ETV Bharat / bharat

ਕਿਸਾਨਾਂ ਦੀ ਇਤਿਹਾਸਕ ਟਰੈਕਟਰ ਪਰੇਡ, ਹਰਿਆਣਾ ਤੋਂ ਜਾਣਗੇ ਇੱਕ ਲੱਖ ਤੋਂ ਵੱਧ ਟਰੈਕਟਰ - ਸਿੰਘੂ ਬਾਰਡਰ ’ਤੇ ਟਰੈਕਟਰਾਂ ਦਾ ਹਜ਼ੂਮ

ਦਿੱਲੀ ’ਚ 26 ਜਨਵਰੀ ’ਤੇ ਕਿਸਾਨ ਟਰੈਕਟਰ ਪਰੇਡ ਕੱਢਣ ਜਾ ਰਹੇ ਹਨ। ਇਸ ਟਰੈਕਟਰ ਪਰੇਡ ’ਚ ਸਿਰਫ਼ ਹਰਿਆਣਾ ਤੋਂ ਹੀ ਇੱਕ ਲੱਖ ਤੋਂ ਵੱਧ ਟਰੈਕਟਰ ਸ਼ਾਮਲ ਹੋਣਗੇ। ਕਿਸਾਨਾਂ ਦਾ ਟਰੈਕਟਰਾਂ ਸਮੇਤ ਦਿੱਲੀ ਪਹੁੰਚਣਾ ਲਗਾਤਾਰ ਜਾਰੀ ਹੈ। ਕਰਨਾਲ ਤੋਂ ਕਿਸਾਨ ਸੰਗਠਨਾਂ ਦੇ ਆਗੂਆਂ ਨੇ ਦੱਸਿਆ ਕਿ ਤਕਰੀਬਨ 20 ਹਜ਼ਾਰ ਟਰੈਕਟਰ ਗਣਤੰਤਰ ਪਰੇਡ ਲਈ ਪਹੁੰਚ ਚੁੱਕੇ ਹਨ।

ਕਿਸਾਨਾਂ ਦੀ ਇਤਿਹਾਸਕ ਟਰੈਕਟਰ ਪਰੇਡ, ਹਰਿਆਣਾ ਤੋਂ ਜਾਣਗੇ ਇੱਕ ਲੱਖ ਤੋਂ ਵੱਧ ਟਰੈਕਟਰ

author img

By

Published : Jan 25, 2021, 8:53 PM IST

ਚੰਡੀਗੜ੍ਹ: ਦੇਸ਼ ਦੇ ਅੰਨਦਾਤਾ 26 ਜਨਵਰੀ ਮੌਕੇ ਦਿੱਲੀ ’ਚ 'ਕਿਸਾਨ ਗਣਤੰਤਰ ਪਰੇਡ' ਲਈ ਤਿਆਰ ਹਨ। ਲੱਖਾਂ ਦੀ ਗਿਣਤੀ ’ਚ ਕਿਸਾਨ ਦਿੱਲੀ ਦੇ ਬਾਰਡਰਾਂ ’ਤੇ ਪਹੁੰਚ ਰਹੇ ਹਨ। ਕਿਸਾਨਾਂ ਦੀ ਨੀਅਤ ਬਿਲਕੁਲ ਸਾਫ਼ ਹੈ ਕਿ ਇਸ ਵਾਰ ਉਹ ਕੇਂਦਰ ਸਰਕਾਰ ਨਾਲ ਆਰ-ਪਾਰ ਦੀ ਲੜਾਈ ਲੜ ਰਹੇ ਹਨ ਤੇ ਇੱਕ ਕਦਮ ਵੀ ਪਿੱਛੇ ਹਟਣ ਲਈ ਤਿਆਰ ਨਹੀਂ ਹਨ।

