ਮੁੰਬਈ: ਧਾਰਾਵੀ ਏਸ਼ੀਆ ਦੀ ਸਭ ਤੋਂ ਵੱਡੀ ਝੁੱਗੀ ਬਸਤੀ ਹੈ। ਜਿਸ ਨੂੰ ਮੁੰਬਈ ਵਿੱਚ ਕੋਰੋਨਾ ਹੋਸਟਸਪੌਟ ਮੰਨਿਆ ਗਿਆ ਸੀ, ਪਰ ਪਿਛਲੇ ਇੱਕ ਮਹੀਨਿਆਂ ਤੋਂ ਇੱਥੇ ਕੋਰੋਨਾ ਦੇ ਪੌਜ਼ੀਟਿਵ ਮਾਮਲਿਆਂ ਅਤੇ ਮੌਤਾਂ ਦੀ ਗਿਣਤੀ ਵਿੱਚ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ।
ਧਾਰਾਵੀ ਵਿੱਚ ਕੋਰੋਨਾ ਰੋਗੀਆਂ ਦੀ ਗਿਣਤੀ ਵਿੱਚ ਕਮੀ ਨਗਰ ਪਾਲਿਕਾ, ਪੁਲਿਸ, ਸਿਹਤ ਕਰਮੀਆਂ, ਗੈਰ ਸਰਕਾਰੀ ਸੰਸਥਾਵਾਂ ਦੀਆਂ ਸਾਂਝੀਆਂ ਕੋਸ਼ਿਸ਼ਾਂ ਦਾ ਨਤੀਜਾ ਹੈ। ਜਿਨ੍ਹਾਂ ਨੇ ਪ੍ਰਭਾਵਿਤ ਲੋਕਾਂ ਨੂੰ ਇਕਾਂਤਵਾਸ ਕਰਨ ਅਤੇ ਟੈਸਟਿੰਗ 'ਤੇ ਜ਼ੋਰ ਦਿੱਤਾ।
ਕੇਂਦਰੀ ਸਿਹਤ ਮੰਤਰਾਲੇ ਨੇ ਵੀ ਮੁੰਬਈ ਮਹਾਂਨਗਰਪਾਲਿਕਾ ਦੀ ਪ੍ਰਸ਼ੰਸਾ ਕੀਤੀ ਹੈ। ਧਾਰਾਵੀ ਵਿੱਚ ਲੋਕ ਇੱਕ ਕੰਪੈਕਟ ਜਗਹ ਵਿੱਚ ਰਹਿਣ ਦੇ ਲਈ ਮਜ਼ਬੂਰ ਹਨ। ਅਧਿਕਾਰੀਆਂ ਦੇ ਲਈ ਇੱਕ ਮਿਲੀਅਨ ਤੋਂ ਵੱਧ ਅਬਾਦੀ ਵਾਲੀ ਬਸਤੀਆਂ ਨੂੰ ਕਵਰ ਅਤੇ ਸਮਾਜਿਕ ਦੂਰੀ ਆਦਿ ਲਾਗੂ ਕਰਵਾਉਣਾ ਚੁਣੌਤੀ ਸੀ।
ਸ਼ੁਰੂਆਤੀ ਦਿਨਾਂ ਵਿੱਚ ਲੋਕ ਕੋਰੋਨਾ ਦੇ ਲੱਛਣਾਂ ਬਾਰੇ ਜਾਣਕਾਰੀ ਦੇਣ ਵਿੱਚ ਡਰ ਦੇ ਸੀ, ਪਰ ਮੁੰਬਈ ਨਗਰ ਨਿਗਮ ਨੇ ਨਿੱਜੀ ਡਾਕਟਰਾਂ ਦੀ ਮਦਦ ਲਈ ਉਨ੍ਹਾਂ ਲੋਕਾਂ ਤੱਕ ਪਹੁੰਚਣ ਦਾ ਫੈਸਲਾ ਲਿਆ, ਜੋ ਕਿ ਪਰਿਵਾਰਕ ਡਾਕਟਰ ਸਨ। ਇਹ ਪਰਿਵਾਰਕ ਡਾਕਟਰ ਉਨ੍ਹਾਂ ਤੋਂ ਫੈਸਲੇ ਲੈਂਦੇ ਅਤੇ ਉਨ੍ਹਾਂ ਦਾ ਵਿਸ਼ਵਾਸ ਜਿੱਤ ਕੇ ਉਨ੍ਹਾਂ ਨਾਲ ਕਰੀਬੀ ਰਿਸ਼ਤਾ ਬਣਾਉਂਦੇ। ਕੋਵਿਡ-19 ਟੈਸਟਿੰਗ ਦੇ ਲਈ 'ਫੀਵਰ ਕਲੀਨਿਕ' ਦੀ ਸਥਾਪਨਾ ਕੀਤੀ ਗਈ, ਜਿੱਥੇ ਸ਼ੱਕੀ ਮਰੀਜ਼ਾਂ ਦੀ ਜਾਂਚ ਡਾਕਟਰਾਂ ਵੱਲੋਂ ਕੀਤੀ ਜਾ ਰਹੀ ਹੈ।
