ਸੋਨੀਪਤ: ਕਿਸਾਨ 26 ਜਨਵਰੀ ਨੂੰ ਦਿੱਲੀ ’ਚ ਟਰੈਕਟਰ ਪਰੇਡ ਕਰਨ ਜਾ ਰਹੇ ਹਨ। ਇਸ ਟਰੈਕਟਰ ਪਰੇਡ ਨੂੰ ਲੈ ਕੇ ਕਿਸਾਨਾਂ ਵੱਲੋਂ ਸਾਰੀਆਂ ਤਿਆਰੀਆਂ ਪੂਰੀ ਹੋ ਚੁੱਕੀਆਂ ਹਨ। ਵੱਡੀ ਗਿਣਤੀ ’ਚ ਕਿਸਾਨ ਟਰੈਕਟਰ-ਟਰਾਲੀਆਂ ਲੈ ਕੇ ਦਿੱਲੀ ਨਾਲ ਲੱਗਦੇ ਬਾਰਡਰਾਂ ’ਤੇ ਪਹੁੰਚ ਚੁੱਕੇ ਹਨ। ਕੁਝ ਕਿਸਾਨ ਹੁਣ ਵੀ ਹਰਿਆਣਾ ਤੇ ਪੰਜਾਬ ਤੋਂ ਦਿੱਲੀ ਦੇ ਬਾਰਡਰਾਂ ’ਤੇ ਟਰੈਕਟਰ ਮਾਰਚ ’ਚ ਹਿੱਸਾ ਲੈਣ ਲਈ ਪਹੁੰਚ ਰਹੇ ਹਨ।
ਟਰੈਕਟਰ ਪਰੇਡ ’ਤੇ ਕਿਸਾਨ ਨੇਤਾ ਗੁਰਨਾਮ ਸਿੰਘ ਚਢੂਨੀ ਨੇ ਈਟੀਵੀ ਭਾਰਤ ਨਾਲ ਖ਼ਾਸ ਗੱਲਬਾਤ ਕੀਤੀ। ਗੱਲਬਾਤ ਦੌਰਾਨ ਕਿਸਾਨ ਨੇਤਾ ਚਢੂਨੀ ਨੇ ਦੱਸਿਆ ਕਿ 26 ਜਨਵਰੀ ਨੂੰ ਕਿਸਾਨ ਤਿੰਨ ਥਾਵਾਂ ਤੋਂ ਪਰੇਡ ਸ਼ੁਰੂ ਕਰਨਗੇ।
ਸਵੇਰੇ 9 ਵਜੇ ਤੋਂ ਹੋਵੇਗੀ ਪਰੇਡ ਦੀ ਸ਼ੁਰੂਆਤ
ਗੁਰਨਾਮ ਚਢੂਨੀ ਨੇ ਦੱਸਿਆ ਕਿ ਇਸ ਪਰੇਡ ’ਚ ਵੱਧ ਤੋਂ ਵੱਧ ਟਰੈਕਟਰ ਸ਼ਾਮਲ ਕਰਨ ਦੀ ਯੋਜਨਾ ਹੈ। ਸਵੇਰੇ 9 ਵਜੇ ਦੇ ਕਰੀਬ ਕਿਸਾਨ ਟਰੈਕਟਰਾਂ ਸਣੇ ਦਿੱਲੀ ’ਚ ਐਂਟਰੀ ਕਰਨਗੇ। ਉਨ੍ਹਾਂ ਨੇ ਦੱਸਿਆ ਕਿ ਵੱਡੀ ਗਿਣਤੀ ’ਚ ਕਿਸਾਨ ਟਰੈਕਟਰ ਲੈ ਕੇ ਦਿੱਲੀ ਦੇ ਨਾਲ ਲੱਗਦੇ ਬਾਰਡਰਾਂ ’ਤੇ ਪਹੁੰਚੇ ਹਨ। ਜੇਕਰ ਸਾਰੇ ਟਰੈਕਟਰ ਪਰੇਡ ’ਚ ਹਿੱਸਾ ਨਾ ਲੈ ਸਕੇ ਤਾਂ ਹੋਰ ਕੀ ਕਰਨਗੇ? ਇਹ ਵੀ ਵੱਡਾ ਸਵਾਲ ਹੈ।