ਇਸ ਕਿਸਾਨ ਅੰਦੋਲਨ ’ਚ ਵੈਸੇ ਤਾਂ ਹਰ ਸੂਬੇ ਦੇ ਕਿਸਾਨ ਅਹਿਮ ਰੋਲ ਅਦਾ ਕਰ ਰਹੇ ਹਨ, ਪਰ ਗੱਲ ਜੇਕਰ ਹਰਿਆਣਾ ਦੇ ਕਿਸਾਨਾਂ ਦੀ ਕਰੀਏ ਤਾਂ ਰੋਜ਼ਾਨਾਂ ਹਜ਼ਾਰਾਂ ਦੀ ਗਿਣਤੀ ’ਚ ਕਿਸਾਨ ਟਰੈਕਟਰਾਂ ਸਮੇਤ ਦਿੱਲੀ ਪਹੁੰਚ ਰਹੇ ਹਨ। ਇਹ ਕਿਸਾਨ ਹਰਿਆਣਾ ਦੇ ਹਰ ਜ਼ਿਲ੍ਹੇ ਤੋਂ ਦਿੱਲੀ ਲਈ ਕੂਚ ਕਰ ਰਹੇ ਹਨ। ਕਰਨਾਲ ਤੋਂ ਤਾਂ ਕਿਸਾਨ ਸੰਗਠਨਾਂ ਨੇ ਦੱਸਿਆ ਕਿ ਤਕਰੀਬਨ 20 ਹਜ਼ਾਰ ਟਰੈਕਟਰ ਗਣਤੰਤਰ ਪਰੇਡ ਲਈ ਪਹੁੰਚ ਚੁੱਕੇ ਹਨ। ਉੱਥੇ ਹੀ ਜੇਕਰ ਗੱਲ ਜੀਂਦ, ਪਾਣੀਪਤ, ਰੋਹਤਕ ਅਤੇ ਕੈਥਲ ਦੀ ਕੀਤੀ ਜਾਵੇ ਤਾਂ ਇੱਥੋ ਵੀ ਹਜ਼ਾਰਾਂ ਦੀ ਗਿਣਤੀ ’ਚ ਕਿਸਾਨ ਆਪਣੇ ਟਰੈਕਟਰ-ਟਰਾਲੀਆਂ ਲੈ ਕੇ ਦਿੱਲੀ ਪਹੁੰਚ ਰਹੇ ਹਨ। ਮੋਟੇ ਤੌਰ ’ਤੇ ਦੇਖਿਆ ਜਾਵੇ ਤਾਂ ਸਿਰਫ਼ ਸਿੰਘੂ ਬਾਰਡਰ ’ਤੇ ਹੀ ਕੱਲ ਲੱਖਾਂ ਟਰੈਕਟਰਾਂ ਦਾ ਹਜ਼ੂਮ ਪਰੇਡ ਕਰੇਗਾ।

ਕਿਸਾਨਾਂ ਦੀ ਇਤਿਹਾਸਕ ਟਰੈਕਟਰ ਪਰੇਡ, ਹਰਿਆਣਾ ਤੋਂ ਜਾਣਗੇ ਇੱਕ ਲੱਖ ਤੋਂ ਵੱਧ ਟਰੈਕਟਰ
ਕਿਸਾਨਾਂ ਦੀ ਇਤਿਹਾਸਕ ਟਰੈਕਟਰ ਪਰੇਡ, ਹਰਿਆਣਾ ਤੋਂ ਜਾਣਗੇ ਇੱਕ ਲੱਖ ਤੋਂ ਵੱਧ ਟਰੈਕਟਰ

