ਅਹਿਮਦਾਬਾਦ: ਗੁਜਰਾਤ ਦੇ ਵਲਸਾਡ ਜ਼ਿਲ੍ਹੇ ਵਿੱਚ ਇੱਕ ਰਬੜ ਫੈਕਟਰੀ 'ਚ ਭਿਆਨਕ ਅੱਗ ਲੱਗਣ ਦੀ ਖ਼ਬਰ ਹੈ। ਇਸ ਫੈਕਟਰੀ ਦੇ ਨੇੜੇ ਸਥਿਤ 2 ਹੋਰ ਕੰਪਨੀਆਂ ਇਸ ਅੱਗ ਦੀ ਚਪੇਟ 'ਚ ਆ ਗਈਆਂ ਹਨ। ਸ਼ੁੱਕਰਵਾਰ ਰਾਤ 11 ਵਜੇ ਸਰੀਗਾਮ ਜੀਆਈਡੀਸੀ ਦਾ ਫੋਨ ਆਇਆ ਕਿ ਦਸ਼ਮੇਸ਼ ਰਬੜ ਇੰਡਸਟਰੀਜ਼ 'ਚ ਭਿਆਨਕ ਅੱਗ ਲੱਗੀ ਹੈ।
ਘਟਨਾ ਦੀ ਖ਼ਬਰ ਮਿਲਦਿਆਂ ਹੀ ਫਾਇਰ ਬਿਗ੍ਰੇਡ ਦੀ ਟੀਮ ਮੌਕੇ 'ਤੇ ਪੁੱਜੀ ਅਤੇ ਅੱਗ ਉੱਤੇ ਕਾਬੂ ਪਾਇਆ ਗਿਆ। ਫਾਇਰ ਬ੍ਰਿਗੇਡ ਦੀਆਂ ਤਿੰਨ ਕੰਪਨੀਆਂ ਨੂੰ ਬੁਲਾਇਆ ਗਿਆ, ਕਿਉਂਕਿ ਅੱਗ ਇੰਨ੍ਹੀ ਕੁੰ ਭਿਆਨਕ ਸੀ ਨੇੜੇ ਸਥਿਤ ਦੋ ਹੋਰ ਕੰਪਨੀਆਂ ਵੀ ਅੱਗ ਦੀ ਚਪੇਟ ਵਿੱਚ ਆ ਗਈਆਂ।
ਹਾਲਾਂਕਿ, ਖ਼ਬਰ ਲਿਖੇ ਜਾਣ ਤੱਕ ਕਿਸੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਮਿਲੀ ਹੈ ਪਰ ਕੰਪਨੀਆਂ ਦਾ ਸਾਰਾ ਸਮਾਨ ਅਤੇ ਫਰਨੀਚਰ ਸੜ ਕੇ ਸੁਆਹ ਹੋ ਗਏ।