ETV Bharat / bharat

ਕੰਗਨਾ ਦੇ ਹੱਕ 'ਚ ਨਿੱਤਰੇ ਭਾਜਪਾ ਮੰਤਰੀ, ਕਿਹਾ- ਮੁੰਬਈ ਕਿਸੇ ਦੀ ਜਾਇਦਾਦ ਨਹੀਂ

ਭਾਜਪਾ ਨੇਤਾ ਅਨਿਲ ਵਿਜ ਸ਼ਨੀਵਾਰ ਨੂੰ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਦੇ ਸਮਰਥਨ ਵਿੱਚ ਉੱਤਰੇ। ਵਿਜ ਨੇ ਕਿਹਾ ਕਿ ਅਦਾਕਾਰਾ ਨੂੰ ਬਿਨ੍ਹਾਂ ਰੋਕ ਤੋਂ ਖੁਲਾਸੇ ਕਰਨ ਦੀ ਇਜਾਜ਼ਤ ਹੋਣੀ ਚਾਹੀਦੀ ਹੈ ਅਤੇ ਉਸ ਨੂੰ ਪੁਲਿਸ ਸੁਰੱਖਿਆ ਦਿੱਤੀ ਜਾਵੇ।

ਕੰਗਨਾ ਦੇ ਹੱਕ 'ਚ ਨਿੱਤਰੇ ਭਾਜਪਾ ਮੰਤਰੀ, ਕਿਹਾ- ਮੁੰਬਈ ਕਿਸੇ ਦੀ ਜਾਇਦਾਦ ਨਹੀਂ
ਕੰਗਨਾ ਦੇ ਹੱਕ 'ਚ ਨਿੱਤਰੇ ਭਾਜਪਾ ਮੰਤਰੀ, ਕਿਹਾ- ਮੁੰਬਈ ਕਿਸੇ ਦੀ ਜਾਇਦਾਦ ਨਹੀਂ
author img

By

Published : Sep 5, 2020, 9:36 PM IST

ਚੰਡੀਗੜ੍ਹ: ਹਰਿਆਣਾ ਦੇ ਗ੍ਰਹਿ ਮੰਤਰੀ ਅਤੇ ਭਾਜਪਾ ਨੇਤਾ ਅਨਿਲ ਵਿਜ ਸ਼ਨੀਵਾਰ ਨੂੰ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਦੇ ਸਮਰਥਨ ਵਿੱਚ ਉੱਤਰੇ। ਕੰਗਨਾ ਨੂੰ ਮੁੰਬਈ ਵਾਪਸ ਨਾ ਪਰਤਣ ਬਾਰੇ ਕੀਤੀ ਟਿੱਪਣੀ 'ਤੇ ਵਿਜ ਨੇ ਸ਼ਿਵ ਸੈਨਾ ਆਗੂਆਂ ਨੂੰ ਕਰੜੇ ਹੱਥੀਂ ਲਿਆ।

  • मुंबई ही मराठी माणसाच्या बापाचीच आहे...ज्यांना हे मान्य नसेल त्यांनी त्यांचा बाप दाखवावा..शिवसेना अशा महाराष्ट्र दुष्मनांचे श्राद्ध घातल्या शिवाय राहाणार नाही.
    promise.
    जय हिंद
    जय महाराष्ट्र

    — Sanjay Raut (@rautsanjay61) September 4, 2020 " class="align-text-top noRightClick twitterSection" data=" ">

ਕਿਸੇ ਆਗੂ ਦਾ ਨਾਂਅ ਲਏ ਬਿਨਾਂ ਅਨਿਲ ਵਿਜ ਨੇ ਕਿਹਾ, "ਕੀ ਇਹ (ਮੁੰਬਈ) ਕਿਸੇ ਦੇ ਪਿਤਾ ਦੀ ਜਾਇਦਾਦ ਹੈ? ਮੁੰਬਈ ਭਾਰਤ ਦਾ ਹਿੱਸਾ ਹੈ ਅਤੇ ਕੋਈ ਵੀ ਉੱਥੇ ਜਾ ਸਕਦਾ ਹੈ। ਅਜਿਹੇ ਬਿਆਨ ਦੇਣ ਵਾਲੇ ਲੋਕਾਂ ਖ਼ਿਲਾਫ਼ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਤੁਸੀਂ ਕਿਸੇ ਨੂੰ ਵੀ ਸੱਚ ਬੋਲਣ ਤੋਂ ਨਹੀਂ ਰੋਕ ਸਕਦੇ।"