ਹਰਿਆਣਾ ਤੋਂ ਇੱਕ ਲੱਖ ਟਰੈਕਟਰ ਪਰੇਡ ’ਚ ਹੋਣਗੇ ਸ਼ਾਮਲ

ਗਣਤੰਤਰ ਦਿਵਸ ’ਤੇ ਹੋਣ ਵਾਲੀ ਟਰੈਕਟਰ ਪਰੇਡ ’ਚ ਹਰਿਆਣਾ ਦੇ ਕਿਸਾਨ ਵੱਧ-ਚੜ੍ਹ ਕੇ ਹਿੱਸਾ ਲੈਂਦੇ ਦਿਖਾਈ ਦੇ ਰਹੇ ਹਨ। ਮਿਲੀ ਜਾਣਕਾਰੀ ਮੁਤਾਬਕ ਹਰਿਆਣਾ ਤੋਂ ਲਗਭਗ ਇੱਕ ਲੱਖ ਟਰੈਕਟਰ ਕਿਸਾਨ ਗਣਤੰਤਰ ਪਰੇਡ ’ਚ ਸ਼ਾਮਲ ਹੋਣਗੇ। ਕੁਝ ਵੱਡੇ ਜ਼ਿਲ੍ਹਿਆਂ ਦੀ ਗੱਲ ਕੀਤੀ ਜਾਵੇ ਤਾਂ ਕਰਨਾਲ ਤੋਂ 20 ਹਜ਼ਾਰ ਦੇ ਨੇੜੇ-ਤੇੜੇ ਟਰੈਕਟਰ ਪਹੁੰਚੇ ਹਨ। ਅੰਬਾਲਾ ਜ਼ਿਲ੍ਹੇ ਤੋਂ 15 ਹਜ਼ਾਰ, ਕੁਰੂਸ਼ੇਤਰ ਤੋਂ 5 ਹਜ਼ਾਰ, ਫਤੇਹਾਬਾਦ ਤੋਂ 9 ਹਜ਼ਾਰ, ਝੱਜਰ ਤੋਂ 5 ਹਜ਼ਾਰ, ਫਰੀਦਾਬਾਦ ਅਤੇ ਪਲਵਲ ਤੋਂ 1 ਹਜ਼ਾਰ, ਜੀਂਦ ਤੋਂ 6 ਹਜ਼ਾਰ, ਪਾਣੀਪਤ ਤੋਂ 4500 ਅਤੇ ਪੰਚਕੂਲਾ ਤੋਂ 9 ਹਜ਼ਾਰ ਟਰੈਕਟਰ ਪਰੇਡ ’ਚ ਸ਼ਾਮਲ ਹੋਣਗੇ।

ਸੰਯੁਕਤ ਕਿਸਾਨ ਮੋਰਚੇ ਨੇ ਜਾਰੀ ਕੀਤੀਆਂ ਹਦਾਇਤਾਂ:-

  • ਟਰੈਕਟਰ ਪਰੇਡ ਦੀ ਸ਼ੁਰੂਆਤ ਕਿਸਾਨ ਲੀਡਰਾਂ ਦੀ ਗੱਡੀਆਂ ਰਾਹੀਂ ਹੋਵੇਗੀ, ਉਨ੍ਹਾਂ ਤੋਂ ਪਹਿਲਾਂ ਕੋਈ ਟਰੈਕਟਰ ਜਾਂ ਗੱਡੀ ਰਵਾਨਾ ਨਹੀਂ ਹੋਵੇਗੀ। ਹਰੇ ਰੰਗ ਦੀ ਜੈਕਟ ਪਹਿਨਣ ਵਾਲੇ ਵਲੰਟੀਅਰ ਦੀ ਹਰ ਹਦਾਇਤ ਨੂੰ ਮੰਨਣਾ ਹੋਵੇਗਾ।
  • ਪਰੇਡ ਦਾ ਰੂਟ ਤੈਅ ਹੋ ਚੁੱਕਿਆ ਹੈ, ਉਸ ਦੇ ਨਿਸ਼ਾਨ ਲੱਗੇ ਹੋਣਗੇ। ਪੁਲਿਸ ਤੇ ਟ੍ਰੈਫਿਕ ਵਾਲੰਟੀਅਰ ਕਿਸਾਨਾਂ ਨੂੰ ਗਾਈਡ ਕਰਨਗੇ। ਜੋ, ਗੱਡੀ ਰੂਟ ਤੋਂ ਬਾਹਰ ਜਾਣ ਦੀ ਕੋਸ਼ਿਸ ਕਰੇਗੀ ਉਸ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।
  • ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਦਾ ਫੈਸਲਾ ਹੈ ਕਿ ਕੋਈ ਗੱਡੀ ਸੜਕ ਦੇ ਕਿਨਾਰੇ ਬਿਨਾ ਕਾਰਣ ਰੁਕਣ ਜਾ ਡੇਰਾ ਜਮਾਉਣ ਦੀ ਕੋਸ਼ਿਸ ਕਰਦੀ ਹੈ ਤਾਂ ਵਾਲੰਟੀਅਰ ਉਸਨੂੰ ਹਟਾਉਣਗੇ। ਸਾਰੀਆਂ ਗੱਡੀਆਂ ਪਰੇਡ ਪੂਰੀ ਹੋਣ ਉਪਰੰਤ ਉੱਥੇ ਹੀ ਪਹੁੰਚਣਗੀਆਂ ਜਿੱਥੋਂ ਪਰੇਡ ਸ਼ੁਰੂ ਹੋਈ ਸੀ।

