ਰਾਇਪੁਰ: ਚਿੱਤਰਰੇਖਾ ਰਾਠੌਰ ਟੀਵੀ ਸ਼ੋਅ 'ਕੋਣ ਬਣੇਗਾ ਕਰੋੜਪਤੀ' ਦੇ 11ਵੇਂ ਸੀਜ਼ਨ ਦੀ ਪਹਿਲੀ ਕੰਟੈਸਟੈਂਟ ਰਹੀ। KBC ਵਿੱਚ ਜਾ ਕੇ ਰਾਇਪੁਰ ਅਤੇ ਛੱਤੀਸਗੜ੍ਹ ਦਾ ਨਾਂ ਰੋਸ਼ਨ ਕਰਨ ਵਾਲੀ ਚਿੱਤਰਰੇਖਾ ਰਾਠੌਰ ਨੇ ETV ਭਾਰਤ ਨਾਲ ਖ਼ਾਸ ਗੱਲਬਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ KBC ਨਾਲ ਜੁੜੇ ਕਈ ਅਨੁਭਵ ਸਾਂਝੇ ਕੀਤੇ ਅਤੇ ਇਸ ਦੇ ਨਾਲ ਹੀ ਦੱਸਿਆ ਕਿ ਇਸ ਵਾਰ ਸ਼ੋਅ ਵਿੱਚ ਕੀ ਨਵਾਂ ਹੋਵੇਗਾ ਅਤੇ ਕੀ ਕੁੱਝ ਬਦਲਾਅ ਕੀਤੇ ਗਏ ਹਨ।
ਸਾਲਗਿਰਾਹ ਦੇ ਦਿਨ ਆਇਆ KBC ਲਈ ਪਹਿਲਾ ਕਾਲ
ਰਾਇਪੁਰ ਦੀ ਚਿੱਤਰਰੇਖਾ ਆਯੂਰਵੈਦਿਕ ਡਾਕਟਰ ਹੈ। ਉਨ੍ਹਾਂ ਨੇ ਦੱਸਿਆ ਕਿ 5 ਸਾਲਾਂ ਤੋਂ KBC ਵਿੱਚ ਜਾਣ ਦੀ ਕੋਸ਼ਿਸ਼ ਕਰ ਰਹੀ ਸੀ, ਪਰ ਕਦੇ ਕਾਲ ਨਹੀਂ ਆਇਆ। ਇਸ ਸਾਲ 8 ਮਈ ਨੂੰ ਮੇਰੇ ਵਿਆਹ ਦੀ ਸਾਲਗਿਰਾਹ ਦੇ ਦਿਨ ਮੈਨੂੰ ਕਾਲ ਆਇਆ। ਪਹਿਲਾਂ ਮੈਨੂੰ ਲੱਗਾ ਕਿ ਕੋਈ ਮੇਰੇ ਨਾਲ ਮਜ਼ਾਕ ਕਰ ਰਿਹਾ ਹੈ, ਬਾਅਦ ਵਿੱਚ ਇਹ ਗੱਲ ਘਰ ਵਾਲਿਆਂ ਨੂੰ ਦੱਸੀ ਅਤੇ ਭੋਪਾਲ ਚਲੀ ਗਈ। ਭੋਪਾਲ ਵਿੱਚ ਵਧੀਆ ਪਰਫਾਰਮ ਕਰਨ ਤੋਂ ਬਾਅਦ ਮੁੰਬਈ ਵਿੱਚ ਮੇਰਾ ਟਾਪ 10 ਵਿੱਚ ਸੈਲੈਕਸ਼ਨ ਹੋਇਆ।
ਕਾਫ਼ੀ ਹੈਂਡਸਮ ਲੱਗਦੇ ਹਨ ਬੱਚਨ ਸਾਹਿਬ
ਚਿੱਤਰਰੇਖਾ ਨੇ ਦੱਸਿਆ ਕਿ ਮੈਂ ਅਮੀਤਾਭ ਬੱਚਨ ਦੀ ਬਚਪਨ ਤੋਂ ਫੈਨ ਰਹੀ ਹਾਂ। ਟੀਵੀ ਤੋਂ ਨਿਕਲਕੇ ਉਨ੍ਹਾਂ ਨੂੰ ਸਾਹਮਣੇ ਵੇਖਣਾ ਮੇਰੇ ਲਈ ਇੱਕ ਸੁਫ਼ਨੇ ਵਰਗਾ ਸੀ। ਦੋ ਦਿਨਾਂ ਤੱਕ ਮੈਨੂੰ ਬੱਚਨ ਜੀ ਦੇ ਨਾਲ ਸਮਾਂ ਬਿਤਾਉਣ ਦਾ ਮੌਕਾ ਮਿਲਿਆ। ਖੁਸ਼ੀ ਕਾਫ਼ੀ ਸੀ, ਪਰ ਉਨ੍ਹਾਂ ਨਾਲ ਗੱਲ ਕਰਨ ਤੋਂ ਵੀ ਡਰ ਲੱਗਦਾ ਸੀ। ਚਿੱਤਰਰੇਖਾ ਨੇ ਕਿਹਾ ਕਿ ਵਾਕਈ ਬੱਚਨ ਸਾਹਿਬ ਕਾਫ਼ੀ ਹੈਂਡਸਮ ਲੱਗਦੇ ਹਨ।
ਲਾਈਫ਼ਲਾਈਨ, ਫੋਨੋ ਫ੍ਰੈਂਡ ਇਸ ਵਾਰ ਨਹੀਂ
ਚਿੱਤਰਰੇਖਾ ਨੇ ਦੱਸਿਆ ਕਿ KBC ਦੇ 11ਵੇਂ ਸੀਜ਼ਨ ਵਿੱਚ ਇੱਕ ਵੱਡਾ ਬਦਲਾਅ ਕੀਤਾ ਗਿਆ ਹੈ। ਇਸ ਸੀਜ਼ਨ ਵਿੱਚ ਪ੍ਰੋਗਰਾਮ ਦੀ ਸਭ ਤੋਂ ਮਹੱਤਵਪੂਰਣ ਲਾਈਫਲਾਈਨ ਫੋਨੋ ਫ੍ਰੈਂਡ ਨਹੀਂ ਰੱਖੀ ਗਈ ਹੈ।
ਚਿੱਤਰਰੇਖਾ ਦੇ ਪਤੀ ਅਸ਼ਵਿਨੀ ਰਾਠੌਰ ਵੀ ਆਯੂਰਵੈਦਿਕ ਡਾਕਟਰ ਹਨ। ਚਿੱਤਰਰੇਖਾ ਦੀ ਇਸ ਸਫ਼ਲਤਾ ਉੱਤੇ ਘਰਵਾਲਿਆਂ ਵਿੱਚ ਖੁਸ਼ੀ ਦਾ ਮਾਹੌਲ ਹੈ।