ਨਵੀਂ ਦਿੱਲੀ: ਸਿਹਤ ਮੰਤਰਾਲੇ ਨੇ ਕਿਹਾ ਕਿ ਉਹ ਟੀਕੇ ਦੀ ਐਮਰਜੈਂਸੀ ਵਰਤੋਂ ਦੀ ਮਨਜ਼ੂਰੀ ਮਿਲਣ ਤੋਂ ਬਾਅਦ ਲਗਭਗ 7 ਦਿਨਾਂ ਵਿੱਚ ਟੀਕੇ ਨੂੰ ਉਪਲੱਬਧ ਕਰਾਉਣ ਲਈ ਤਿਆਰ ਹੈ। ਪਰ ਅਜੇ ਟੀਕੇ ਦੀ ਸ਼ੁਰੂਆਤ ਦੀ ਆਖਰੀ ਮਿੱਤੀ 'ਤੇ ਫੈਸਲਾ ਲਿਆ ਜਾਣਾ ਬਾਕੀ ਹੈ।
ਕੇਂਦਰੀ ਸਿਹਤ ਸਕੱਤਰ ਰਾਜੇਸ਼ ਭੂਸ਼ਨ ਨੇ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਸਿਹਤ ਕਰਮਚਾਰੀਆਂ ਅਤੇ ਫਰੰਟ ਲਾਈਨ ਕਰਮਚਾਰੀਆਂ ਨੂੰ ਆਪਣੇ ਆਪ ਨੂੰ ਰਜਿਸਟਰ ਕਰਨ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਉਨ੍ਹਾਂ ਦੇ ਅੰਕੜੇ ਵੱਡੇ ਪੱਧਰ ‘ਤੇ ਕੋ-ਵਿੱਨ ਟੀਕਾ ਸਪੁਰਦਗੀ ਪ੍ਰਬੰਧਨ ਪ੍ਰਣਾਲੀ ਵਿੱਚ ਸ਼ਾਮਲ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਅਭਿਆਸ ਦੇ ਫੀਡਬੈਕ ਦੇ ਆਧਾਰ 'ਤੇ ਸਿਹਤ ਮੰਤਰਾਲਾ ਐਮਰਜੈਂਸੀ ਵਰਤੋਂ ਦੀ ਮਨਜ਼ੂਰੀ ਦੇ 10 ਦਿਨਾਂ ਦੇ ਅੰਦਰ ਕੋਵਿਡ 19 ਟੀਕੇ ਨੂੰ ਪੇਸ਼ ਕਰਨ ਲਈ ਤਿਆਰ ਹੈ।
ਉਨ੍ਹਾਂ ਕਿਹਾ ਕਿ ਕੋ-ਵਿਨ ਯਾਨੀ ਕੋਵਿਡ ਵੈਕਸੀਨ ਇੰਟੈਲੀਜੈਂਸ ਨੈਟਵਰਕ ਪ੍ਰਣਾਲੀ ਭਾਰਤ ਅਤੇ ਦੁਨੀਆ ਲਈ ਬਣਾਈ ਗਈ ਹੈ ਅਤੇ ਜੋ ਵੀ ਮੁਲਕ ਇਸ ਦੀ ਵਰਤੋਂ ਕਰਨਾ ਚਾਹੁੰਦਾ ਹੈ, ਭਾਰਤ ਸਰਕਾਰ ਪੂਰੀ ਸਰਗਰਮੀ ਨਾਲ ਉਨ੍ਹਾਂ ਦੀ ਮਦਦ ਕਰੇਗੀ।