  • ਇਸ ਟਰੈਕਟਰ ’ਤੇ ਜ਼ਿਆਦਾ ਤੋਂ ਜ਼ਿਆਦਾ ਡਰਾਈਵਰ ਸਮੇਤ ਪੰਜ ਲੋਕ ਸਵਾਰ ਹੋਣਗੇ, ਬੰਪਰ ਜਾ ਛੱਤ ’ਤੇ ਕੋਈ ਨਹੀਂ ਬੈਠੇਗਾ।
  • ਸਾਰੇ ਟਰੈਕਟਰ ਆਪਣੀ ਲਾਈਨ ’ਚ ਚਲਣਗੇ, ਕੋਈ ਰੇਸ ਨਹੀਂ ਲਗਾਏਗਾ, ਪਰੇਡ ’ਚ ਸ਼ਾਮਲ ਕਿਸਾਨ ਲੀਡਰਾਂ ਦੀਆਂ ਗੱਡੀਆਂ ਅੱਗੇ ਜਾ ਉਨ੍ਹਾਂ ਨਾਲ ਆਪਣੀ ਗੱਡੀ ਲਾਉਣ ਦੀ ਕੋਈ ਕੋਸ਼ਿਸ਼ ਨਹੀਂ ਕਰੇਗਾ।
  • ਟਰੈਕਟਰ ’ਚ ਮਿਊਜ਼ਿਕ ਜਾ ਗਾਣੇ ਨਹੀਂ ਚੱਲਣਗੇ, ਇਸ ਨਾਲ ਹੋਰ ਲੋਕਾਂ ਨੂੰ ਮੋਰਚੇ ਸਬੰਧੀ ਜਾਰੀ ਹੋਣ ਵਾਲੀਆਂ ਹਦਾਇਤਾਂ ਸੁਣਨ ’ਚ ਦਿੱਕਤ ਹੋਵੇਗੀ।
  • ਪਰੇਡ ’ਚ ਕਿਸੇ ਵੀ ਕਿਸਮ ਦੇ ਨਸ਼ੇ ਦੀ ਮਨਾਹੀ ਹੋਵੇਗੀ, ਜੇਕਰ ਤੁਹਾਨੂੰ ਕੋਈ ਵੀ ਨਸ਼ਾ ਕਰਕੇ ਵਾਹਨ ਚਲਾਉਂਦਿਆਂ ਵਿਖਾਈ ਦੇਵੇ ਤਾਂ ਉਸਦੀ ਸੂਚਨਾ ਨੇੜੇ ਦੇ ਟ੍ਰੈਫਿਕ ਵਲੰਟੀਅਰ ਨੂੰ ਦਿਓ।
  • ਕੱਚਰਾ ਸੜਕ ’ਤੇ ਨਾ ਸੁੱਟਿਆ ਜਾਵੇ, ਆਪਣੇ ਨਾਲ ਕੱਚਰੇ ਲਈ ਇੱਕ ਅਲੱਗ ਤੋਂ ਥੈਲਾ ਜ਼ਰੂਰ ਰੱਖੋ।

