ETV Bharat / bharat

ਬਿਹਾਰ: ਹੜ੍ਹ ਕਾਰਨ ਹੁਣ ਤੱਕ 127 ਦੀ ਮੌਤ, 82 ਲੱਖ ਲੋਕ ਪ੍ਰਭਾਵਤ - ਕੋਸੀ ਨਦੀ

ਕਈ ਸੂਬਿਆਂ 'ਚ ਜ਼ੋਰਦਾਰ ਮੀਂਹ ਤੋਂ ਬਾਅਦ ਆਏ ਹੜ੍ਹ ਨੇ ਲੋਕਾਂ ਦਾ ਜਿਉਣਾ ਮੁਸ਼ਕਲ ਕਰ ਦਿੱਤਾ ਹੈ। ਸੈਂਕੜਾ ਲੋਕ ਹੁਣ ਤੱਕ ਜਾਨ ਗਵਾ ਚੁੱਕੇ ਹਨ। ਬਿਹਾਰ 'ਚ ਹੜ੍ਹ ਕਾਰਨ ਹੁਣ ਤੱਕ 127 ਲੋਕਾਂ ਦੀ ਮੌਤ ਹੋ ਗਈ ਹੈ ਜਦਕਿ 82 ਲੱਖ ਲੋਕ ਪ੍ਰਭਾਵਤ ਹੋਏ ਹਨ।

ਫ਼ੋਟੋ
author img

By

Published : Jul 28, 2019, 1:07 PM IST

ਪਟਨਾ: ਹੜ੍ਹ ਨੇ ਦੇਸ਼ ਦੇ ਕਈ ਹਿੱਸਿਆਂ 'ਚ ਤਬਾਹੀ ਮਚਾਈ ਹੋਈ ਹੈ। ਬਿਹਾਰ 'ਚ ਵੀ ਹਾਲ ਮਾੜੇ ਹੁੰਦੇ ਜਾ ਰਹੇ ਹਨ। ਕੋਸੀ ਨਦੀ ਦੇ ਜਲ ਪੱਧਰ 'ਚ ਉਤਰਾਅ-ਚੜ੍ਹਾਅ ਜਾਰੀ ਹੈ ਜਿਸ ਕਾਰਨ ਆਲੇ-ਦੁਆਲੇ ਦੇ ਇਲਾਕਿਆਂ 'ਚ ਹੜ੍ਹ ਦਾ ਖ਼ਤਰਾ ਹੋਰ ਵੀ ਵੱਧ ਗਿਆ ਹੈ।
ਸਰਕਾਰੀ ਅੰਕੜਿਆਂ ਅਨੁਸਾਰ ਹੁਣ ਤੱਕ 127 ਲੋਕਾਂ ਦੀ ਮੌਤ ਹੋ ਚੁੱਕੀ ਹੈ। ਲਗਭਗ 13 ਜ਼ਿਲ੍ਹੇ ਕੋਸੀ ਨਦੀ ਦੀ ਮਾਰ ਝੱਲਣ ਕਾਰਨ 82 ਲੱਖ ਲੋਕ ਪ੍ਰਭਾਵਤ ਹੋ ਚੁੱਕੇ ਹਨ। ਸੜਕਾਂ 'ਤੇ ਗੋਢਿਆਂ ਤੱਕ ਪਾਣੀ ਹੈ। ਕਿਸਾਨਾਂ ਦੇ ਖੇਤ ਦਰਿਆ ਬਣ ਗਏ ਹਨ। ਸੂਬੇ ਦੀਆਂ ਹੋਰ ਨਦੀਆਂ ਵੀ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਵਹਿ ਰਹੀਆਂ ਹਨ।
ਹੜ੍ਹ ਕਾਰਨ ਲੋਕਾਂ ਦਾ ਜੀਵਨ ਮੁਸ਼ਕਲ 'ਚ ਪੈ ਗਿਆ ਹੈ। ਘਰ ਡੁੱਬ ਚੁੱਕੇ ਹਨ। ਪੀੜ੍ਹਤਾਂ ਨੂੰ ਖਾਣ ਨੂੰ ਖਾਣਾ ਨਹੀਂ ਮਿਲ ਰਿਹਾ ਹੈ। ਹਾਲਾਂਕਿ ਪ੍ਰਸ਼ਾਸਨ ਦਾਅਵਾ ਕਰ ਰਿਹਾ ਹੈ ਕਿ ਹੜ੍ਹ ਪੀੜ੍ਹਤਾਂ ਦੀ ਪੂਰੀ ਮਦਦ ਕੀਤੀ ਜਾ ਰਹੀ ਹੈ ਪਰ ਪੀੜ੍ਹਤਾਂ ਨੇ ਅਧਿਕਾਰੀਆਂ 'ਤੇ ਭੇਦਭਾਵ ਕਰਨ ਦੇ ਦੋਸ਼ ਲਾਏ ਹਨ। ਲੋਕ ਰਾਹਤ ਦੇ ਨਾਂਅ 'ਤੇ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੇ ਹਨ। ਜ਼ਿੰਦਗੀ ਦਾਅ 'ਤੇ ਲੱਗੀ ਹੈ। ਮੌਤ ਨਾਲ ਜੰਗ ਲੜੀ ਜਾ ਰਹੀ ਹੈ।
ਦੱਸਣਯੋਗ ਹੈ ਕਿ ਅਸਾਮ ਤੇ ਮਹਾਂਰਾਸ਼ਟਰ 'ਚ ਹੜ੍ਹ ਕਾਰਨ ਬੁਰਾ ਹਾਲ ਹੋ ਚੁੱਕਿਆ ਹੈ। ਲੋਕਾਂ ਲਈ ਜਾਨ ਬਚਾਉਣੀ ਔਖੀ ਹੋ ਰਹੀ ਹੈ ਤੇ ਇਹ ਕੋਈ ਪਹਿਲੀ ਵਾਰ ਨਹੀਂ ਹੈ ਜਦ ਹੜ੍ਹ ਨੇ ਇਸ ਤਰ੍ਹਾਂ ਤਬਾਹੀ ਮਚਾਈ ਹੋਵੇ। ਹਰ ਸਾਲ ਹੜ੍ਹ ਆਉਂਦੇ ਹਨ ਤੇ ਪ੍ਰਸ਼ਾਸਨ ਕੁੱਝ ਦੇਰ ਬਚਾਅ ਕਾਰਜ ਕਰਕੇ ਬੈਠ ਜਾਂਦਾ ਹੈ। ਅਜਿਹੀਆਂ ਸਮੱਸਿਆਂ ਦਾ ਕੋਈ ਪੱਕਾ ਹੱਲ ਨਹੀਂ ਕੱਢਿਆ ਜਾਂਦਾ।

Intro:Body:

GAGAN

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.