ਨਵੀਂ ਦਿੱਲੀ: ਪੂਰਬੀ ਲੱਦਾਖ ਵਿੱਚ ਭਾਰਤ ਤੇ ਚੀਨ ਦੀਆਂ ਫ਼ੌਜਾਂ ਇੱਕ ਦੂਜੇ ਖ਼ਿਲਾਫ਼ ਲਾਮਬੰਦੀ ਕਰਨ ਵਿੱਚ ਲੱਗੀਆਂ ਹੋਈਆਂ ਹਨ। ਇਹ ਸਿਰਫ਼ ਹਾਵੀ ਹੋਣ ਵਾਲੀਆਂ ਉਚਾਈਆਂ 'ਤੇ ਨਿਯੰਤਰਣ ਹਾਸਲ ਕਰਨ ਦੇ ਲਈ ਨਹੀਂ ਹੈ। ਇਹ ਦੋਵੇਂ ਏਸ਼ੀਆਈ ਦਿੱਗਜ਼ਾਂ ਦਰਮਿਆਨ ਚੱਲ ਰਹੇ ਸਰਹੱਦੀ ਵਿਵਾਦ ਦੇ ਕਾਰਨ ਹਾਲ ਦੇ ਸਮੇਂ ਵਿੱਚ ਹੁਣ ਤੱਕ ਸਭ ਤੋਂ ਵੱਡੀ ਫ਼ੌਜੀ ਤਾਇਨਾਤੀ ਵਿੱਚੋਂ ਇੱਕ ਹੈ। ਇਹ ਸਰਹੱਦੀ ਵਿਵਾਦ ਲਗਾਤਾਰ ਵਧਣ ਤੋਂ ਬਾਅਦ ਹੁਣ ਕੰਟਰੋਲ ਤੋਂ ਬਾਹਰ ਹੁੰਦਾ ਜਾ ਰਿਹਾ ਹੈ।
ਇਹ ਸੰਘਰਸ਼ ਉੱਚ ਨੈਤਿਕ ਆਧਾਰਾਂ ਉੱਤੇ ਕਬਜ਼ਾ ਕਰਨ ਲਈ ਵੀ ਹੈ। ਜੇਕਰ ਤਾਜ਼ਾ ਘਟਨਾਵਾਂ ਇਸ ਦਾ ਸੰਕੇਤ ਹਨ, ਤਾਂ ਪਹਿਲਾਂ ਗੇੜ ਨਿਸ਼ਚਤ ਰੂਪ ਵਿੱਚ ਭਾਰਤ ਦੇ ਹੱਕ ਵਿੱਚ ਜਾਂਦਾ ਹੈ।
ਸੋਮਵਾਰ ਨੂੰ ਚੀਨ ਦੀ ਲੜਾਈ ਭਰੀ ਸਥਿਤੀ ਤੇ ਹਮਲਾਵਰਤਾ ਪ੍ਰਤੀ ਖੁੱਲ੍ਹੇ ਦਿਲ ਅਤੇ ਉਦਾਰਤਾ ਨਾਲ ਜਵਾਬ ਦਿੰਦੇ ਹੋਏ, ਭਾਰਤੀ ਫ਼ੌਜ ਨੇ 13 ਯਾਕ ਅਤੇ ਉਨ੍ਹਾਂ ਦੇ 4 ਵੱਛੇਰੇ ਚੀਨੀ ਅਧਿਕਾਰੀਆਂ ਨੂੰ ਸੌਂਪੇ। ਇਹ ਘਟਨਾ ਅਰੁਣਾਚਲ ਪ੍ਰਦੇਸ਼ ਦੇ ਪੂਰਬੀ ਕਾਮੰਗ ਜ਼ਿਲ੍ਹੇ ਦੀ ਹੈ। ਪਿਛਲੇ ਹਫ਼ਤੇ, ਇਹ ਯਾਕ ਭਾਰਤੀ ਖੇਤਰ ਵਿੱਚ ਆ ਗਏ ਸਨ।
ਭਾਰਤੀ ਸੈਨਾ ਦੇ ਇੱਕ ਟਵੀਟ ਵਿੱਚ ਕਿਹਾ ਗਿਆ ਹੈ ਕਿ ਭਾਰਤੀ ਫ਼ੌਜ ਨੇ 7 ਸਤੰਬਰ ਨੂੰ ਚੀਨ ਨੂੰ 13 ਯਾਕ ਸੌਂਪੇ, ਜੋ ਅਰੁਣਾਚਲ ਪ੍ਰਦੇਸ਼ ਦੇ ਪੂਰਬੀ ਕਾਮੇਂਗ ਵਿੱਚ 31 ਅਗਸਤ ਨੂੰ ਭਾਰਤੀ ਸਰਹੱਦ ਵਿੱਚ ਦਾਖ਼ਲ ਹੋ ਗਏ ਸਨ। ਚੀਨੀ ਫ਼ੌਜ ਨੇ ਇਸ ਭਾਵਨਾ ਨੂੰ ਪ੍ਰਦਰਸ਼ਿਤ ਕਰਨ ਲਈ ਭਾਰਤੀ ਸੈਨਾ ਦਾ ਧੰਨਵਾਦ ਕੀਤਾ ਤੇ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਤੋਂ ਬਚਣ ਦਾ ਭਰੋਸਾ ਦਿੱਤਾ।
ਬੀਤੀ 3 ਅਗਸਤ ਨੂੰ ਚੀਨ ਦੀ ਪੀਪਲਸ ਲਿਬਰੇਸ਼ਨ ਆਰਮੀ(ਪੀਐਲਏ) ਦੇ ਸੈਨਿਕਾਂ ਨੇ ਅਰੁਣਾਚਲ ਪ੍ਰਦੇਸ਼ ਦੇ ਟੈਗਿਨ ਜਨਜਾਤੀ ਦੇ 5 ਨੌਜਵਾਨਾਂ ਨੂੰ ਕਥਿਤ ਰੂਪ ਵਿੱਚ ਅਗਵਾ ਕਰ ਲਿਆ ਸੀ। ਭਾਰਤੀ ਪੱਖ ਦੀ ਇਹ ਕਾਰਵਾਈ ਉਸ ਘਟਨਾ ਤੋਂ ਪੂਰੀ ਤਰ੍ਹਾਂ ਨਾਲ ਉਲਟ ਹੈ।
ਈਟੀਵੀ ਭਾਰਤ ਨੇ ਦੱਸਿਆ ਕਿ ਇਹ ਕਿਸ ਤਰ੍ਹਾਂ ਨਾਲ ਅਰੁਣਾਚਲ ਪ੍ਰਦੇਸ਼ ਦੇ ਉਪਰ ਸੁਬਨਸਿਰੀ ਜ਼ਿਲ੍ਹੇ ਦੇ ਨਾਚੋ ਪਿੰਡ ਦੇ 5 ਨੌਜਵਾਨਾਂ ਨੂੰ ਐਤਵਾਰ ਬੀਤੀ 3 ਸਤੰਬਰ ਨੂੰ ਪੀਐਲਏ ਦੇ ਫ਼ੌਜੀਆਂ ਦੀ ਇੱਕ ਟੀਮ ਨੇ ਫੜ ਲਿਆ ਸੀ। ਇਹ ਨੌਜਵਾਨ ਮਸ਼ਹੂਰ ਹਿਮਾਲਿਅਨ ਕਸਤੂਰੀ ਮੁਰਗ ਦਾ ਸ਼ਿਕਾਰ ਕਰਨ ਵਾਲੀ ਇੱਕ ਟੀਮ ਦੇ ਮੈਂਬਰ ਸਨ। ਕਸਤੂਰੀ ਮੁਰਗ ਦੇ ਢਿੱਡ ਵਿੱਚ ਇੱਕ ਪਦਾਰਥ ਹੁੰਦਾ ਹੈ ਜਿਸ ਨੂੰ ਮਸਕ ਜਾਂ ਕਸਤੂਰੀ ਕਿਹਾ ਜਾਂਦਾ ਹੈ। ਕਸਤੂਰੀ ਦਾ ਇਸਤੇਮਾਲ ਮਹਿੰਗੇ ਇੱਤਰ ਜਾਂ ਦਵਾਈਆਂ ਨੂੰ ਬਣਾਉਣ ਦੇ ਲਈ ਕੀਤਾ ਜਾਂਦਾ ਹੈ, ਇਸ ਲਈ ਬਾਜ਼ਾਰ ਵਿੱਚ ਇਸਦੀ ਕਾਫ਼ੀ ਕੀਮਤ ਮਿਲਦੀ ਹੈ।
ਭਾਰਤੀ ਫ਼ੌਜ ਵੱਲੋਂ ਹਾਟਲਾਈਨ ਨਾਲ ਸੰਪਰਕ ਕੀਤੇ ਜਾਣ ਦੇ ਬਾਵਜੂਦ ਵੀ ਸੋਮਵਾਰ ਨੂੰ ਪੀਐਲਏ ਨੇ ਪੰਜਾਂ ਨੌਜਵਾਨਾਂ ਦੇ ਬਾਰੇ ਵਿੱਚ ਕਿਸੇ ਤਰ੍ਹਾਂ ਦੀ ਜਾਣਕਾਰੀ ਹੋਣ ਤੋਂ ਇਨਕਾਰ ਕੀਤਾ।
