ਹੈਦਰਾਬਾਦ: 24-25 ਫਰਵਰੀ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀ ਪਹਿਲੀ ਭਾਰਤ ਫੇਰੀ ਦੌਰਾਨ ਨਵੀਂ ਦਿੱਲੀ ਅਤੇ ਵਾਸ਼ਿੰਗਟਨ ਦੌਰਾਨ ਕਈ ਰੱਖਿਆ ਸਮਝੌਤੇ ਹੋਣ ਦੀ ਸੰਭਾਨਵਾ ਹੈ। ਜਿਸ 'ਚ ਅਮਰੀਕੀ ਰੱਖਿਆ ਪ੍ਰਮੁੱਖ ਲਾਕਹੀਡ ਮਾਰਟਿਨ ਨਾਲ ਭਾਰਤੀ ਨੌਸੈਨਾ ਰਾਹੀਂ ਫੌਜ ਲਈ ਹੈਲੀਕਾਪਟਰਾਂ ਦੀ ਖ਼ਰੀਦ ਸ਼ਾਮਲ ਹੈ ਜਿਸ ਦੀ ਲਾਗਤ 2.6 ਬੀਲੀਅਨ ਅਮਰੀਕੀ ਡਾਲਰ ਦੱਸੀ ਜਾ ਰਹੀ ਹੈ।
ਸਰਕਾਰ ਅਤੇ ਉਦਯੋਗ ਸੁਤਰਾਂ ਅਨੁਸਾਰ ਦੋਵਾਂ ਪੱਖਾਂ ਵਿਚਕਾਰ 2.6 ਬੀਲੀਅਨ ਅਮਰੀਕੀ ਡਾਲਰ ਦੇ ਇੱਕ ਸਮਝੌਤੇ 'ਤੇ ਹਾਸਤਾਖ਼ਰ ਕਰਨ ਦੀ ਗੱਲ ਦੱਸੀ ਜਾ ਰਹੀ ਹੈ ਜਿਸ ਅਧੀਨ ਅਮਰੀਕਾ ਭਾਰਤ ਨੂੰ 24-ਮਲਟੀਰੋਲ MH 60R ਸੀਹੌਕ ਸਮੁੰਦਰੀ ਹੈਲੀਕਾਪਟਰਾਂ ਦੀ ਸਪਲਾਈ ਕਰੇਗਾ।
ਅਮਰੀਕਾ ਨੇ ਪਿਛਲੇ ਸਾਲ ਅਪ੍ਰੈਲ 'ਚ ਭਾਰਤ ਨੂੰ ਸੀਹੌਕ ਹੈਲੀਕਾਪਟਰਾਂ ਦੇ ਵਿਕਰੀ ਦੀ ਮੰਜ਼ੂਰੀ ਦਿੱਤੀ ਸੀ। ਹੈਲੀਕਾਪਟਰ ਨੂੰ ਪਣਡੁੱਬੀਆਂ ਦਾ ਸ਼ਿਕਾਰ ਕਰਨ ਲਈ ਤਿਆਰ ਕੀਤਾ ਗਿਆ ਹੈ, ਅਤੇ ਇਹ ਉਮੀਦ ਕੀਤੀ ਜਾ ਰਹੀ ਹੈ ਕਿ ਇਹ ਹੈਲੀਕਾਪਟਰਾਂ ਦਾ ਇਹ ਸਮਝੌਤਾ ਭਾਰਤੀ ਜਲ ਸੈਨਾ ਦੀ ਸਤਹ-ਵਿਰੋਧੀ ਅਤੇ ਪਣਡੁੱਬੀ ਵਿਰੋਧੀ ਜੰਗੀ ਕਾਰਵਾਈਆਂ ਨੂੰ ਹੁਲਾਰਾ ਦੇਵੇਗਾ।