ਕਿਸਾਨ ਆਗੂ ਜਗਦੀਪ ਸਿੰਘ ਨੇ ਕਿਹਾ, 'ਜਿਵੇਂ ਸਾਨੂੰ ਸਾਡੇ ਕਿਸਾਨ ਲੀਡਰਾਂ ਦੇ ਨਿਰਦੇਸ਼ ਮਿਲਦੇ ਹਨ ਉਸ ਦੇ ਆਧਾਰ ’ਤੇ ਹੀ ਅਸੀਂ ਕੰਮ ਕਰਦੇ ਹਾਂ। ਪਰ ਪੂਰੇ ਹਰਿਆਣਾ ਵਿਚੋਂ ਸਿਰਫ਼ ਕਰਨਾਲ ਤੋਂ ਹੀ ਸਭ ਤੋਂ ਜ਼ਿਆਦਾ ਟਰੈਕਟਰ ਦਿੱਲੀ ਜਾ ਰਹੇ ਹਨ। ਇਸਤੋਂ ਪਤਾ ਚਲਦਾ ਹੈ ਕਿ ਕਰਨਾਲ ਦੇ ਕਿਸਾਨ ਅਤੇ ਆਮ ਲੋਕ ਇਸ ਸਰਕਾਰ ਤੋਂ ਪ੍ਰੇਸ਼ਾਨ ਹੋਣ ਕਾਰਨ ਇਸਨੂੰ ਨਕਾਰ ਚੁੱਕੇ ਹਨ।

ਦਿੱਲੀ ’ਚ ਕਿਸਾਨਾਂ ਦੀ ਗਣਤੰਤਰ ਪਰੇਡ ਲਈ ਸਿੰਘੂ ਬਾਰਡਰ ’ਤੇ ਟਰੈਕਟਰਾਂ ਦਾ ਹਜ਼ੂਮ ਉਮੜਦਾ ਜਾ ਰਿਹਾ ਹੈ, ਜਿੱਧਰ ਵੀ ਨਜ਼ਰ ਘੁਮਾਓ ਟਰੈਕਟਰ ਹੀ ਟਰੈਕਟਰ ਨਜ਼ਰ ਆ ਰਹੇ ਹਨ। ਖ਼ਾਸ ਗੱਲ ਇਹ ਹੈ ਕਿ ਮਰਦਾਂ ਦੇ ਨਾਲ ਔਰਤਾਂ ਵੀ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀਆਂ ਹਨ। ਔਰਤਾਂ ਕਿਸਾਨਾਂ ਦੇ ਜੱਥਿਆਂ ਨਾਲ ਵੀ ਟਰੈਕਟਰਾਂ ’ਤੇ ਸਵਾਰ ਹੋ ਦਿੱਲੀ ਲਈ ਨਿਕਲ ਚੁੱਕੀਆਂ ਹਨ।

ਸੁਨੀਤਾ ਨਾਂਅ ਦੀ ਔਰਤ ਨੇ ਕਿਹਾ, 'ਅਸੀਂ ਸਾਰੀਆਂ ਔਰਤਾਂ ਪਿੰਡ ’ਚ ਇੱਕਠੀਆਂ ਹੋ ਕੇ ਅਨਾਊਂਸਮੈਂਟ ਕਰ ਰਹੀਆਂ ਹਾਂ ਕਿ 26 ਜਨਵਰੀ ਦੀ ਪਰੇਡ ’ਚ ਸਾਰੇ ਲੋਕ ਹਿੱਸਾ ਲੈਣ। ਅਸੀਂ ਉਦੋਂ ਤੱਕ ਦਿੱਲੀ ਦੇ ਬਾਰਡਰਾਂ ’ਤੇ ਡੱਟੇ ਰਹਾਂਗੇ ਜਦੋਂ ਤੱਕ ਸਰਕਾਰ ਸਾਡੀਆਂ ਮੰਗਾਂ ਮੰਨ ਨਹੀਂ ਲੈਂਦੀ। ਮਰਦ ਆਪਣਾ ਕੰਮ ਕਰ ਰਹੇ ਹਨ ਅਤੇ ਔਰਤਾਂ ਆਪਣਾ ਕੰਮ ਕਰ ਰਹੀਆਂ ਹਨ। ਅਸੀਂ ਸਾਰੇ ਇੱਕਠੇ ਹੋ ਕੇ ਉੱਥੇ ਜਾਵਾਂਗੇ ਅਤੇ ਸਫ਼ਲ ਹੋ ਕੇ ਆਵਾਂਗੇ।