ਸਰਕਾਰ ਦੇ ਡੈੱਡਲਾਕ ’ਤੇ ਵੀ ਕੀਤੀ ਜਾਵੇਗੀ ਚਰਚਾ
ਕਿਸਾਨ ਨੇਤਾ ਚਢੂਨੀ ਨੇ ਕਿਹਾ ਕਿ ਸਰਕਾਰ ਨੇ ਬੈਠਕਾਂ ਦਾ ਦੌਰ ਖ਼ਤਮ ਕਰਨ ਦਾ ਸੰਕੇਤ ਦੇ ਦਿੱਤਾ ਹੈ, ਇਸ ਗੱਲ ’ਤੇ ਵੀ ਵਿਚਾਰ ਕੀਤਾ ਜਾਵੇਗਾ। ਗੌਰਤਲੱਬ ਹੈ ਕਿ ਦਿੱਲੀ ’ਚ ਟਰੈਕਟਰ ਪਰੇਡ ਨੂੰ ਲੈ ਕੇ ਕਿਸਾਨਾਂ ਅਤੇ ਦਿੱਲੀ ਪੁਲਿਸ ਵਿਚਾਲੇ ਰੂਟ ਦੇ ਮੁੱਦੇ ’ਤੇ ਲੰਮੀ ਬੈਠਕ ਹੋਈ, ਜਿਸ ਤੋਂ ਬਾਅਦ ਰੂਟ ਤੈਅ ਕੀਤੇ ਗਏ, ਜੋ ਰੂਟ ਤੈਅ ਹੋਏ ਉਨ੍ਹਾਂ ਰੂਟਾਂ ਨੂੰ ਲੈ ਕੇ ਵੀ ਕਿਸਾਨ ਨਾਰਾਜ਼ ਹੀ ਨਜ਼ਰ ਆਏ।
ਸਿੰਘੂ ਬਾਰਡਰ ’ਤੇ ਉਮੜਿਆ ਟਰੈਕਟਰਾਂ ਦਾ ਹਜ਼ੂਮ, ਮੌਜੂਦ ਹਨ 50,000 ਤੋਂ ਜ਼ਿਆਦਾ ਕਿਸਾਨ
ਈਟੀਵੀ ਭਾਰਤ ਵੱਲੋਂ ਪੁੱਛੇ ਗਏ ਇੱਕ ਸਵਾਲ ’ਤੇ ਗੁਰਨਾਮ ਸਿੰਘ ਚਢੂਨੀ ਨੇ ਕਿਹਾ ਕਿ ਦਿੱਲੀ ਪੁਲਿਸ ਸਾਹਮਣੇ ਵੀ ਵੱਡੀ ਚੁਣੌਤੀ ਹੈ। ਉਨ੍ਹਾਂ ਕਿਹਾ ਜੇਕਰ ਕਿਸਾਨ ਦਿੱਲੀ ਅੰਦਰ ਦਸ ਕਿਲੋਮੀਟਰ ਤੱਕ ਵੀ ਘੁੰਮ ਲੈਂਦੇ ਹਨ। ਜਿੱਥੇ ਬਹੁਤ ਸਾਰੇ ਸੰਗਠਨ ਹੁੰਦੇ ਹਨ ਉੱਥੇ ਰਾਏ ਬਣਨਾ ਥੋੜਾ ਮੁਸ਼ਕਿਲ ਹੋ ਜਾਂਦਾ ਹੈ। ਇਸ ਲਈ ਬਹੁਤ ਕੁਝ ਬਰਦਾਸ਼ਤ ਕਰਕੇ ਚੱਲਣਾ ਹੁੰਦਾ ਹੈ।