ਮੁੰਬਈ: ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਸ਼ਿਵਾਜੀਰਾਓ ਪਾਟਿਲ ਨੀਲਾਂਗੇਕਰ ਦਾ ਬੁੱਧਵਾਰ ਨੂੰ ਪੁਣੇ ਵਿੱਚ ਦੇਹਾਂਤ ਹੋ ਗਿਆ ਹੈ। ਉਹ 89 ਸਾਲਾਂ ਦੇ ਸਨ, ਉਨ੍ਹਾਂ ਦੇ ਪਰਿਵਾਰ ਦੇ ਸੂਤਰਾਂ ਨੇ ਦੱਸਿਆ ਕਿ ਨੀਲਾਂਗੇਕਰ ਦੀ ਇੱਥੇ ਦੇ ਇੱਕ ਨਿੱਜੀ ਹਸਪਤਾਲ ਵਿੱਚ ਮੌਤ ਹੋ ਗਈ।
ਹਾਲ ਹੀ ਵਿਚ ਉਹ ਕੋਰੋਨਾ ਵਾਇਰਸ ਨਾਲ ਪੀੜਤ ਪਾਏ ਗਏ ਸੀ, ਪਰ ਬਾਅਦ ਵਿਚ ਉਹ ਠੀਕ ਹੋ ਗਏ ਅਤੇ ਜਾਂਚ ਵਿਚ ਕੋਰੋਨਾ ਨੈਗੇਟਿਵ ਆਉਣ 'ਤੇ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। ਮਰਾਠਵਾੜਾ ਖੇਤਰ ਦੇ ਲਾਤੂਰ ਤੋਂ ਸੀਨੀਅਰ ਕਾਂਗਰਸੀ ਨੇਤਾ ਨੀਲਾਂਗੇਕਰ ਜੂਨ 1985 ਤੋਂ ਮਾਰਚ 1986 ਤੱਕ ਸੂਬੇ ਦੇ ਮੁੱਖ ਮੰਤਰੀ ਰਹੇ।
ਨੀਲਾਂਗੇਕਰ ਨੇ ਆਪਣੀ ਧੀ ਅਤੇ ਉਸ ਦੀ ਦੋਸਤ ਦੀ ਮਦਦ ਲਈ 1985 ਵਿੱਚ ਐਮਡੀ ਪ੍ਰੀਖਿਆ ਦੇ ਨਤੀਜਿਆਂ ਵਿੱਚ ਛੇੜਛਾੜ ਦੇ ਦੋਸ਼ ਲੱਗਣ ਕਾਰਨ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ।