ਮਹਾਰਾਸ਼ਟਰ: ਦੱਖਣੀ ਮੁੰਬਈ ਦੇ ਕਲਬਾਦੇਵੀ ਇਲਾਕੇ ਵਿੱਚ ਇਕ ਕੱਪੜਿਆਂ ਦੇ ਗੋਦਾਮ 'ਚ ਅੱਗ ਲੱਗ ਗਈ। ਦਮਕਲ ਵਿਭਾਗ ਦੀਆਂ ਗੱਡੀਆਂ ਮੌਕੇ 'ਤੇ ਪਹੁੰਚੀਆਂ।
ਅੱਗ ਸ਼ਨੀਵਾਰ ਤੜਕੇ ਲੱਗੀ, ਹਾਲਾਂਕਿ ਅੱਗ ਲੱਗਣ ਦੇ ਕਾਰਨ ਅਜੇ ਸਪੱਸ਼ਟ ਨਹੀਂ ਹਨ। ਮੌਕੇ ਉੱਤੇ ਪਹੁੰਚੀਆਂ ਦਮਕਲ ਵਿਭਾਗ ਦੀਆਂ ਗੱਡੀਆਂ ਨੇ ਅੱਗ 'ਤੇ ਕਾਬੂ ਪਾ ਲਿਆ ਹੈ।
ਫ਼ਿਲਹਾਲ ਇਸ ਘਟਨਾ ਵਿੱਚ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਸੂਚਨਾ ਖ਼ਬਰ ਲਿਖੇ ਜਾਣ ਤੱਕ ਸਾਹਮਣੇ ਨਹੀਂ ਆਈ।