ਨਵੀਂ ਦਿੱਲੀ: ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀਆਂ ਚੋਣਾਂ 2021 ਨੂੰ ਹੋਣ ਜਾ ਰਹੀਆਂ ਹਨ ਇਸ ਨੂੰ ਲੈ ਕੇ ਸਿੱਖ ਆਗੂਆਂ ਨੇ ਤਿਆਰੀਆਂ ਤੇਜ਼ ਕਰ ਦਿੱਤੀਆਂ ਹਨ। ਇਸ ਵੇਲੇ ਸ਼੍ਰੋਮਣੀ ਅਕਾਲੀ ਦਲ ਬਾਦਲ ਇਸ ਦਾ ਪ੍ਰਬੰਧਨ ਚਲਾ ਰਹੀ ਹੈ।
ਮਨਜੀਤ ਸਿੰਘ ਜੀਕੇ ਹੋਏ ਪੱਬਾਂ ਭਾਰ
ਦਿੱਲੀ ਕਮੇਟੀ ਦੀਆਂ ਚੋਣਾਂ ਨੂੰ ਲੈ ਕੇ ਡੀਐਸਜੀਐਮਸੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀਕੇ ਆਪਣੀ 'ਜਾਗੋ ਪਾਰਟੀ' ਦੇ ਵਰਕਰਾਂ ਨਾਲ ਮੀਟਿੰਗ ਕਰ ਰਹੇ ਹਨ। ਜਾਗੋ ਪਾਰਟੀ ਨੂੰ ਗੁਰੂ ਘਰ ਦੀ ਚੋਣਾਂ ਲਈ ਮਜਬੂਤ ਪਾਰਟੀ ਮੰਨਿਆ ਜਾ ਰਿਹਾ ਹੈ। ਮਨਜੀਤ ਸਿੰਘ ਜੀਕੇ ਨੂੰ ਸਿੱਖ ਸੰਗਤ ਵਿੱਚ ਮੌਜੂਦਾ ਪਹੁੰਚ ਦੇ ਚਲਦੇ ਮਜਬੂਤ ਦਾਅਵੇਦਾਰ ਵਜੋਂ ਵੇਖਿਆ ਜਾ ਰਿਹਾ ਹੈ। ਜਾਣਕਾਰੀ ਮੁਤਾਬਕ, ਸ਼ਾਮ 6 ਵਜੇ ਹੋਣ ਵਾਲੀ ਬੈਠਕ ਵਿੱਚ ਜਾਗੋ ਪਾਰਟੀ ਦੇ ਕਾਰਕੁੰਨਾਂ ਨੂੰ ਜ਼ਿੰਮੇਵਾਰੀ ਮਿਲ ਸਕਦੀ ਹੈ। ਇਸ ਵਿੱਚ ਸਟੇਟ, ਜ਼ਿਲ੍ਹਾ ਅਤੇ ਵਾਰਡਾਂ ਦੇ ਹਿਸਾਬ ਨਾਲ ਵੱਖ-ਵੱਖ ਯੂਨਿਟਾਂ ਦਾ ਐਲਾਨ ਹੋ ਸਕਦਾ ਹੈ।
ਕੀ ਢੀਂਡਸਾ ਅਤੇ ਜੀਕੇ ਹੋਣਗੇ ਇਕੱਠੇ
ਇਸ ਦੇ ਨਾਲ ਹੀ ਨਵੇਂ ਬਣੇ ਅਕਾਲੀ ਦਲ(ਡੀ) ਦੇ ਨਾਲ ਮਿਲ ਕੇ ਬਾਦਲ ਪਾਰਟੀ ਨਾਲ ਮੁਕਾਬਲਾ ਕਰਨ ਲਈ ਸਖ਼ਤ ਰਣਨੀਤੀ ਦਾ ਐਲਾਨ ਕੀਤਾ ਜਾ ਸਕਦਾ ਹੈ। ਪਿਛਲੇ ਦਿਨੀਂ ਸੁਖਦੇਵ ਸਿੰਘ ਢੀਂਡਸਾ ਨੇ ਨਵੀਂ ਪਾਰਟੀ ਦਾ ਐਲਾਨ ਕੀਤਾ ਹੈ। ਇਸ ਲਈ ਇਹ ਦੋਵੇਂ ਮਿਲ ਕੇ ਸਖ਼ਤ ਟੱਕਰ ਦੇ ਸਕਦੇ ਹਨ।
ਕਦੋਂ ਹੁੰਦੀਆਂ ਨੇ ਵੋਟਾਂ
ਡੀਐਸਜੀਐਮਸੀ ਦੀਆਂ ਚੋਣਾਂ ਦਿੱਲੀ ਦੀ ਸਿੱਖ ਰਾਜਨੀਤੀ ਦਾ ਆਧਾਰ ਮੰਨੇ ਜਾਂਦੇ ਹਨ। ਹਰ 4 ਸਾਲਾਂ ਬਾਅਦ ਇਹ ਚੋਣਾਂ ਹੁੰਦੀਆਂ ਹਨ ਜਿਸ ਲਈ ਦਿੱਲੇ ਦੇ ਸਾਰੇ ਸਿੱਖ ਵੋਟਰ ਆਪਣੇ ਮੁਖੀ ਚੁਣਦੇ ਹਨ।
ਮੌਜੂਦਾ ਪ੍ਰਧਾਨ
ਇਸ ਵੇਲੇ ਡੀਐਸਜੀਐਮਸੀ ਦੀ ਪ੍ਰਧਾਨਗੀ ਸ਼੍ਰੋਮਣੀ ਅਕਾਲੀ ਦਲ ਬਾਦਲ ਕੋਲ ਹਨ ਅਤੇ ਇਸ ਦੀ ਅਗਵਾਈ ਸਾਬਕਾ ਵਿਧਾਇਕ ਮਨਜਿੰਦਰ ਸਿੰਘ ਸਿਰਸਾ ਕਰ ਰਹੇ ਹਨ।