ਆਗਰਾ: ਦੇਸ਼ ਨੂੰ ਗੁਲਾਮੀ ਤੋਂ ਆਜ਼ਾਦ ਕਰਾਉਣ ਵਾਲੇ ਮਹਾਨ ਕ੍ਰਾਂਤੀਕਾਰੀ ਸ਼ਹੀਦ ਭਗਤ ਸਿੰਘ ਇੱਥੇ ਜਿਸ ਇਮਾਰਤ ਵਿੱਚ ਕਿਰਾਏ ਉੱਤੇ ਰਹੇ ਸਨ। ਅੱਜ ਇੱਥੇ ਆਜ਼ਾਦੀ ਦੇ ਇੰਨੇ ਸਾਲਾਂ ਬਾਅਦ ਆਪਣੇ ਆਪ ਨੂੰ ਬੇਰੁਜ਼ਗਾਰੀ ਤੋਂ ਬਚਾਉਣ ਲਈ ਚਾਰ ਲੋਕਾਂ ਨੇ ਮੋਦੀ ਪਕੌੜਾ ਭੰਡਾਰ ਸ਼ੁਰੂ ਕੀਤਾ ਹੈ।
ਉਨ੍ਹਾਂ ਦਾ ਕਹਿਣਾ ਹੈ ਕਿ ਅਸੀਂ ਕਈ ਮਹੀਨਿਆਂ ਤੋਂ ਬੇਰੁਜ਼ਗਾਰ ਸੀ ਅਤੇ ਅਸੀਂ ਪ੍ਰਧਾਨ ਮੰਤਰੀ ਤੋਂ ਸਿੱਖਦੇ ਹੋਇਆਂ ਪਕੌੜਿਆਂ ਦੀ ਦੁਕਾਨ ਖੋਲ੍ਹ ਲਈ ਹੈ ਅਤੇ ਦੁਕਾਨ ਕਾਫ਼ੀ ਵਧੀਆ ਚੱਲ ਵੀ ਰਹੀ ਹੈ, ਮੁਨਾਫ਼ਾ ਚੰਗਾ ਹੋ ਰਿਹਾ ਹੈ।
- ਪਿਛਲੀਆਂ ਵਿਧਾਨਸਭਾ ਚੋਣਾਂ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪਕੌੜਾ ਸਕਿੱਲ ਦੀ ਵਿਰੋਧੀਆਂ ਵਲੋਂ ਜ਼ਬਰਦਸਤ ਚਰਚਾ ਵੀ ਹੋਈ ਸੀ।
- ਵਿਰੋਧੀ ਦਲ ਲਗਾਤਾਰ ਪੀਐਮ ਦੇ ਪਕੌੜਾ ਬਣਾਉਣ ਨੂੰ ਰੁਜ਼ਗਾਰ ਦੱਸਣ ਵਾਲੇ ਬਿਆਨ ਨੂੰ ਲੈ ਕੇ ਪ੍ਰਦਰਸ਼ਨ ਵੀ ਕਰ ਚੁੱਕੇ ਹਨ।
- ਪਿਛਲੇ ਕਈ ਮਹੀਨਿਆਂ ਤੋਂ ਬੇਰੁ਼ਜ਼ਗਾਰ ਘੁੰਮ ਰਹੇ ਚਾਰ ਲੋਕਾਂ ਨੇ ਆਗਰਾ ਦੇ ਨੂਰੀ ਦਰਵਾਜ਼ਾ ਸਥਿਤ ਲਾਲਾ ਛੰਨੋ ਮਲ ਦੀ ਹਵੇਲੀ ਵਿੱਚ ਮੋਦੀ ਪਕੌੜਾ ਭੰਡਾਰ ਖੋਲ੍ਹਿਆ ਹੈ।
- ਇਹ ਉਹੀ ਹੀ ਛੰਨਾਂ ਮਲ ਦੀ ਹਵੇਲੀ ਹੈ, ਜਿਸ ਵਿੱਚ ਮਹਾਨ ਕ੍ਰਾਂਤੀਕਾਰੀ ਸਰਦਾਰ ਭਗਤ ਸਿੰਘ ਕਿਰਾਏ ਉੱਤੇ ਰਹੇ ਸਨ।
- ਅੰਨੂ, ਗੋਪਾਲ ਅਤੇ ਉਨ੍ਹਾਂ ਦੇ ਸਾਥੀਆਂ ਨੇ ਇਹ ਦੁਕਾਨ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੇ ਸਕਿੱਲ ਤੋਂ ਪ੍ਰੇਰਣਾ ਲੈ ਕੇ ਖੋਲ੍ਹੀ ਹੈ।
- ਉਹ ਇਸਨੂੰ ਆਪਣੇ ਲਈ ਚੰਗਾ ਰੁਜ਼ਗਾਰ ਦੱਸ ਰਹੇ ਹਨ, ਆਲੇ-ਦੁਆਲੇ ਦੇ ਲੋਕ ਵੀ ਪਕੌੜਿਆਂ ਦੀ ਕਾਫ਼ੀ ਤਾਰੀਫ਼ ਕਰ ਰਹੇ ਹਨ।
ਦੱਸ ਦਈਏ ਕਿ ਸਾਂਡਰਸ ਦੀ ਹੱਤਿਆ ਤੋਂ ਬਾਅਦ ਥੋੜ੍ਹੇ ਸਮੇਂ ਤੱਕ ਰਹਿਣ ਲਈ ਕ੍ਰਾਂਤੀਵਾਕਾਰੀ ਭਗਤ ਸਿੰਘ ਜਦੋਂ ਆਗਰਾ ਆਏ ਸਨ, ਤਾਂ ਉਨ੍ਹਾਂ ਨੇ ਲਾਲਾ ਛੰਨੋ ਮਲ ਦੀ ਇਸ ਹਵੇਲੀ ਵਿੱਚ 5 ਰੁਪਏ ਮਹੀਨਾ ਉੱਤੇ ਕਮਰਾ ਕਿਰਾਏ ਉੱਤੇ ਲਿਆ ਸੀ ਅਤੇ ਆਪਣੇ ਆਪ ਨੂੰ ਵਿਦਿਆਰਥੀ ਦੱਸਦੇ ਹੋਏ ਆਗਰਾ ਕਾਲਜ ਵਿੱਚ ਬੀਏ ਵਿੱਚ ਦਾਖਿਲਾ ਵੀ ਲਿਆ ਸੀ। ਇਤਹਾਸ ਦੇ ਪੰਨਿਆਂ ਵਿੱਚ ਅੱਜ ਵੀ ਇਹ ਗੱਲ ਦਰਜ ਹੈ।