ਤੇਲੰਗਾਨਾ: ਨਵਾਂ ਸਾਲ ਦੇ ਮੱਦੇਨਜ਼ਰ ਹੈਦਰਾਬਾਦ ਦੇ ਪੁਲਿਸ ਕਮਿਸ਼ਨਰ ਅੰਜਨੀ ਕੁਮਾਰ ਨੇ 31 ਦਸੰਬਰ ਅਤੇ 1 ਜਨਵਰੀ ਦੇ ਦਰਮਿਆਨੀ ਰਾਤ ਨੂੰ ਸ਼ਹਿਰ ਦੇ ਹੋਟਲ, ਕਲੱਬਾਂ ਅਤੇ ਪੱਬਾਂ ਲਈ ਇੱਕ ਅਡਵਾਇਸਰੀ ਜਾਰੀ ਕੀਤੀ ਹੈ।
ਅਡਵਾਇਸਰੀ ਮੁਤਾਬਕ
- ਪ੍ਰਬੰਧਕ ਸਾਉਂਡ ਦੇ ਪੱਧਰ ਨੂੰ 45 ਡੈਸੀਬਲ ਦੇ ਬਰਾਬਰ ਜਾਂ ਇਸ ਤੋਂ ਘੱਟ ਬਣਾਏ ਰੱਖਣ
- ਪਾਰਕਿੰਗ ਦੇ ਵਿਸ਼ੇਸ਼ ਪ੍ਰਬੰਧਾਂ ਨੂੰ ਯਕੀਨੀ ਬਣਾਇਆ ਜਾਵੇ
- ਸਾਰੇ ਐਂਟਰੀ ਅਤੇ ਐਗਜਿਟ ਪੁਆਇੰਟਸ 'ਤੇ ਸੀਸੀਟੀਵੀ ਲਗਾਏ ਜਾਣ
- ਨਵਾਂ ਸਾਲ ਦੇ ਮੱਦੇਨਜ਼ਰ ਕਾਫੀ ਗਿਣਤੀ ਵਿੱਚ ਸੁਰੱਖਿਆ ਗਾਰਡ ਨਿਯੁਕਤ ਕੀਤੇ ਜਾਣ
ਦੂਜੇ ਦਿਸ਼ਾ-ਨਿਰਦੇਸ਼ਾਂ ਮੁਤਾਬਕ
- ਸ਼ਰਾਬੀ ਹਾਲਤ ਵਿੱਚ ਬੈਠੇ ਗਾਹਕਾਂ ਲਈ ਡਰਾਈਵਰਾਂ ਅਤੇ ਕੈਬ ਦੇ ਲੋੜੀਂ ਦੇ ਪ੍ਰਬੰਧਾਂ ਨੂੰ ਸੁਨਿਸ਼ਚਿਤ ਕੀਤਾ ਜਾਵੇ, ਤਾਂ ਜੋ ਉਹ ਆਪਣੇ ਥਾਂ 'ਤੇ ਸੁਰੱਖਿਅਤ ਪਹੁੰਚ ਸਕਣ।
- ਪ੍ਰਬੰਧਕ ਜਗ੍ਹਾ ਦੀ ਸਮਰੱਥਾ ਤੋਂ ਵੱਧ ਪਾਸ ਜਾਂ ਟਿਕਟਾਂ ਜਾਰੀ ਕਰਨ ਤੋਂ ਪਰਹੇਜ਼ ਕਰਨਾ।
- ਇਸ ਤੋਂ ਇਲਾਵਾ ਪ੍ਰਬੰਧਕਾਂ ਨੂੰ ਸ਼ਰਾਬ ਤੇ ਡਰਾਈਵਿੰਗ ਕਾਨੂੰਨਾਂ ਦੇ ਵੇਰਵੇ ਦਿੰਦੇ ਹੋਏ ਸਥਾਨ 'ਤੇ ਇੱਕ ਜਾਣਕਾਰੀ ਨੋਟਿਸ ਪ੍ਰਦਰਸ਼ਤ ਕਰਨ ਲਈ ਵੀ ਕਿਹਾ ਗਿਆ ਹੈ।