ਨਵੀਂ ਦਿੱਲੀ: ਦੇਸ਼ ਵਿੱਚ ਪਿਆਜ਼ ਦੀਆਂ ਕੀਮਤਾਂ ਲੋਕਾਂ ਦੀ ਜ਼ੇਬ 'ਚ ਭਾਰੀ ਬੋਝ ਪਾ ਰਹੀਆਂ ਹਨ। ਪਿਆਜ਼ ਦੀਆਂ ਕੀਮਤਾਂ ਦਿਨੋਂ-ਦਿਨ ਵੱਧ ਰਹੀਆਂ ਹਨ। ਪਿਆਜ਼ ਦੀਆਂ ਲਗਾਤਾਰ ਵਧਦੀਆਂ ਕੀਮਤਾਂ ਨੂੰ ਤੋੜਨ ਦੀ ਕੋਸ਼ਿਸ਼ ਵਿੱਚ ਲੱਗੀ ਸਰਕਾਰ ਨੇ ਐਕਸਪੋਰਟ' 'ਤੇ ਤਰੂੰਤ ਰੋਕ ਲਾਉਣ ਦਾ ਫੈਂਸਲਾ ਕੀਤਾ ਹੈ। ਕੇਂਦਰੀ ਵਣਜ ਅਤੇ ਉਦਯੋਗ ਮੰਤਰਾਲੇ ਨੇ ਐਤਵਾਰ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਪਿਆਜ਼ ਦੇ ਸੰਕਟ ਦੇ ਮੱਦੇਨਜ਼ਰ ਸਰਕਾਰ ਨੇ ਐਕਸਪੋਰਟ' ‘ਤੇ ਪਾਬੰਦੀ ਲਗਾ ਦਿੱਤੀ ਹੈ।
ਪਿਆਜ਼ ਨਿਰੰਤਰ ਆਮ ਆਦਮੀ ਦੀ ਖਰੀਦ ਸ਼ਕਤੀ ਤੋਂ ਦੂਰ ਹੁੰਦਾ ਜਾ ਰਿਹਾ ਹੈ। ਸਰਕਾਰ ਵੱਲੋਂ ਲੋਕਾਂ ਨੂੰ ਰਾਹਤ ਦੇਣ ਲਈ ਲਗਾਤਾਰ ਕਦਮ ਚੁੱਕੇ ਜਾ ਰਹੇ ਹਨ। ਮੋਦੀ ਸਰਕਾਰ ਨੇ ਰਾਜਾਂ ਨੂੰ ਪਿਆਜ਼ ਦੀ ਤੁਰੰਤ ਅਤੇ ਲੋੜੀਂਦੀ ਸਪਲਾਈ ਕਰਨ ਦਾ ਭਰੋਸਾ ਦਿੱਤਾ ਹੈ। ਰਾਜਾਂ ਨੂੰ ਕਿਹਾ ਗਿਆ ਹੈ ਕਿ ਜੇ ਉਹ ਕਿਸੇ ਕਿਸਮ ਦੀ ਘਾਟ ਦਾ ਸਾਹਮਣਾ ਕਰ ਰਹੇ ਹਨ, ਤਾਂ ਉਨ੍ਹਾਂ ਦੀਆਂ ਜ਼ਰੂਰਤਾਂ ਬਾਰੇ ਜਾਣਕਾਰੀ ਕੇਂਦਰੀ ਖਪਤਕਾਰ ਮਾਮਲੇ ਮੰਤਰਾਲੇ ਨੂੰ ਭੇਜੋ।
-
To augment onion supplies to the markets, a team of two joint secretary level officers have been sent to Maharashtra to talk to the farmers, traders & transporters to assess availability of onions and to persuade them to bring more onions to the market. @PMOIndia @jagograhakjago
— Ram Vilas Paswan (@irvpaswan) September 26, 2019 " class="align-text-top noRightClick twitterSection" data="
">To augment onion supplies to the markets, a team of two joint secretary level officers have been sent to Maharashtra to talk to the farmers, traders & transporters to assess availability of onions and to persuade them to bring more onions to the market. @PMOIndia @jagograhakjago
— Ram Vilas Paswan (@irvpaswan) September 26, 2019To augment onion supplies to the markets, a team of two joint secretary level officers have been sent to Maharashtra to talk to the farmers, traders & transporters to assess availability of onions and to persuade them to bring more onions to the market. @PMOIndia @jagograhakjago
