ਨਵੀਂ ਦਿੱਲੀ: ਰਾਜਸਥਾਨ, ਪੰਜਾਬ, ਮੱਧ ਪ੍ਰਦੇਸ਼, ਗੁਜਰਾਤ ਅਤੇ ਮਹਾਰਾਸ਼ਟਰ ਵਿੱਚ ਤਬਾਹੀ ਮਚਾਉਣ ਤੋਂ ਬਾਅਦ ਪਾਕਿਸਤਾਨ ਤੋਂ ਆਇਆ ਟਿੱਡੀ ਦਲ ਹਰਿਆਣਾ ਦੇ ਰਸਤੇ ਦਿੱਲੀ ਵਿੱਚ ਦਾਖ਼ਲ ਹੋਇਆ। ਉਸ ਸਮੇਂ ਤੋਂ ਹੀ ਖੇਤੀ ਕਰਨ ਵਾਲੇ ਕਿਸਾਨਾਂ ਵਿੱਚ ਡਰ ਦਾ ਮਾਹੌਲ ਹੈ।
ਦਿਨ ਰਾਤ ਕਰ ਰਹੇ ਰਾਖੀ
ਦਿੱਲੀ-ਹਰਿਆਣਾ ਸਰਹੱਦ ਨੇੜੇ ਮਾਂਡੀ ਪਿੰਡ ਦੇ ਕਿਸਾਨਾਂ ਨੇ ਕਿਹਾ ਕਿ ਟਿੱਡੀਆਂ ਨੇ ਖੇਤਾਂ ਦਾ ਨੁਕਸਾਨ ਕੀਤਾ ਹੈ ਪਰ ਜ਼ਿਆਦਾ ਨਹੀਂ। ਹਰ ਸਮੇਂ ਇੱਕ ਡਰ ਰਹਿੰਦਾ ਹੈ ਕਿ ਸਾਡੀ ਫਸਲ ਬਰਬਾਦ ਨਾ ਹੋਵੇ। ਇਸੇ ਲਈ ਉਹ ਦਿਨ ਅਤੇ ਰਾਤ ਜਾਗਦੇ ਹਨ ਅਤੇ ਖੇਤਾਂ ਦੀ ਰਾਖੀ ਕਰਦੇ ਹਨ।
ਉਨ੍ਹਾਂ ਦਾ ਕਹਿਣਾ ਹੈ ਕਿ ਖੇਤੀ ਹੀ ਇਕੋ-ਇੱਕ ਉਨ੍ਹਾਂ ਦਾ ਰੁਜ਼ਗਾਰ ਹੈ, ਜੇਕਰ ਇਹ ਖ਼ਰਾਬ ਹੋ ਜਾਂਦੀ ਹੈ ਤਾਂ ਉਹ ਬਰਬਾਦ ਹੋ ਜਾਣਗੇ। ਇਨ੍ਹਾਂ ਟਿੱਡੀਆਂ ਨੇ ਲੰਬੇ ਸਮੇਂ ਤੋਂ ਦੇਸ਼ ਦੇ ਵੱਖ-ਵੱਖ ਰਾਜਾਂ ਵਿਚ ਸਰਕਾਰਾਂ ਅਤੇ ਕਿਸਾਨਾਂ ਦੇ ਨੱਕ ਵਿੱਚ ਦਮ ਕਰਕੇ ਰੱਖਿਆ ਹੋਇਆ ਹੈ। ਇਸ ਦੀ ਸ਼ੁਰੂਆਤ ਰਾਜਸਥਾਨ ਵਿਚ ਹੋਈ, ਜਿਸ ਤੋਂ ਬਾਅਦ ਹੁਣ ਇਹ ਵੱਖ-ਵੱਖ ਰਾਜਾਂ ਵਿਚੋਂ ਲੰਘਦਿਆਂ ਰਾਜਧਾਨੀ ਦਿੱਲੀ ਅਤੇ ਹਰਿਆਣਾ ਪਹੁੰਚ ਗਿਆ ਹੈ।