ETV Bharat / bharat

ਪਾਕਿਸਤਾਨ 'ਚ ਗੀਤ ਗਾਉਣ 'ਤੇ ਦਿੱਤੀ ਸਫ਼ਾਈ, ਕਿਹਾ- ਗ਼ਲਤੀ ਕੀਤੀ ਹੈ ਤੇ ਉਹ ਦੇਸ਼ ਤੋਂ ਮਾਫ਼ੀ ਮੰਗਦੇ ਹਨ - mika singh

ਪਾਕਿਸਤਾਨ ਦੇ ਕਰਾਚੀ ਵਿੱਚ ਪਰਫਾਰਮੈਂਸ ਦੇਣ ਤੋਂ ਬਾਅਦ ਮੁਸ਼ਕਿਲ ਵਿੱਚ ਫ਼ਸੇ ਮੀਕਾ ਸਿੰਘ ਨੇ ਮੁੰਬਈ ਵਿੱਚ ਪ੍ਰੈਸ ਕਾਨਫ਼ਰੰਸ ਕੀਤੀ। ਇਸ ਦੌਰਾਨ ਮੀਕਾ ਸਿੰਘ ਨੇ ਮੰਨਿਆ ਕਿ ਉਨ੍ਹਾਂ ਦਾ ਪਾਕਿਸਤਾਨ ਵਿੱਚ ਪਰਫਾਰਮੈਂਸ ਦੇਣ ਦਾ ਸਹੀਂ ਸਮਾਂ ਨਹੀਂ ਸੀ ਜਿਸ ਲਈ ਉਨ੍ਹਾਂ ਨੇ ਮਾਫ਼ੀ ਮੰਗੀ ਹੈ। ਮੀਕਾ ਨੇ ਕਿਹਾ ਕਿ ਉਹ ਬਹੁਤ ਪਹਿਲਾਂ ਹੀ ਕਲਾਇੰਟ ਨੂੰ ਕਮਿਟਮੈਂਟ ਦੇ ਚੁੱਕੇ ਸਨ।

ਫ਼ੋਟੋ
author img

By

Published : Aug 22, 2019, 2:54 AM IST

ਮੁੰਬਈ: ਪਾਕਿਸਤਾਨ ਦੇ ਕਰਾਚੀ ਵਿੱਚ ਪਰਫਾਰਮੈਂਸ ਦੇਣ ਤੋਂ ਬਾਅਦ ਮੁਸ਼ਕਿਲ ਵਿੱਚ ਫ਼ਸੇ ਮੀਕਾ ਸਿੰਘ ਨੇ ਮੁੰਬਈ ਵਿੱਚ ਪ੍ਰੈਸ ਕਾਨਫ਼ਰੰਸ ਕੀਤੀ। ਇਸ ਦੌਰਾਨ ਮੀਕਾ ਸਿੰਘ ਨੇ ਮੰਨਿਆ ਕਿ ਉਨ੍ਹਾਂ ਦਾ ਪਾਕਿਸਤਾਨ ਵਿੱਚ ਪਰਫਾਰਮੈਂਸ ਦੇਣ ਦਾ ਸਹੀਂ ਸਮਾਂ ਨਹੀਂ ਸੀ ਜਿਸ ਲਈ ਉਨ੍ਹਾਂ ਨੇ ਮਾਫ਼ੀ ਮੰਗੀ ਹੈ। ਇਸ ਤੋਂ ਬਾਅਦ FWICE ਨੇ ਉਨ੍ਹਾਂ ਤੋਂ ਪਾਬੰਦੀ ਹਟਾ ਦਿਤੀ ਹੈ। ਮੀਕਾ ਸਿੰਘ ਨੇ ਇਸ ਤੋਂ ਪਹਿਲਾਂ ਲੋਕਾਂ ਨਾਲ ਮੁਲਾਕਾਤ ਕੀਤੀ ਸੀ ਤੇ ਉਨ੍ਹਾਂ ਨੂੰ ਬੇਨਤੀ ਕੀਤੀ ਸੀ ਕਿ ਉਨ੍ਹਾਂ 'ਤੇ ਲੱਗੀ ਪਾਬੰਦੀ ਨੂੰ ਹਟਾ ਦੇਣ।