  • Kangana has no right to stay in Mumbai, we will make sure she can’t enter Mumbai, we will beat her to death with stones and rods just how we lynched Palghar Sadhus. How you promoted yourself from POK to Taliban just in one day is commendable 👌 https://t.co/Cl7q8p1e3V

    — Kangana Ranaut (@KanganaTeam) September 4, 2020 " class="align-text-top noRightClick twitterSection" data=" ">

ਵਿਜ ਨੇ ਕਿਹਾ ਕਿ ਅਦਾਕਾਰਾ ਨੂੰ ਬਿਨ੍ਹਾਂ ਰੋਕ ਤੋਂ ਖੁਲਾਸੇ ਕਰਨ ਦੀ ਇਜਾਜ਼ਤ ਹੋਣੀ ਚਾਹੀਦੀ ਹੈ ਅਤੇ ਉਸ ਨੂੰ ਪੁਲਿਸ ਸੁਰੱਖਿਆ ਦਿੱਤੀ ਜਾਵੇ। ਵਿਜ ਨੇ ਅੱਗੇ ਕਿਹਾ, "ਹੁਣ ਮੋਮਬੱਤੀ ਬ੍ਰਿਗੇਡ ਕਿੱਥੇ ਹੈ ਜੋ ਹਰ ਮੁੱਦੇ ਉੱਤੇ ਸੜਕ 'ਤੇ ਆਉਂਦੀ ਹੈ, ਅਤੇ ਜਦੋਂ ਹੁਣ ਉਸ (ਕੰਗਨਾ) ਨੂੰ ਬੋਲਣ ਤੋਂ ਰੋਕਿਆ ਜਾ ਰਿਹਾ ਹੈ ਤਾਂ ਉਹ ਆਪਣੇ ਤਮਗੇ ਕਿਉਂ ਨਹੀਂ ਵਾਪਸ ਕਰ ਰਹੇ?"

ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾਂ ਕੰਗਨਾ ਵੱਲੋਂ ਸੁਸ਼ਾਂਤ ਮਾਮਲੇ ਵਿੱਚ ਮੁੰਬਈ ਪੁਲਿਸ 'ਤੇ ਸਵਾਲ ਚੁੱਕਣ ਨੂੰ ਲੈ ਕੇ ਸ਼ਿਵ ਸੈਨਾ ਆਗੂ ਸੰਜੇ ਰਾਉਤ ਨੇ ਪਾਰਟੀ ਦੇ ਮੁੱਖ ਪੱਤਰ ਸਾਮਨਾ ਰਾਹੀਂ ਕਿਹਾ ਸੀ ਕਿ ਜੇ ਕੰਗਨਾ ਨੂੰ ਮੁੰਬਈ ਪੁਲਿਸ 'ਤੇ ਭਰੋਸਾ ਨਹੀਂ ਤਾਂ ਉਨ੍ਹਾਂ ਨੂੰ ਮੁੰਬਈ ਨਹੀਂ ਪਰਤਣਾ ਚਾਹੀਦਾ।

ਇਸ 'ਤੇ ਪ੍ਰਤੀਕਰਮ ਦਿੰਦਿਆਂ ਕੰਗਨਾ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਮੁੰਬਈ ਨਾ ਆਉਣ ਦੀ ਧਮਕੀ ਦਿੱਤੀ ਜਾ ਰਹੀ ਹੈ ਅਤੇ ਮੁੰਬਈ ਉਨ੍ਹਾਂ ਨੂੰ ਪੀਓਕ ਵਰਗੀ ਜਾਪ ਰਹੀ ਹੈ। ਇਸ ਟਿੱਪਣੀ ਨੂੰ ਲੈ ਕੇ ਕੰਗਨਾ ਨੂੰ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.