ਟਰੰਪ ਨੇ ਦੌਰੇ ਦੌਰਾਨ ਵਾਸ਼ਿੰਗਟਨ ਨੇ ਟਰੰਪ ਦੇ ਦੌਰੇ ਤੋਂ ਪਹਿਲਾਂ, ਵਾਸ਼ਿੰਗਟਨ ਨੇ 1.9 ਅਰਬ ਡਾਲਰ ਦੀ ਅਨੁਮਾਨਤ ਲਾਗਤ ਨਾਲ ਭਾਰਤ ਨੂੰ ਇੰਟੀਗਰੇਟਡ ਏਅਰ ਡਿਫੈਂਸ ਵੇਪਨ ਸਿਸਟਮ (ਆਈ.ਏ.ਡਬਲਯੂ.ਐੱਸ.) ਦੀ ਵਿਕਰੀ ਨੂੰ ਮਨਜ਼ੂਰੀ ਦਿੱਤੀ। ਟਰੰਪ ਪ੍ਰਸ਼ਾਸਨ ਨੇ ਅਮਰੀਕੀ ਕਾਂਗਰਸ ਨੂੰ IADWS ਦੀ ਭਾਰਤ ਨੂੰ ਸਪਲਾਈ ਕਰਨ ਦੇ ਆਪਣੇ ਫ਼ੈਸਲੇ ਬਾਰੇ ਸੂਚਿਤ ਕੀਤਾ ਹੈ। ਅਧਿਕਾਰੀਆਂ ਨੇ ਕਿਹਾ ਕਿ ਦੋਵੇਂ ਧਿਰ ਅਮਰੀਕੀ ਰਾਸ਼ਟਰਪਤੀ ਦੀ ਭਾਰਤ ਫੇਰੀ ਦੌਰਾਨ ਸੌਦੇ ਨੂੰ ਅੰਤਮ ਰੂਪ ਦੇ ਸਕਦੇ ਹਨ।
ਭਾਰਤ ਅਤੇ ਅਮਰੀਕਾ ਦਰਮਿਆਨ ਰੱਖਿਆ ਅਤੇ ਸੁਰੱਖਿਆ ਸੰਬੰਧ ਪਿਛਲੇ ਛੇ ਸਾਲਾਂ ਵਿੱਚ ਇੱਕ ਉਤਰਾਅ ਚੜਾਅ ਵਾਲੇ ਰਹੇ ਹਨ। ਸਾਲ 2019 ਵਿਚ ਦੁਵੱਲੇ ਰੱਖਿਆ ਵਪਾਰ ਨੇ 18 ਬਿਲੀਅਨ ਡਾਲਰ ਦਾ ਅੰਕੜਾ ਛੂਹਿਆ ਜੋ ਦੋਵਾਂ ਧਿਰਾਂ ਵਿਚਕਾਰ ਵੱਧ ਰਹੇ ਰੱਖਿਆ ਸਹਿਯੋਗ ਨੂੰ ਦਰਸਾਉਂਦਾ ਹੈ। ਇਸ ਗੱਲ ਦਾ ਸੰਕੇਤ ਵੀ ਮਿਲਿਆ ਹੈ ਕਿ ਦੋਵੇਂ ਧਿਰ 24 ਅਤੇ 25 ਫਰਵਰੀ ਨੂੰ ਟਰੰਪ ਦੀ ਯਾਤਰਾ ਦੌਰਾਨ ਰੱਖਿਆ ਸੰਬੰਧਾਂ ਨੂੰ ਹੋਰ ਡੂੰਘਾ ਕਰਨ ਦਾ ਐਲਾਨ ਵੀ ਕਰ ਸਕਦੀਆਂ ਹਨ।
ਦੋਵੇਂ ਧਿਰਾਂ ਰੱਖਿਆ ਨਿਰਮਾਣ 'ਚ ਦੋਵੇਂ ਦੇਸ਼ਾਂ ਦੇ ਨਿੱਜੀ ਖੇਤਰਾਂ ਵਿੱਚ ਸਾਂਝੇ ਉੱਦਮ ਅਤੇ ਸਹਿਯੋਗ 'ਤੇ ਜ਼ੋਰ ਦੇ ਰਹੀਆਂ ਹਨ। ਜੂਨ, 2016 'ਚ ਅਮਰੀਕਾ ਨੇ ਭਾਰਤ ਨੂੰ ਇੱਕ "ਮੁੱਖ ਰੱਖਿਆ ਸਾਥੀ" ਐਲਾਨਿਆ ਸੀ, ਜਿਸ ਨਾਲ ਉਹ ਭਾਰਤ ਨਾਲ ਆਪਣੇ ਨੇੜਲੇ ਸਹਿਯੋਗੀਆਂ ਅਤੇ ਭਾਈਵਾਲਾਂ ਦੇ ਅਨੁਕੂਲ ਪੱਧਰ 'ਤੇ ਰੱਖਿਆ ਵਪਾਰ ਅਤੇ ਤਕਨੀਕੀ ਸਾਂਝ ਨੂੰ ਉੱਚ ਪੱਧਰ' 'ਤੇ ਪਹੁੰਚਾਉਣ ਦਾ ਇਰਾਦਾ ਰੱਖਦਾ ਸੀ।