ਪ੍ਰੈਸ ਕਾਨਫ਼ਰੰਸ ਦੌਰਾਨ ਮੀਕਾ ਨੇ ਕਿਹਾ ਕਿ ਉਹ ਪਾਕਿਸਤਾਨ ਵਿੱਚ ਸ਼ੋਅ ਕਰਨ ਲਈ ਆਪਣੀ ਕਲਾਇੰਟ ਨੂੰ ਬਹੁਤ ਪਹਿਲਾਂ ਕਹਿ ਚੁੱਕੇ ਸਨ, ਹਾਲਾਂਕਿ ਸਮਾਂ ਸਹੀ ਨਹੀਂ ਸੀ ਕਿਉਂਕਿ ਉਸ ਵੇਲੇ ਧਾਰਾ 370 'ਤੇ ਸਰਕਾਰ ਨੇ ਫ਼ੈਸਲਾ ਸੁਣਾਇਆ ਸੀ। ਮੀਕਾ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਫ਼ੈਡਰੇਸ਼ਨ ਨੂੰ ਕਾਲ ਕੀਤੀ ਤੇ ਉਨ੍ਹਾਂ ਨੂੰ ਦੱਸਿਆ ਕਿ ਇਹ ਗ਼ਲਤੀ ਹੋ ਗਈ ਹੈ, ਤੇ ਉਨ੍ਹਾਂ ਨੇ ਆਪਣੀ ਗ਼ਲਤੀ ਲਈ ਮਾਫ਼ੀ ਵੀ ਮੰਗੀ ਹੈ। ਉਨ੍ਹਾਂ ਕਿਹਾ ਕਿ ਉਹ ਦੇਸ਼ ਤੋਂ ਮਾਫ਼ੀ ਮੰਗਦੇ ਹਨ, ਉਨ੍ਹਾਂ ਨੂੰ ਵੀਜ਼ਾ ਮਿਲ ਗਿਆ ਤੇ ਉਹ ਚਲੇ ਗਏ। ਜੇ ਕਿਸੇ ਨੂੰ ਵੀ ਵੀਜ਼ਾ ਮਿਲਦਾ ਤਾਂ ਉਹ ਚਲਾ ਜਾਂਦਾ।

FWICE ਦੇ ਪ੍ਰਧਾਨ ਬੀਐੱਨ ਤਿਵਾੜੀ ਇਸ ਪ੍ਰੋਗਰਾਮ ਵਿੱਚ ਮੌਜੂਦ ਸਨ। ਬੀਐੱਨ ਤਿਵਾੜੀ ਨੇ ਕਿਹਾ ਕਿ ਉੁਨ੍ਹਾਂ ਨੇ ਮੀਕਾ ਸਿੰਘ ਨੂੰ ਇੱਕ ਪੱਤਰ ਜਾਰੀ ਕੀਤਾ ਸੀ ਤੇ ਉਸ ਵਿੱਚ ਲਿਖਿਆ ਸੀ ਕਿ, ਉਹ ਆਪਣੀ ਗੱਲ ਕਹਿਣਾ ਚਾਹੁੰਦੇ ਸਨ। ਉਨ੍ਹਾਂ ਨੇ ਸਾਫ਼ ਕੀਤਾ ਕਿ ਉਹ ਇਸ ਪ੍ਰੋਗਰਾਮ ਦੇ ਸਮੇਂ ਨੂੰ ਲੈ ਕੇ ਬਹੁਤ ਦੁੱਖੀ ਹਨ ਤੇ ਉਨ੍ਹਾਂ ਦਾ ਪਾਕਿਸਤਾਨ ਜਾਣਾ ਸਹੀਂ ਨਹੀਂ ਸੀ। ਉਨ੍ਹਾਂ ਨੇ ਇੱਕ ਮੀਟਿੰਗ ਕੀਤੀ ਤੇ ਮੀਕਾ ਸਿੰਘ ਦਾ ਪੱਖ ਸੁਣਿਆ। ਤਿਵਾੜੀ ਨੇ ਕਿਹਾ ਕਿ FWICE ਹੁਣ ਵੀ ਆਪਣੇ ਫ਼ੈਸਲੇ 'ਤੇ ਪੱਕੀ ਹੈ ਜਿਸ ਮੁਤਾਬਕ ਬਾਲੀਵੁੱਡ ਵਿੱਚ ਪਾਕਿਸਤਾਨੀ ਅਦਾਕਾਰਾਂ ਦੇ ਕੰਮ ਕਰਨ 'ਤੇ ਪਾਬੰਧੀ ਲੱਗੀ ਰਹੇਗੀ।

Intro:Body:

mika singh

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.