ ਗਿਆ।

ਦਿੱਲੀ 'ਚ ISIS ਦਾ ਸ਼ੱਕੀ ਅੱਤਵਾਦੀ ਗ੍ਰਿਫਤਾਰ

ਮੁਕਾਬਰੇ ਦੌਰਾਨ ਫੜ੍ਹਿਆ ਗਿਆ ਮੁਹੰਮਦ ਯੂਸਫ

ਜਾਣਕਾਰੀ ਅਨੁਸਾਰ ਬੀਤੀ ਰਾਤ ਕਰੀਬ 11.12 ਵਜੇ ਦਿੱਲੀ ਪੁਲਿਸ ਆਰਮੀ ਸਕੂਲ ਦੇ ਨਜ਼ਦੀਕ ਬਾਇਕ 'ਤੇ ਸਵਾਰ ਕੁਝ ਅੱਤਵਾਦੀਆਂ ਦਾ ਪਿੱਛਾ ਕਰ ਰਹੀ ਸੀ। ਮੋਟਰ ਸਾਈਕਲ ਸਵਾਰ ਵਿਅਕਤੀ ਨੇ ਪਹਿਲਾਂ ਪੁਲਿਸ 'ਤੇ ਤਿੰਨ ਗੋਲੀਆਂ ਚਲਾਈਆਂ, ਫਿਰ ਇਸ ਦੇ ਜਵਾਬ ਵਿੱਚ ਪੁਲਿਸ ਨੇ ਵੀ 5 ਤੋਂ ਵੱਧ ਗੋਲੀਆਂ ਚਲਾਈਆਂ। ਆਖ਼ਿਰਕਾਰ ਉਹ ਆਦਮੀ ਫੜਿਆ ਗਿਆ।

ਫੜ੍ਹੇ ਗਏ ਵਿਅਕਤੀ ਦਾ ਨਾਮ ਮੁਹੰਮਦ ਯੂਸਫ ਦੱਸਿਆ ਗਿਆ ਹੈ। ਇਸ ਦੇ 2 ਸਾਥੀ ਫਰਾਰ ਦੱਸੇ ਜਾ ਰਹੇ ਹਨ। ਰਾਜਧਾਨੀ ਦਿੱਲੀ ਪਹਿਲਾਂ ਹੀ ਅਲਰਟ ‘ਤੇ ਹੈ। ਖੁਫੀਆ ਏਜੰਸੀ ਨੂੰ ਪਾਕਿਸਤਾਨ ਤੋਂ ਜਾਣਕਾਰੀ ਮਿਲੀ ਸੀ ਕਿ ਤਿੰਨ ਅੱਤਵਾਦੀ ਭਾਰਤੀ ਸਰਹੱਦ ਵਿੱਚ ਦਾਖਲ ਹੋਏ ਹਨ। ਇਹ ਅੱਤਵਾਦੀ ਇੱਕ ਵੀਆਈਪੀ ਨੂੰ ਨਿਸ਼ਾਨਾ ਬਣਾਉਣਾ ਚਾਹੁੰਦੇ ਹਨ ਅਤੇ ਇੱਕ ਵੱਡਾ ਧਮਾਕਾ ਕਰਨ ਦੀ ਫਿਰਾਕ 'ਚ ਸਨ।

ਕਈ ਥਾਵਾਂ 'ਤੇ ਚੱਲ ਰਹੀ ਛਾਪੇਮਾਰੀ

ਦਿੱਲੀ ਵਿੱਚ ਛਾਪੇਮਾਰੀ ਸ਼ੁਰੂ ਕਰ ਦਿੱਤੀ ਗਈ ਹੈ, ਦਿੱਲੀ ਪੁਲਿਸ ਦਾ ਮੰਨਣਾ ਹੈ ਕਿ ਜੇ ਫਰਾਰ ਅੱਤਵਾਦੀ ਫੜੇ ਨਹੀਂ ਗਏ ਤਾਂ ਭਵਿੱਖ ਲਈ ਚਿੰਤਾ ਹੋ ਸਕਦੀ ਹੈ। ਇਸ ਦੇ ਮੱਦੇਨਜ਼ਰ, ਦਿੱਲੀ ਪੁਲਿਸ ਦੀਆਂ ਛੇ ਵੱਖ-ਵੱਖ ਟੀਮਾਂ ਨੇ ਵੱਖ-ਵੱਖ ਇਲਾਕਿਆਂ 'ਤੇ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।

ਐਨਐਸਜੀ ਕਮਾਂਡੋ ਤਾਇਨਾਤ

  • #WATCH Delhi: National Security Guard (NSG) commandos carry out search operation near Buddha Jayanti Park in Ridge Road area.

    One ISIS operative was arrested from the site with Improvised Explosive Devices (IEDs), earlier today by Delhi Police Special Cell. pic.twitter.com/q1uodH5cYJ

    — ANI (@ANI) August 22, 2020 " class="align-text-top noRightClick twitterSection" data=" ">

ਅੱਤਵਾਦੀਆਂ ਨਾਲ ਮੁਕਾਬਲਾ ਹੋਣ ਤੋਂ ਬਾਅਦ ਬੁੱਧ ਜੈਯੰਤੀ ਪਾਰਕ ਦੇ ਰਿਜ ਖੇਤਰ ਵਿੱਚ ਵੱਡੀ ਗਿਣਤੀ ਵਿੱਚ ਸੁਰੱਖਿਆ ਬਲ ਤਾਇਨਾਤ ਕੀਤੇ ਗਏ ਹਨ। ਐਨਐਸਜੀ ਕਮਾਂਡੋ ਤਾਇਨਾਤ ਕੀਤੇ ਗਏ ਹਨ। ਉਹ ਇੱਥੇ ਆਪਣੇ ਖੋਜੀ ਕੁੱਤਿਆਂ ਅਤੇ ਸਾਰੇ ਹਥਿਆਰਾਂ ਨਾਲ ਖੜੇ ਹਨ। ਐਨਐਸਜੀ ਕਮਾਂਡੋ ਪੂਰੇ ਖੇਤਰ ਦੀ ਭਾਲ ਕਰ ਰਹੇ ਹਨ।

Last Updated : Aug 22, 2020, 12:29 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.