ETV Bharat / bharat

ਕੋਰੋਨਾ ਵੈਕਸੀਨ ਉੱਤੇ ਭਾਰਤ ਤੇ ਰੂਸ ਵਿਚਾਲੇ ਗੱਲਬਾਤ ਹੋਈ ਹੈ: ਸਿਹਤ ਮੰਤਰਾਲਾ - ਲਾਗ

ਸਿਹਤ ਮੰਤਰਾਲੇ ਨੇ ਮੰਗਲਵਾਰ ਨੂੰ ਦੇਸ਼ ਵਿੱਚ ਕੋਵਿਡ-19 ਦੀ ਸਥਿਤੀ ਬਾਰੇ ਮੀਡੀਆ ਨੂੰ ਜਾਣਕਾਰੀ ਦਿੱਤੀ ਤੇ ਕਿਹਾ ਕਿ ਕੋਰੋਨਾ ਵਾਇਰਸ ਦੀ ਲਾਗ ਦਾ ਪਤਾ ਲਗਾਉਣ ਦੀ ਜਾਂਚ ਕਈ ਗੁਣਾ ਵੱਧ ਗਈ ਹੈ।

ਤਸਵੀਰ
ਤਸਵੀਰ
author img

By

Published : Aug 25, 2020, 7:22 PM IST

ਹੈਦਰਾਬਾਦ: ਸਿਹਤ ਮੰਤਰਾਲੇ ਨੇ ਮੰਗਲਵਾਰ ਨੂੰ ਦੇਸ਼ ਵਿੱਚ ਕੋਰੋਨਾ ਦੀ ਸਥਿਤੀ ਬਾਰੇ ਮੀਡੀਆ ਨੂੰ ਜਾਣਕਾਰੀ ਦਿੱਤੀ। ਪ੍ਰੈੱਸ ਕਾਨਫ਼ਰੰਸ ਵਿੱਚ ਮੰਤਰਾਲੇ ਨੇ ਕਿਹਾ ਕਿ ਕੋਰੋਨਾ ਵਾਇਰਸ ਦੀ ਲਾਗ ਦਾ ਪਤਾ ਲਗਾਉਣ ਦੀ ਜਾਂਚ ਵਿੱਚ ਕਈ ਗੁਣਾ ਵਾਧਾ ਹੋਇਆ ਹੈ, ਜਦੋਂ ਕਿ ਲਾਗ ਦੀ ਦਰ ਵਿੱਚ ਕਾਫ਼ੀ ਕਮੀ ਆਈ ਹੈ।

ਸਿਹਤ ਮੰਤਰਾਲੇ ਨੇ ਕਿਹਾ ਕਿ ਕੋਵਿਡ-19 ਬਿਮਾਰੀ ਨਾਲ ਠੀਕ ਹੋਏ ਲੋਕਾਂ ਦੀ ਗਿਣਤੀ ਦੇਸ਼ ਵਿੱਚ ਘੱਟ ਇਲਾਜ ਵਾਲੇ ਮਰੀਜ਼ਾਂ ਨਾਲੋਂ 3.4 ਗੁਣਾ ਹੈ। ਪਹਿਲੀ ਵਾਰ, ਕੋਵਿਡ -19 ਦੇ ਅਧੀਨ ਮਰੀਜ਼ਾਂ ਦੀ ਗਿਣਤੀ 24 ਘੰਟਿਆਂ ਦੇ ਅੰਦਰ 6,423 ਘੱਟ ਗਈ ਹੈ।

ਸਿਹਤ ਮੰਤਰਾਲੇ ਦੇ ਅਨੁਸਾਰ, ਮੌਜੂਦਾ ਕੋਰੋਨਾ ਵਾਇਰਸ ਨਾਲ ਸੰਕਰਮਿਤ ਮਰੀਜ਼ਾਂ ਵਿੱਚੋਂ 2.7 ਫ਼ੀਸਦੀ ਮਰੀਜ਼ ਆਕਸੀਜਨ ਉੱਤੇ ਹਨ, ਜਦੋਂ ਕਿ 1.92 ਫ਼ੀਸਦੀ ਆਈਸੀਯੂ ਵਿੱਚ ਹਨ ਅਤੇ 0.29 ਫ਼ੀਸਦੀ ਵੈਂਟੀਲੇਟਰਾਂ ਉੱਤੇ ਹਨ। ਕੋਰੋਨਾ ਜਾਂਚ ਦੀ ਗਿਣਤੀ 1 ਅਗਸਤ ਨੂੰ ਪ੍ਰਤੀ 10 ਲੱਖ ਉੱਤੇ 363 ਸੀ, ਜੋ ਹੁਣ ਵੱਧ ਗਈ ਹੈ।

ਰੂਸੀ ਕੋਵਿਡ ਵੈਕਸੀਨ ਬਾਰੇ ਸਿਹਤ ਮੰਤਰਾਲੇ ਨੇ ਕਿਹਾ ਕਿ ਭਾਰਤ ਤੇ ਰੂਸ ਵਿਚਾਲੇ ਗੱਲਬਾਤ ਹੋਈ ਹੈ, ਸ਼ੁਰੂਆਤੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਅਤੇ ਵਿਸਥਾਰ ਨਾਲ ਜਾਣਕਾਰੀ ਦੀ ਉਡੀਕ ਕੀਤੀ ਜਾ ਰਹੀ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.