ਈਟੀਵੀ ਭਾਰਤ ਦੇ ਨਾਲ ਵਿਸ਼ੇਸ਼ ਗੱਲਬਾਤ ਕਰਦੇ ਹੋਏ ਭਾਰਤੀ ਮੈਡੀਕਲ ਪ੍ਰੀਸ਼ਦ ਅਧਿਕਾਰੀ ਡਾਕਟਰ ਅਨਿਲ ਪਚਨੇਕਰ ਨੇ ਦੱਸਿਆ ਕਿ ਧਾਰਾਵੀ ਮਿਸ਼ਨ ਦੇ ਤਹਿਤ ਪੂਰੇ ਖੇਤਰ ਨੂੰ ਕੋਰੋਨਾ ਵਾਇਰਸ ਫੈਲਣ ਦੇ ਲਈ ਚਰਚਾ ਕੀਤੀ।
ਉਨ੍ਹਾਂ ਕਿਹਾ ਲਗਭਗ ਇੱਕ ਹਫਤੇ ਵਿੱਚ 47,500 ਲੋਕਾਂ ਦੇ ਘਰ-ਘਰ ਜਾ ਕੇ ਸਕਰੀਨਿੰਗ ਕੀਤੀ ਗਈ। ਇਨ੍ਹਾਂ ਵਿੱਚੋਂ ਕੁਝ ਲੋਕਾਂ ਨੂੰ ਇਕਾਂਤਵਾਸ ਵਿੱਚ ਭੇਜਿਆ ਗਿਆ ਅਤੇ ਜਿਨ੍ਹਾਂ ਵਿੱਚੋਂ 150 ਲੋਕਾ ਬਾਅਦ ਵਿੱਚ ਕੋਰੋਨਾ ਪੀੜਤ ਪਾਏ ਗਏ।
ਦੇਸ਼ ਵਿਆਪੀ ਤਾਲਾਬੰਦੀ ਤੋਂ ਬਾਅਦ ਚਾਰ ਲੱਖ ਤੋਂ ਵੱਧ ਪ੍ਰਵਾਸੀ ਮਜ਼ਦੂਰ ਆਪਣੇ ਘਰਾਂ ਨੂੰ ਚਲੇ ਗਏ, ਇਸ ਤੋਂ ਬਾਅਦ ਬੀਐੱਮਸੀ ਨੂੰ ਸਹੀ ਕਦਮ ਚੁੱਕਣ ਵਿੱਚ ਮਦਦ ਮਿਲੀ, ਕਿਉਂਕਿ ਖੇਤਰ ਵਿੱਚ ਭੀੜ ਘੱਟ ਹੋ ਗਈ।
ਰੋਕਥਾਮ ਦੇ ਉਪਾਵਾਂ ਦਾ ਸਮਰਥਨ ਕਰਦੇ ਹੋਏ ਬੀਐੱਮਸੀ ਪ੍ਰਸ਼ਾਸਨ ਨੇ ਫੀਵਰ ਕਲੀਨਿਕ ਵਿੱਚ ਕੋਰੋਨਾ ਦੀ ਗਿਣਤੀ ਵਿੱਚ ਵਾਧਾ ਕੀਤਾ, ਘਰ ਤੋਂ ਘਰ ਸਰਵੇ ਕਰਨਾ, ਸਹੀ ਇਕਾਂਤਵਾਸ ਸਹੂਲਤਾ ਦਾ ਪ੍ਰਬੰਧ ਕਰਨਾ ਆਦਿ। ਇਨ੍ਹਾਂ ਖੇਤਰਾਂ ਵਿੱਚ ਕਿਟਾਣੂ ਨਾਸ਼ਕ ਦਵਾਈਆਂ ਦੇ ਨਿਯਮਤ ਛਿੜਕਾਅ ਦੇ ਨਾਲ ਮਾਸਕ ਦੀ ਵਰਤੋਂ ਕਰਨ 'ਤੇ ਜ਼ੋਰ ਦਿੱਤਾ ਗਿਆ।
ਬੀਐਮਸੀ ਦੇ ਡਿਪਟੀ ਨਗਰ ਨਿਗਮ ਕਮਿਸ਼ਨਰ ਕਿਰਨ ਦਿਘਾਵਕਰ ਨਾਲ ਗੱਲਬਾਤ ਦੌਰਾਨ ਇਹ ਖੁਲਾਸਾ ਹੋਇਆ ਕਿ ਹੋਰ ਬੀਐਮਸੀ ਸਿਹਤ ਕਰਮਚਾਰੀ ਕੰਮ ਕਰਨ ਲਈ ਮੋਬਾਈਲ ਵੈਨਾਂ ਵਿੱਚ ਕੰਮ ਕਰ ਰਹੇ ਸਨ। ਧਾਰਾਵੀ ਦੇ ਅੰਦਰ ਵੱਖ-ਵੱਖ ਕੇਂਦਰ ਸਥਾਪਤ ਕੀਤੇ ਗਏ ਸਨ, ਜਿਸ ਕਾਰਨ ਲੋਕ ਸੁਰੱਖਿਅਤ ਮਹਿਸੂਸ ਕਰਦੇ ਸਨ।