— Ram Vilas Paswan (@irvpaswan) September 26, 2019
ਖਪਤਕਾਰ ਮਾਮਲੇ ਦੇ ਮੰਤਰੀ ਰਾਮ ਵਿਲਾਸ ਪਾਸਵਾਨ ਨੇ ਟਵੀਟ ਕਰ ਕਿਹਾ ਕਿ, "ਕਿਸੇ ਵੀ ਮਾਤਰਾ ਦੀ ਮੰਗ ਨੂੰ ਤੁਰੰਤ ਪੂਰਾ ਕੀਤਾ ਜਾਵੇਗਾ।" ਅਜਿਹੀਆਂ ਖ਼ਬਰਾਂ ਹਨ ਕਿ ਹਰਿਆਣਾ, ਆਂਧਰਾ ਪ੍ਰਦੇਸ਼, ਦਿੱਲੀ, ਤ੍ਰਿਪੁਰਾ ਅਤੇ ਓਡੀਸ਼ਾ ਨੇ ਕੇਂਦਰ ਤੋਂ ਪਿਆਜ਼ ਦੀ ਮੰਗ ਕੀਤੀ ਹੈ।
-
NAFED has sent 10 trucks of onions to Haryana yesterday and another 5 trucks are being sent today as per their demand. Delhi Government has also demanded 4 trucks of onions from Saturday onwards which is being made available to them. @cmohry @ArvindKejriwal @jagograhakjago
— Ram Vilas Paswan (@irvpaswan) September 26, 2019 " class="align-text-top noRightClick twitterSection" data="
">NAFED has sent 10 trucks of onions to Haryana yesterday and another 5 trucks are being sent today as per their demand. Delhi Government has also demanded 4 trucks of onions from Saturday onwards which is being made available to them. @cmohry @ArvindKejriwal @jagograhakjago
— Ram Vilas Paswan (@irvpaswan) September 26, 2019NAFED has sent 10 trucks of onions to Haryana yesterday and another 5 trucks are being sent today as per their demand. Delhi Government has also demanded 4 trucks of onions from Saturday onwards which is being made available to them. @cmohry @ArvindKejriwal @jagograhakjago
— Ram Vilas Paswan (@irvpaswan) September 26, 2019
ਪਾਸਵਾਨ ਨੇ ਅੱਗੇ ਕਿਹਾ, “ਨਾਫੇਡ (ਰਾਸ਼ਟਰੀ ਖੇਤੀਬਾੜੀ ਸਹਿਕਾਰੀ ਮਾਰਕੀਟਿੰਗ ਐਸੋਸੀਏਸ਼ਨ ਲਿਮਟਿਡ) ਨੇ ਦਸ ਟਰੱਕ ਪਿਆਜ਼ ਹਰਿਆਣਾ ਭੇਜੇ ਹਨ ਅਤੇ ਉਨ੍ਹਾਂ ਦੀ ਮੰਗ ਦੇ ਅਧਾਰ ਤੇ ਪੰਜ ਹੋਰ ਟਰੱਕ ਭੇਜੇ ਜਾਣਗੇ। ਦਿੱਲੀ ਸਰਕਾਰ ਨੇ ਵੀ ਸ਼ਨੀਵਾਰ ਨੂੰ ਪਿਆਜ਼ ਦੇ ਚਾਰ ਟਰੱਕਾਂ ਦੀ ਮੰਗ ਕੀਤੀ ਹੈ ਅਤੇ ਉਨ੍ਹਾਂ ਨੂੰ ਉਪਲਬਧ ਕਰਵਾ ਦਿੱਤਾ ਹੈ।