ਭੁਵਨੇਸ਼ਵਰ: ਪੂਰਬੀ ਤੱਟ ਰੇਲਵੇ ਦੇ ਅਧਿਕਾਰੀਆਂ ਦੇ ਰੈਸਟ ਹਾਊਸ (ਈ.ਸੀ.ਓ.ਆਰ.) ਵਿਖੇ ਸ਼ੁੱਕਰਵਾਰ ਸ਼ਾਮ ਨੂੰ ਅੱਗ ਲੱਗ ਗਈ। ਇਕ ਅਧਿਕਾਰੀ ਨੇ ਇਸ ਬਾਰੇ ਜਾਣਕਾਰੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਸ ਘਟਨਾ ਵਿੱਚ ਜਾਨੀ ਨੁਕਸਾਨ ਤੋਂ ਬਚਾਅ ਰਿਹਾ।
ਅਧਿਕਾਰੀ ਨੇ ਦੱਸਿਆ ਕਿ ਅੱਗ ਕਾਰਨ ਇਕ ਸਟੋਰ ਰੂਮ ਅਤੇ ਇਕ ਸਾਂਝਾ ਬਾਥਰੂਮ ਨੂੰ ਨੁਕਸਾਨ ਪਹੁੰਚਿਆ ਹੈ, ਜੋ ਰੈਸਟ ਹਾਊਸ ਦੇ ਲਿਫਟ ਏਰੀਆ ਵਿਚ ਫੈਲ ਗਈ।
ਈਸੀਓਆਰ ਦੇ ਬਿਆਨ ਵਿਚ ਕਿਹਾ ਗਿਆ ਹੈ ਕਿ ਅੱਗ ਬੁਝਾਊ ਅਮਲੇ ਦੀ ਸਹਾਇਤਾ ਨਾਲ ਜਲਦੀ ਅੱਗ ਉੱਤੇ ਕਾਬੂ ਪਾਇਆ ਗਿਆ। ਅੱਗ ਕਾਰਨ ਲਿਫਟ ਦਾ ਸ਼ੀਸ਼ਾ ਅਤੇ ਇਸ ਦੀਆਂ ਬਿਜਲੀ ਦੀਆਂ ਤਾਰਾਂ ਵੀ ਨੁਕਸਾਨੀਆਂ ਗਈਆਂ।
ਇਸ ਵਿਚ ਕਿਹਾ ਗਿਆ ਹੈ ਕਿ ਈਸੀਓਆਰ ਨੇ ਇਸ ਮਾਮਲੇ ਦੀ ਜਾਂਚ ਕਰਨ ਅਤੇ ਇਕ ਰਿਪੋਰਟ ਪੇਸ਼ ਕਰਨ ਲਈ ਇਕ ਸੀਨੀਅਰ ਅਧਿਕਾਰੀ ਪੱਧਰ ਦੀ ਜਾਂਚ ਅਥਾਰਟੀ ਦੀ ਨਿਯੁਕਤੀ ਕੀਤੀ ਹੈ।