ਟਰੈਕਟਰ ਪਰੇਡ ਨੂੰ ਲੈ ਕੇ ਕਿਸਾਨਾਂ ਦੀ ਵਿਸ਼ੇਸ਼ ਤਿਆਰੀ

ਟਰੈਕਟਰ ਪਰੇਡ ਨੂੰ ਲੈ ਕੇ ਕਿਸਾਨਾਂ ਦੀਆਂ ਤਿਆਰੀਆਂ ਜ਼ੋਰਾਂ ’ਤੇ ਹਨ। ਕਿਸਾਨਾਂ ਨੇ ਟਰੈਕਟਰਾਂ ਨੂੰ ਵਿਸ਼ੇਸ਼ ਰੂਪ ’ਚ ਤਿਆਰ ਕੀਤਾ ਹੈ। ਟਰੈਕਟਰਾਂ ’ਤੇ ਝਾਕੀਆਂ ਵੀ ਦਿਖਾਈਆਂ ਜਾਣਗੀਆਂ। ਉੱਥੇ ਹੀ ਕਿਸਾਨਾਂ ਨੇ ਦਾਅਵਾ ਕੀਤਾ ਹੈ ਕਿ ਟਰੈਕਟਰ ਪਰੇਡ 27 ਜਨਵਰੀ ਤੱਕ ਚਲ ਸਕਦੀ ਹੈ, ਕਿਉਂਕਿ ਟਰੈਕਟਰਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ। ਉੱਥੇ ਹੀ ਇਹ ਵੀ ਦੱਸ ਦੇਈਏ ਕਿ ਪੰਜਾਬ ਤੋਂ ਦਿੱਲੀ ਦੌਰਾਨ 10 ਜਗ੍ਹਾ ’ਤੇ ਲੰਗਰ ਦੀ ਵਿਵਸਥਾ ਕੀਤੀ ਗਈ ਹੈ। ਨਾਲ ਹੀ ਕਿਸਾਨਾਂ ਨੂੰ ਕਿਹਾ ਗਿਆ ਹੈ ਕਿ 24 ਘੰਟੇ ਦਾ ਰਾਸ਼ਨ-ਪਾਣੀ ਨਾਲ ਰੱਖਣ।

ਦਿੱਲੀ ’ਚ ਹੋਣ ਵਾਲੀ ਕਿਸਾਨਾਂ ਦੀ ਟਰੈਕਟਰ ਪਰੇਡ ਲਈ ਪੁਲਿਸ ਨੇ ਸੁਰੱਖਿਆ ਦੇ ਪੁਖ਼ਤਾ ਬੰਦੋਬਸਤ ਕੀਤੇ ਹਨ। ਹਰਿਆਣਾ ਪੁਲਿਸ ਨੇ ਆਮ ਯਾਤਰੀਆਂ ਲਈ ਟ੍ਰੈਫਿਕ ਐਡਵਾਇਜ਼ਰੀ ਵੀ ਜਾਰੀ ਕਰ ਦਿੱਤੀ ਹੈ। ਟ੍ਰੈਫਿਕ ਐਡਵਾਇਜ਼ਰੀ ’ਚ ਸਾਫ਼ ਕਰ ਦਿੱਤਾ ਹੈ ਕਿ 25 ਤੋਂ 27 ਜਨਵਰੀ ਤੱਕ ਕਰਨਾਲ ਤੋਂ ਦਿੱਲੀ ਅਤੇ ਰੋਹਤਕ ਤੋਂ ਦਿੱਲੀ ਵਿਚਾਲੇ ਨੈਸ਼ਨਲ ਹਾਈਵੇਅ ’ਤੇ ਯਾਤਰੀਆਂ ਨੂੰ ਜਾਮ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਸੋਨੀਪਤ ਐਸਪੀ ਜਸ਼ਨਦੀਪ ਸਿੰਘ ਰੰਧਾਵਾ ਨੇ ਸੁਰੱਖਿਆ ਇੰਤਜਾਮਾਂ ਦੀ ਜਾਣਕਾਰੀ ਦਿੰਦਿਆ ਕਿਹਾ, 'ਅਸੀਂ ਜ਼ਿਲ੍ਹਾ ਪੱਧਰ ’ਤੇ ਹਰ ਇੱਕ ਬਲਾਕ ’ਚ ਪੁਲਿਸ ਫੋਰਸ ਤੈਨਾਤ ਕਰ ਦਿੱਤੀ ਹੈ। ਜੋ ਅੰਦੋਲਨ ਵਾਲੀ ਥਾਂ ਹੈ ਉੱਥੇ ਪੈਰਾ-ਮਿਲਟਰੀ ਫੋਰਸ ਦੇ ਨਾਲ-ਨਾਲ ਹਰਿਆਣਾ ਪੁਲਿਸ ਦੇ ਜਵਾਨ ਵੀ ਤੈਨਾਤ ਕੀਤੇ ਗਏ ਹਨ। ਟਰੈਕਟਰ ਮਾਰਚ ਨੂੰ ਲੈ ਕੇ ਜ਼ਿਲ੍ਹੇ ’ਚ ਉੱਤਰਪ੍ਰਦੇਸ਼ ਅਤੇ ਦਿੱਲੀ ਨੂੰ ਜਾਣ ਵਾਲੇ ਰਸਤਿਆਂ ’ਤੇ ਡਾਈਵਰਟ ਕਰ ਦਿੱਤਾ ਹੈ। ਕਰਨਾਲ ਅਤੇ ਪਾਣੀਪਤ ਜ਼ਿਲ੍ਹੇ ਦੀ ਪੁਲਿਸ ਨਾਲ ਵੀ ਸਾਡਾ ਤਾਲਮੇਲ ਚੱਲ ਰਿਹਾ ਹੈ, ਤਾਂ ਕਿ ਭਾਰੀ ਵਾਹਨਾਂ ਦੇ ਟ੍ਰੈਫਿਕ ਨੂੰ ਅਸੀਂ ਉੱਥੋ ਡਾਈਵਰਟ ਕਰ ਸਕੀਏ।

