ਸ਼ਹਿਡੋਲ: ਕਾਨਪੁਰ ਇਨ੍ਹਾਂ ਦਿਨੀਂ ਵਿਕਾਸ ਦੂਬੇ ਨਾਂਅ ਦੇ ਗੈਂਗਸਟਰ ਕਾਰਨ ਸੁਰਖੀਆਂ ਵਿੱਚ ਹੈ। ਵਿਕਾਸ ਦੂਬੇ ਨੇ 8 ਪੁਲਿਸ ਮੁਲਾਜ਼ਮਾਂ ਦਾ ਕਤਲ ਕੀਤਾ 'ਤੇ ਉੱਥੋਂ ਫਰਾਰ ਹੋ ਗਿਆ। ਹੁਣ ਯੂਪੀ ਪੁਲਿਸ ਨੂੰ ਉਸ ਦੀ ਤਲਾਸ਼ ਹੈ। ਕਾਨਪੁਰ ਚੌਬੇਪੁਰ ਥਾਣੇ ਦੇ ਬਿਕਰੂ ਪਿੰਡ ਦੇ ਇਸ ਮਾਮਲੇ ਦੇ ਤਾਰ ਹੁਣ ਮੱਧ ਪ੍ਰਦੇਸ਼ ਦੇ ਸ਼ਹਿਡੋਲ ਜ਼ਿਲ੍ਹੇ ਤੋਂ ਜੁੜ ਰਹੇ ਹਨ।
ਯੂਪੀ ਪੁਲਿਸ ਦੀ ਐਸਟੀਐਫ ਦੀ ਟੀਮ ਨੇ ਪਹਿਲਾਂ ਸ਼ਹਿਡੋਲ ਜ਼ਿਲ੍ਹੇ ਦੇ ਬੁਢਾਰ ਤੋਂ ਵਿਕਾਸ ਦੂਬੇ ਦੇ ਸਾਲੇ ਗਿਆਨੇਂਦਰ ਨਿਗਮ ਦੇ ਬੇਟੇ ਨੂੰ ਹਿਰਾਸਤ 'ਚ ਲਿਆ ਤੇ ਬੁੱਧਵਾਰ ਨੂੰ ਗਿਆਨੇਂਦਰ ਨਿਗਮ ਉਰਫ ਰਾਜੂ ਨੂੰ ਹਿਰਾਸਤ 'ਚ ਲੈ ਲਿਆ ਹੈ।
ਗਿਆਨੇਂਦਰ ਦੀ ਭੈਂਣ ਨੇ ਵਿਕਾਸ ਨਾਲ ਕੀਤਾ ਵਿਆਹ
ਗਿਆਨੇਂਦਰ ਨਿਗਮ ਉਰਫ ਰਾਜੂ ਦੀ ਪਤਨੀ ਪੁਸ਼ਪਾ ਨਿਗਮ ਨੇ ਦੱਸਿਆ ਕਿ, ਉਸ ਦਾ ਪਤੀ ਕਾਨਪੁਰ ਦੇ ਸ਼ਾਸਤ੍ਰੀ ਨਗਰ ਦਾ ਵਸਨੀਕ ਹੈ। ਗਿਆਨੇਂਦਰ ਤੇ ਵਿਕਾਸ ਦੂਬੇ ਦੋਸਤ ਸਨ। ਬਾਅਦ ਵਿੱਚ ਗਿਆਨੇਂਦਰ ਦੀ ਭੈਂਣ ਤੇ ਵਿਕਾਸ ਦੂਬੇ ਨੇ ਲਵ ਮੈਰਿਜ ਕਰ ਲਈ। ਭੈਂਣ ਦੇ ਵਿਆਹ ਤੋਂ ਬਾਅਦ ਦੋਹਾਂ ਵਿੱਚ ਝਗੜੇ ਹੋਣ ਲੱਗ ਗਏ। ਜਦ ਕਈ ਮਾਮਲਿਆਂ 'ਚ ਗਿਆਨੇਂਦਰ ਨਾਂਅ ਵਿਕਾਸ ਨਾਲ ਜੁੜਨ ਲੱਗਾ ਤਾਂ ਉਹ ਮੱਧ ਪ੍ਰਦੇਸ਼ ਦੇ ਸ਼ਹਿਡੋਲ ਆ ਕੇ ਰਹਿਣ ਲੱਗ ਪਏ। ਇੱਥੇ ਉਨ੍ਹਾਂ ਨੇ ਆਪਣਾ ਕੰਮਕਾਜ ਸ਼ੁਰੂ ਕੀਤਾ।
15 ਸਾਲ ਤੋਂ ਨਹੀਂ ਕੋਈ ਸੰਪਰਕ
ਪੁਸ਼ਪਾ ਨਿਗਮ ਦੇ ਮੁਤਾਬਕ ਵਿਕਾਸ ਅਤੇ ਗਿਆਨੇਂਦਰ ਵਿਚਾਲੇ ਪਿਛਲੇ 15 ਸਾਲਾਂ ਤੋਂ ਕੋਈ ਗੱਲਬਾਤ ਨਹੀਂ ਹੋਈ ਤੇ ਨਾਂ ਹੀ ਕਿਸੇ ਤਰ੍ਹਾਂ ਦਾ ਕੋਈ ਸੰਪਰਕ ਹੈ। ਉਨ੍ਹਾਂ ਕਿਹਾ ਕਿ ਪਿਛਲੇ 14-15 ਸਾਲਾਂ 'ਚ ਸਾਨੂੰ ਕੋਈ ਦਿੱਕਤ ਨਹੀਂ ਆਈ, ਅਸੀਂ ਬੇਹਦ ਚੰਗੇ ਢੰਗ ਨਾਲ ਇੱਥੇ ਰਹਿ ਰਹੇ ਸੀ। ਇਸ ਮਾਮਲੇ ਵਿੱਚ ਪਤਾ ਨਹੀਂ ਸਾਨੂੰ ਕਿਉਂ ਤੰਗ ਕੀਤਾ ਜਾ ਰਿਹਾ ਹੈ, ਜਦਕਿ ਸਾਡਾ ਵਿਕਾਸ ਦੂਬੇ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਪਹਿਲਾਂ ਐਸਟੀਐਫ ਨੇ ਸਾਡੇ ਬੇਟੇ ਨੂੰ ਹਿਰਾਸਤ 'ਚ ਲਿਆ ਤੇ ਹੁਣ ਪਤੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਪੁਲਿਸ ਦੀ ਕਰਾਂਗੇ ਮਦਦ
ਗਿਆਨੇਂਦਰ ਦੀ ਪਤਨੀ ਨੇ ਕਿਹਾ ਕਿ,"ਪੁਲਿਸ ਵੱਲੋਂ ਬੇਟੇ ਨੂੰ ਹਿਰਾਸਤ ਵਿੱਚ ਲੈਣ ਮਗਰੋਂ ਉਸ ਦੇ ਪਤੀ ਬੁਢਾਰ ਥਾਣੇ ਗਏ, ਉੱਥੇ ਟੀਆਈ ਨੇ ਆਖਿਆ ਕਿ ਤੁਸੀਂ ਪਰੇਸ਼ਾਨ ਨਾਂ ਹੋਵੋ। ਇਹ ਮਹਿਜ਼ ਪੁੱਛਗਿੱਛ ਦਾ ਪ੍ਰੋਸੈਸ ਹੈ, ਪਰ ਹੁਣ ਐਸਟੀਐਫ ਨੇ ਉਸ ਦੇ ਪਤੀ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ। ਜਦਕਿ ਉਹ ਐਡੀਸ਼ਨਲ ਐਸਪੀ ਨੂੰ ਦੱਸ ਚੁੱਕੇ ਹਨ ਕਿ ਉਨ੍ਹਾਂ ਦਾ ਵਿਕਾਸ ਦੂਬੇ ਨਾਲ ਕੋਈ ਰਿਸ਼ਤਾ ਨਹੀਂ ਹੈ ਤੇ ਇਸ ਮਾਮਲੇ ਦੇ ਬਾਰੇ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ। ਉਨ੍ਹਾਂ ਆਖਿਆ ਅਸੀਂ ਪ੍ਰਸ਼ਾਸਨ ਦੀ ਹਰ ਸੰਭਵ ਮਦਦ ਕਰਨ ਲਈ ਤਿਆਰ ਹਾਂ, ਪਰ ਪੁਲਿਸ ਸਾਨੂੰ ਤੰਗ ਨਾ ਕਰੇ।"
ਗਿਆਨੇਂਦਰ 15 ਸਾਲਾਂ ਤੋਂ ਕਰਦਾ ਹੈ ਵਪਾਰ
ਗਿਆਨੇਂਦਰ ਨਿਗਮ ਪਿਛਲੇ ਕਈ ਸਾਲਾਂ ਤੋਂ ਸ਼ਹਿਡੋਲ ਦੇ ਬੁਢਾਰ 'ਚ ਆਪਣਾ ਕਾਰੋਬਾਰ ਕਰ ਰਿਹਾ ਹੈ। ਮੰਗਲਵਾਰ ਨੂੰ ਰਾਜੂ ਨੇ ਕਿਹਾ ਸੀ ਕਿ ਉਸ ਨੇ 15 ਸਾਲਾਂ ਤੋਂ ਵਿਕਾਸ ਦੂਬੇ ਨਾਲ ਕੋਈ ਸੰਪਰਕ ਨਹੀਂ ਰੱਖਿਆ ਤੇ ਨਾਂ ਹੀ ਕਦੇ ਫੋਨ ਕੀਤਾ। ਉਹ ਕਾਨਪੁਰ ਵਾਲੀ ਜ਼ਿੰਦਗੀ ਭੁੱਲ ਕੇ ਸ਼ਹਿਡੋਲ ਵਿੱਚ ਵਪਾਰ ਕਰ ਰਿਹਾ ਹੈ। ਹੁਣ ਵਿਕਾਸ ਦੂਬੇ ਨਾਲ ਉਸ ਦਾ ਕੋਈ ਰਿਸ਼ਤਾ ਤੇ ਲੈਣਾ ਦੇਣਾ ਨਹੀਂ ਹੈ।