ਇਸ ਨਾਲ ਲੋਕਾਂ ਨੂੰ ਇਲਾਜ ਲਈ ਜ਼ਿਆਦਾ ਦੂਰ ਨਹੀਂ ਜਾਣਾ ਪਿਆ। ਬੀਐਮਸੀ ਨੇ ਦੁਪਹਿਰ ਦੇ ਖਾਣੇ ਅਤੇ ਰਾਤ ਦੇ ਖਾਣੇ ਲਈ 21,000 ਖਾਣੇ ਦੇ ਪੈਕਟ ਵੰਡੇ ਤਾਂ ਜੋ ਲੋਕਾਂ ਨੂੰ ਖਾਣੇ ਲਈ ਬਾਹਰ ਨਾ ਜਾਣਾ ਪਏ। ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਦਿਘਾਵਕਰ ਨੇ ਕਿਹਾ ਕਿ ਲੋਕਾਂ ਦੀਆਂ ਹੋਰ ਜ਼ਰੂਰਤਾਂ ਦਾ ਵੀ ਧਿਆਨ ਰੱਖਿਆ ਗਿਆ ਸੀ।
ਸੀਨੀਅਰ ਪੁਲਿਸ ਇੰਸਪੈਕਟਰ ਰਮੇਸ਼ ਨੰਗਰੇ ਨੇ ਦੱਸਿਆ ਕਿ ਬਹੁਤ ਸਾਰੇ ਗੈਰ-ਸਰਕਾਰੀ ਸੰਗਠਨਾਂ ਅਤੇ ਸੰਸਥਾਵਾਂ ਜਿਨ੍ਹਾਂ ਵਿੱਚ ਕ੍ਰੇਡਾਈ ਅਤੇ ਭਾਰਤੀ ਜੈਨ ਸੰਸਥਾ ਸ਼ਾਮਲ ਸਨ, ਨੇ ਇਸ ਅੰਦੋਲਨ ਵਿੱਚ ਹਿੱਸਾ ਲਿਆ ਇਸ ਵਿੱਚ ਸਥਾਨਕ ਪੁਲਿਸ ਦੀ ਭੂਮਿਕਾ ਵੀ ਮਹੱਤਵਪੂਰਣ ਸੀ।
ਮੋਬਾਈਲ ਵੈਨਾਂ ਅਤੇ ਪੁਲਿਸ ਗਸ਼ਤ ਦੀਆਂ ਵੈਨਾਂ ਦੀ ਵਰਤੋਂ ਨਾਲ ਲੋਕਾਂ ਨੂੰ ਕਈ ਭਾਸ਼ਾਵਾਂ ਵਿੱਚ ਰਿਕਾਰਡ ਕੀਤੇ ਸੰਦੇਸ਼ਾਂ ਰਾਹੀਂ ਜਾਗਰੂਕ ਕੀਤਾ ਗਿਆ। ਇਸ ਖੇਤਰ ਵਿੱਚ ਪੁਲਿਸ ਹਮੇਸ਼ਾਂ ਤਾਇਨਾਤ ਰਹਿੰਦੀ ਸੀ। ਇਸ ਤੋਂ ਇਲਾਵਾ, ਧਾਰਾਵੀ ਵਿੱਚ ਭਾਈਚਾਰਕ ਭਾਵਨਾਵਾਂ ਨੇ ਕੋਵਿਡ-19 ਵਿਰੁੱਧ ਲੜਾਈ ਜਿੱਤਣ ਵਿੱਚ ਮਹੱਤਵਪੂਰਣ ਭੂਮਿਕਾ ਨਿਭਾਈ। ਜਦੋਂ ਲੋਕਾਂ ਨੂੰ ਵਿਸ਼ਵਾਸ ਵਿੱਚ ਲਿਆ ਗਿਆ ਤਾਂ ਸੰਪਰਕ ਟਰੇਸਿੰਗ ਤੁਲਨਾਤਮਕ ਰੂਪ ਵਿੱਚ ਅਸਾਨ ਹੋ ਗਈ। ਕਿਉਂਕਿ ਲੋਕ ਆਪਣੇ ਲੱਛਣਾਂ ਨੂੰ ਲੁਕਾ ਨਹੀਂ ਸਕਦੇ ਸਨ। ਹਾਲਾਂਕਿ, ਮਿਸ਼ਨ ਦੌਰਾਨ ਤਕਰੀਬਨ 33 ਪੁਲਿਸ ਮੁਲਾਜ਼ਮ ਕੋਰੋਨਾ ਪੌਜ਼ੀਟਿਵ ਹੋਏ।