ਸੰਯੁਕਤ ਕਿਸਾਨ ਮੋਰਚਾ ਨੇ ਵੀ ਕਿਸਾਨ ਗਣਤੰਤਰ ਪਰੇਡ ਲਈ ਕਿਸਾਨਾਂ ਨੂੰ ਨਿਰਦੇਸ਼ ਦਿੱਤੇ ਹਨ। ਕਿਸਾਨਾਂ ਨੂੰ ਕਿਹਾ ਗਿਆ ਹੈ ਕਿ ਪਰੇਡ ਵਿੱਚ ਟਰੈਕਟਰ ਅਤੇ ਹੋਰ ਵਾਹਨ ਚਲਾਏ ਜਾ ਸਕਦੇ ਹਨ, ਪਰ ਟਰਾਲੀਆਂ ਦੀ ਆਗਿਆ ਨਹੀਂ ਹੋਵੇਗੀ। ਕਿਸਾਨਾਂ ਨੂੰ ਵਿਸ਼ੇਸ਼ ਤੌਰ ’ਤੇ ਇਹ ਕਿਹਾ ਗਿਆ ਹੈ ਕਿ ਟਰੈਕਟਰ ਜਾਂ ਕਾਰ 'ਤੇ ਕਿਸਾਨ ਸੰਗਠਨ ਦੇ ਝੰਡੇ ਦੇ ਨਾਲ ਰਾਸ਼ਟਰੀ ਝੰਡਾ ਵੀ ਲਗਾਇਆ ਜਾ ਸਕਦਾ ਹੈ ਪਰ ਕਿਸੇ ਰਾਜਨੀਤਿਕ ਪਾਰਟੀ ਦਾ ਝੰਡਾ ਨਾ ਲਗਾਇਆ ਜਾਵੇ। ਕਿਸਾਨਾਂ ਨੇ ਆਪਣੇ ਕੁਝ ਵਾਲੰਟੀਅਰਾਂ ਨੂੰ ਟਰੈਕਟਰ ਪਰੇਡ ਲਈ ਵੀ ਨਿਯੁਕਤ ਕੀਤਾ ਹੈ, ਇਹ ਵਾਲੰਟੀਅਰ ਪਰੇਡ ’ਚ ਸ਼ਾਮਲ ਟਰੈਕਟਰਾਂ ਦੇ ਚਾਲਕਾਂ ਨੂੰ ਜ਼ਰੂਰੀ ਸੂਚਨਾ ਮੁਹੱਇਆ ਕਰਵਾਉਣਗੇ।

ETV Bharat Logo

Copyright © 2025 Ushodaya Enterprises Pvt. Ltd., All Rights Reserved.