ਚੀਨ ਦੇ ਸਰਕਾਰੀ ਅਖ਼ਬਾਰ ਗਲੋਬਲ ਟਾਈਮਸ ਨੇ ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਝਾਓ ਲੀਜੀਅਨ ਦੇ ਇੱਕ ਟਵੀਟ ਦਾ ਹਵਾਲਾ ਦਿੱਤਾ ਜਿਸ ਵਿੱਚ ਕਿਹਾ ਗਿਆ ਹੈ ਕਿ ਚੀਨ ਕਦੀ ਵੀ ਉਸ ਖੇਤਰ ,ਅਰੁਣਾਚਲ ਪ੍ਰਦੇਸ਼, ਨੂੰ ਮਾਨਤਾ ਨਹੀਂ ਦਿੱਤੀ ਜੋ ਚੀਨ ਦਾ ਦੱਖਣੀ ਤਿੱਬਤ ਖੇਤਰ ਹੈ। ਉਸ ਖੇਤਰ ਤੋਂ ਲਾਪਤਾ ਪੰਜ ਭਾਰਤੀਆਂ ਦੇ ਬਾਰੇ ਵਿੱਚ ਪੀਏਐਲ ਨੂੰ ਸੰਦੇਸ਼ ਭੇਜਣ ਵਾਲੀ ਭਾਰਤੀ ਫ਼ੌਜ ਦੇ ਸਵਾਲ ਦੇ ਬਦਲੇ ਸਾਡੇ ਕੋਲ ਜਾਰੀ ਕਰਨ ਲਈ ਅਜਿਹਾ ਕੋਈ ਬਿਓਰਾ ਨਹੀਂ ਹੈ।
ਇਸ ਦੇ ਬਿਲਕੁਲ ਉਲਟ, ਉਸ ਦਿਨ ਜਦੋਂ ਪੰਜ ਅਰੁਣਾਚਲੀ ਨੌਜਵਾਨਾਂ ਨੂੰ ਚੁੱਕਿਆ ਗਿਆ ਸੀ। ਭਾਰਤੀ ਫ਼ੌਜ ਨੇ ਤਿੰਨ ਚੀਨੀ ਨਾਗਰੀਕਾਂ ਨੂੰ ਬਚਾਇਆ ਸੀ ਜੋ 17 ਹਜ਼ਾਰ 500 ਫੁੱਟ ਦੀ ਉਚਾਈ ਉੱਤੇ ਉੱਤਰੀ ਸਿੱਕਮ ਦੇ ਪਹਾੜੀ ਇਲਾਕੇ ਵਿੱਚ ਆਪਣੇ ਰਾਸਤੇ ਤੋਂ ਭਟਕ ਗਏ ਸਨ।
ਫ਼ੌਜ ਦੇ ਇੱਕ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਜ਼ੀਰੋ ਤੋਂ ਵੀ ਹੇਠਾਂ ਤਾਪਮਾਨ 'ਤੇ ਤਿੰਨ ਚੀਨੀ ਨਾਗਰਿਕਾਂ ਦੀ ਜਾਨ ਦੇ ਖ਼ਤਰੇ ਨੂੰ ਦੇਖਦੇ ਹੋਏ ਭਾਰਤੀ ਫ਼ੌਜ ਦੇ ਜਵਾਨ ਬਹੁਤ ਜ਼ਿਆਦਾ ਉਚਾਈ ਅਤੇ ਕਠੋਰ ਮੌਸਮ ਦੇ ਕਾਰਨ ਠੰਢ ਦੀਆਂ ਲਹਿਰਾਂ ਤੋਂ ਬਚਾਉਣ ਲਈ ਤੁਰੰਤ ਪਹੁੰਚੇ। ਉਨ੍ਹਾਂ ਨੂੰ ਆਕਸੀਜਨ, ਭੋਜਨ ਅਤੇ ਗਰਮ ਕੱਪੜੇ ਸਮੇਤ ਡਾਕਟਰੀ ਸਹਾਇਤਾ ਦਿੱਤੀ ਗਈ। ਉਨ੍ਹਾਂ ਤਿੰਨਾਂ ਵਿੱਚ ਦੋ ਆਦਮੀ ਅਤੇ ਇੱਕ ਔਰਤ ਸੀ।